ਆਪਣੀਆਂ ਮੰਗਾਂ ਨੂੰ ਲੈ ਕੇ ਹਰਿਆਣਾ ਦੇ ਬਾਰਡਰਾਂ ‘ਤੇ ਬੈਠੇ ਹੋਏ ਹਨ। ਇਸੇ ਵਿਚਾਲੇ ਬੀਤੀ ਰਾਤ ਕੇਂਦਰੀ ਮੰਤਰੀ ਤੇ ਕਿਸਾਨਾਂ ਨਾਲ ਗੱਲਬਾਤ ਹੋਈ, ਹਾਲਾਂਕਿ ਇਹ ਬੇਸਿੱਟਾ ਰਹੀ। ਹੁਣ ਐਤਵਾਰ ਨੂੰ ਦੁਬਾਰਾ ਕੇਂਦਰੀ ਮੰਤਰੀਆਂ ਤੇ ਕਿਸਾਨਾਂ ਦੀ ਗੱਲਬਾਤ ਹੋਵੇਗੀ। ਇਸ ਨੂੰ ਲੈ ਕੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਬਿਆਨ ਸਾਹਮਣੇ ਆਇਆ ਹੈ।
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਕਿਸਾਨਾਂ ਨਾਲ ਗੱਲਬਾਤ ਹੋਈ। ਕਿਸਾਨਾਂ ਨਾਲ ਚਰਚਾ ਲਈ ਅਗਲਾ ਦਿਨ ਐਤਵਾਰ ਦਾ ਤੈਅ ਕੀਤਾ ਗਿਆ ਹੈ… ਮੈਨੂੰ ਉਮੀਦ ਹੈ ਕਿ ਅਗਲੀ ਗੱਲਬਾਤ ਚੰਗੇ ਮਾਹੌਲ ਵਿੱਚ ਹੋਵੇਗੀ ਅਤੇ ਅਸੀਂ ਇਨ੍ਹਾਂ ਮੁੱਦਿਆਂ ਨੂੰ ਸੁਲਝਾਉਣ ਅੱਗੇ ਵਧਾਂਗੇ। ਮੈਨੂੰ ਭਰੋਸਾ ਹੈ ਕਿ ਕੋਈ ਹੁੱਲੜਬਾਜ਼ੀ ਨਹੀਂ ਹੋਵੇਗੀ।
ਉਨ੍ਹਾਂ ਕਿਹਾ ਕਿ ਕਈ ਵਿਰੋਧੀ ਧਿਰਾਂ ਸਵਾਲ ਚੁੱਕ ਰਹੀਆਂ ਹਨ ਕਿ ਕੇਂਦਰ ਨੇ ਕੀ ਕੀਤਾ ਤਾਂ ਮੈਂ ਇਹੀ ਕਹਾਂਗਾ ਕਿ ਜੇ 5-6 ਮੁੱਦਿਆਂ ਨੂੰ ਵੇਖਿਆ ਜਾਵੇ ਖਾਦ, ਪਾਣੀ, MSP ਤੇ ਖਰੀਦ, ਜਾਂ ਫਿਰ ਬੈਂਕਾਂ ਤੋਂ ਕਰਜ਼ੇ ਤੋਂ ਲੈ ਕੇ ਮੁਆਵਜੇ਼ ਤੱਕ, ਇਨ੍ਹਾਂ ਸਾਰੇ ਪਹਿਲੂਆਂ ‘ਤੇ ਜੋ ਮੋਦੀ ਸਰਕਾਰ ਨੇ ਕੀਤਾ ਉਹ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਕੀਤਾ।
ਅੱਜ ਕਿਸਾਨਾਂ ਦੇ ‘ਦਿੱਲੀ ਚੱਲੋ’ ਅੰਦੋਲਨ ਦਾ ਚੌਥਾ ਦਿਨ ਹੈ। ਕਿਸਾਨ ਐੱਮਐੱਸਪੀ ‘ਤੇ ਕਾਨੂੰਨੀ ਗਾਰੰਟੀ ਤੋਂ ਇਲਾਵਾ ਕਿਸਾਨ ਸਵਾਮੀਨਾਥ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ, ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ, ਖੇਤੀ ਕਰਜ਼ਾ ਮਾਫੀ, ਪੁਲਿਸ ਮਾਮਲਿਆਂ ਨੂੰ ਵਾਪਸ ਲੈਣ ਤੇ ਲਖੀਮਪੁਰ ਖੀਰੀ ਹਿੰਸਾ ਦੇ ਪੀੜਤਾਂ ਲਈ ਨਿਆਂ ਦੀ ਬਹਾਲੀ ਦੀ ਵੀ ਮੰਗ ਕਰ ਰਹੇ ਹਨ। ਇਸ ਦਰਮਿਆਨ ਕਿਸਾਨ ਨੇਤਾ ਤੇ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਵਰਨ ਸਿੰਘ ਪੰਧੇਰ ਨੇ ਇਕ ਵਾਰ ਫਿਰ ਪੀਐੱਮ ਮੋਦੀ ਤੋਂ ਮਦਦ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਅਸ਼ਵਿਨ ਨੇ ਤੋੜਿਆ ਅਨਿਲ ਕੁੰਬਲੇ ਦਾ ਰਿਕਾਰਡ, 500 ਟੈਸਟ ਵਿਕਟਾਂ ਲੈਕੇ ਰਚਿਆ ਇਤਿਹਾਸ
ਕਿਸਾਨ ਨੇਤਾ ਸਵਰਨ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ ਪੀਐੱਮ ਮੋਦੀ ਨੂੰ ਅਪੀਲ ਕਰਾਂਗੇ ਕਿ ਅਗਲੀ ਗੱਲਬਾਤ ਵਿਚ ਮਸਲੇ ਦਾ ਹੱਲ ਕੱਢਣ। ਦੂਜੇ ਪਾਸੇ ਪੰਧੇਰ ਨੇ ਕੇਂਦਰ ਸਰਕਾਰ ਨਾਲ ਹੋਈ ਮੀਟਿੰਗ ਨੂੰ ਲੈ ਕੇ ਕਿਹਾ ਕਿ ਬੈਠਕ ਵਿਚ ਹਰ ਮੰਗ ‘ਤੇ ਵਿਸਥਾਰ ਨਾਲ ਚਰਚਾ ਹੋਈ। MSP ‘ਤੇ ਜ਼ਿਆਦਾ ਚਰਚਾ ਹੋਈ ਜੋ ਕਿ ਸਭ ਤੋਂ ਵੱਡਾ ਮੁੱਦਾ ਹੈ। ਹੁਣ ਦੇਖਦੇ ਹਾਂ ਕਿ ਐਤਵਾਰ ਨੂੰ ਜੋ ਮੀਟਿੰਗ ਹੈ ਉਸ ਵਿਚ ਕੀ ਹੱਲ ਨਿਕਲ ਕੇ ਆਉਂਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਗਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਕੁਝ ਕਹਿ ਰਹੇ ਹਨ ਕਿ ਕਿਸਾਨ ਪੰਜਾਬ ਸਰਕਾਰ ਦੇ ਬੈਠਾਏ ਹੋਏ ਹਨ, ਕਾਂਗਰਸ ਦੇ ਬੈਠਾਏ ਹੋਏ ਹਨ ਪਰ ਇਹ ਸਾਰਾ ਕੁਝ ਗਲਤ ਹੈ।ਜੋ ਲੋਕ ਬੈਠੇ ਹਨ, ਉਹ ਦੇਸ਼ ਦੇ ਕਿਸਾਨ ਹਨ, ਮਜ਼ਦੂਰ ਲੋਕ ਹਨ। ਇਹ ਅੰਦੋਲਨ ਸਿਰਫ ਪੰਜਾਬ ਤੇ ਹਰਿਆਣਾ ਦਾ ਨਹੀਂ ਸਗੋਂ ਪੂਰੇ ਦੇਸ਼ ਦਾ ਹੈ।