ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਇਕ ਪ੍ਰੋਗਰਾਮ ਦੌਰਾਨ ਗੇਟ ਨੰਬਰ 2 ‘ਤੇ ਵੱਡਾ ਵਿਆਹ ਦਾ ਪੰਡਾਲ ਡਿੱਗ ਗਿਆ, ਜਿਸ ਦੇ ਹੇਠਾਂ 25 ਲੋਕ ਆ ਗਏੇ। ਪੰਡਾਲ ਢਹਿ ਜਾਣ ਤੋਂ ਬਾਅਦ ਹਫੜਾ-ਦਫੜੀ ਮੱਚ ਗਈ। ਘਟਨਾ ਦੇ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਇਸ ਘਟਨਾ ‘ਚ ਅੱਠ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਮੌਕੇ ‘ਤੇ ਰਾਹਤ ਕਾਰਜ ਜਾਰੀ ਹਨ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਪੰਡਾਲ ਡਿੱਗਣ ਦੀ ਘਟਨਾ ‘ਚ ਜ਼ਖਮੀਆਂ ਨੂੰ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਦੇ ਨੇੜਲੇ ਸਫਦਰਜੰਗ ਹਸਪਤਾਲ ਅਤੇ ਟਰਾਮਾ ਸੈਂਟਰ ‘ਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀਆਂ ਦਾ ਇਲਾਜ ਜਾਰੀ ਹੈ।
ਪੰਡਾਲ ਡਿੱਗਣ ਦੀ ਘਟਨਾ ‘ਤੇ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਕੰਪਲੈਕਸ ‘ਚ ਸੁਰੱਖਿਆ ਗਾਰਡ ਦੇ ਤੌਰ ‘ਤੇ ਕੰਮ ਕਰ ਰਹੇ ਇਕ ਵਿਅਕਤੀ ਨੇ ਕਿਹਾ, ”ਇਹ ਘਟਨਾ ਉਦੋਂ ਵਾਪਰੀ ਜਦੋਂ ਕਰਮਚਾਰੀ ਦੁਪਹਿਰ ਦੇ ਖਾਣੇ ‘ਤੇ ਸਨ। ਪੰਡਾਲ ਡਿੱਗਣ ਨਾਲ ਕੋਈ ਵੱਡਾ ਨੁਕਸਾਨ ਨਹੀਂ ਹੋਇਆ।
ਫਾਇਰ ਫਾਈਟਰਜ਼, ਦਿੱਲੀ ਪੁਲਿਸ ਅਤੇ ਮੌਕੇ ‘ਤੇ ਮੌਜੂਦ ਲੋਕਾਂ ਵਲੋਂ ਮੌਕੇ ‘ਤੇ ਬਚਾਅ ਕਾਰਜ ਲਈ ਪਹੁੰਚ ਗਏ। ਇਸ ਘਟਨਾ ਵਿੱਚ ਪੰਡਾਲ ਦੇ ਹੇਠਾਂ ਹੋਰ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। ਤੁਹਾਨੂੰ ਦੱਸ ਦੇਈਏ ਕਿ ਦਿੱਲੀ ਦਾ ਜਵਾਹਰ ਲਾਲ ਨਹਿਰੂ ਸਟੇਡੀਅਮ ਰਾਜਧਾਨੀ ਦੇ ਲੁਟੀਅਨ ਜ਼ੋਨ ਦੇ ਸਭ ਤੋਂ ਵਿਅਸਤ ਖੇਤਰ ਵਿੱਚ ਹੈ। ਦਿੱਲੀ ਦੀ ਵੀਆਈਪੀ ਖਾਨ ਮਾਰਕੀਟ ਵੀ ਇਸ ਦੇ ਨੇੜੇ ਹੀ ਹੈ।
ਇਹ ਵੀ ਪੜ੍ਹੋ : PSPCL ਦੇ ਮੁਲਾਜ਼ਮਾਂ ਨੂੰ ਮਾਨ ਸਰਕਾਰ ਦਾ ਤੋਹਫ਼ਾ, ਸ਼ੁਰੂਆਤੀ ਤਨਖਾਹ ‘ਚ ਕੀਤਾ ਵਾਧਾ
ਮੀਡੀਆ ਨਾਲ ਗੱਲ ਕਰਦੇ ਹੋਏ ਡੀਸੀਪੀ ਦੱਖਣੀ ਅੰਕਿਤ ਚੌਹਾਨ ਨੇ ਕਿਹਾ ਕਿ ਇੱਕ ਪੰਡਾਲ/ਟੈਂਟ ਦੇ ਡਿੱਗਣ ਅਤੇ ਇਸ ਵਿੱਚ ਕੁਝ ਮਜ਼ਦੂਰਾਂ ਦੇ ਫਸੇ ਹੋਣ ਬਾਰੇ ਇੱਕ ਕਾਲ ਆਈ ਸੀ ਮੌਕੇ ‘ਤੇ ਪਹੁੰਚਣ ਤੋਂ ਬਾਅਦ ਪਤਾ ਲੱਗਾ ਕਿ ਡਿੱਗੇ ਹੋਏ ਪੰਡਾਲ ਹੇਠਾਂ 25-30 ਮਜ਼ਦੂਰ ਫਸੇ ਹੋਏ ਸਨ। ਪੰਡਾਲ ਇੱਕ ਵਿਆਹ ਸਮਾਗਮ ਲਈ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ 25-30 ਲੋਕਾਂ ਦਾ ਰੈਸਕਿਊ ਕੀਤਾ ਗਿਆ ਹੈ ਅਤੇ ਏਮਜ਼ ਦੇ ਟਰਾਮਾ ਸੈਂਟਰ ਅਤੇ ਸਫਦਰਜੰਗ ਹਸਪਤਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਖੋਜ ਅਤੇ ਬਚਾਅ ਕਾਰਜ ਚੱਲ ਰਿਹਾ ਹੈ।