ਸਾਡੀ ਸੁਸਾਇਟੀ ਵਿਚ ਲੜਕੀਆਂ ਦੀ ਖੂਬਸੂਰਤੀ ਨੂੰ ਲੈ ਕੇ ਜੋ ਸਟੈਂਡਰਡ ਤੈਅ ਕੀਤੇ ਗਏ ਹਨ, ਉਹ ਕਈ ਵਾਰ ਇੰਨਾ ਪ੍ਰੈਸ਼ਰ ਪਾਉਣ ਲੱਗਦੇ ਹਨ ਕਿ ਬੱਚੇ ਖੁਦ ਤੋਂ ਕੁਝ ਸੋਚਣ ਲਾਇਕ ਹੀ ਨਹੀਂ ਬਚਦੇ। ਅਜਿਹਾ ਨਹੀਂ ਹੈ ਕਿ ਇਹ ਸਿਰਫ ਭਾਰਤੀ ਸਮਾਜ ਦੀ ਗੱਲ ਹੈ। ਚੀਨ ਵਿਚ ਹਾਲਾਤ ਇਸ ਤੋਂ ਵੀ ਜ਼ਿਆਦਾ ਖਰਾਬ ਹਨ। ਇਥੇ ਇਕ 15 ਸਾਲ ਦੀ ਕੁੜੀ ਡਾਇਟਿੰਗ ਕਰਦੇ ਕਰਦੇ ਮਰ ਗਈ ਕਿਉਂਕਿ ਉਸ ਨੂੰ ਆਪਣੇ ਕਰੱਸ਼ ਨੂੰ ਇੰਪ੍ਰੈਸ ਕਰਨਾ ਸੀ।
ਇਨਸਾਨ ਦੀ ਜ਼ਿੰਦਗੀ ਵਿਚ ਟੀਨਏਜ ਯਾਨੀ 12 ਤੋਂ 17 ਸਾਲ ਦੀ ਉਮਰ ਅਜਿਹੀ ਹੁੰਦੀ ਹੈ ਜਦੋਂ ਉਨ੍ਹਾਂ ਨੇ ਇੰਨੀ ਸਮਝ ਤਾਂ ਨਹੀਂ ਹੁੰਦੀ ਹੈ ਪਰ ਉਹ ਆਪਣੇ ਹਿਸਾਬ ਨਾਲ ਸੋਚਣਾ ਤੇ ਸਮਝਣਾ ਸ਼ੁਰੂ ਕਰ ਦਿੰਦੇ ਹਨ। ਇਸੇ ਪ੍ਰੋਸੈਸ ਵਿਚ ਕਈ ਵਾਰ ਅਜਿਹੇ ਗਲਤ ਫੈਸਲੇ ਹੋ ਜਾਂਦੇ ਹਨ, ਜਿਸ ਦਾ ਹਰਜ਼ਾਨਾ ਸਿਰਫ ਬੱਚਿਆਂ ਨੂੰ ਨਹੀਂ ਸਗੋਂ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵੀ ਭੁਗਤਣਾ ਪੈ ਜਾਂਦਾ ਹੈ। ਕੁਝ ਅਜਿਹਾ ਹੀ ਹੋਇਆ ਚੀਨ ਵਿਚ ਇਕ ਬੱਚੀ ਦੇ ਨਾਲ ਜੋ ਪਿਆਰ ਦੇ ਚੱਕਰ ਵਿਚ ਕੁਰਬਾਨ ਹੋ ਗਈ।
ਸਾਊਥ ਚਾਈਨ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਇਹ ਕਹਾਣੀ 15 ਸਾਲ ਦੀ ਇਕ ਲੜਕੀ ਦੀ ਹੈ, ਜੋ ਸਕੂਲ ਵਿਚ ਪੜ੍ਦੀ ਸੀ। ਲੜਗੀ ਗੁਆਂਗਡਾਂਗ ਪ੍ਰੋਵਿੰਸ ਦੇ ਡਾਂਗਗੁਆਨ ਸ਼ਹਿਰ ਦੀ ਰਹਿਣ ਵਾਲੀ ਹੈ। ਉਸ ਦੀ ਲੰਬਾਈ 165 ਸੈਂਟੀਮੀਟਰ ਸੀ ਤੇ ਮੌਤ ਸਮੇਂ ਲੜਕੀ ਦਾ ਭਾਰ 25 ਕਿਲੋਗ੍ਰਾਮ ਸੀ। ਲੜਕੀ ਮੌਤ ਤੋਂ ਪਹਿਲਾਂ 20 ਦਿਨ ਤੱਕ ਕੋਮਾ ਵਿਚ ਵੀ ਰਹੀ ਸੀ ਕਿਉਂਕਿ ਉਸ ਨੂੰ ਏਨੋਰੇਕਸੀਆ ਨਰਵੋਸਾ ਯਾਨੀ ਕੁਪੋਸ਼ਣ ਦਾ ਭਿਆਨਕ ਰੂਪ ਹੋ ਚੁੱਕਾ ਸੀ। ਸੋਸ਼ਲ ਮੀਡੀਆ ‘ਤੇ ਲੜਕੀ ਦੀਆਂ ਤਸਵੀਰਾਂ ਤੇ ਕਹਾਣੀ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ : ਅਜਮੇਰ ‘ਚ ਬੋਲੇ PM ਮੋਦੀ-‘ਹਰ ਯੋਜਨਾ ‘ਚ 85 ਫੀਸਦੀ ਕਮਿਸ਼ਨ, ਸਾਰਿਆਂ ਨੂੰ ਬਰਾਬਰ ਲੁੱਟਦੀ ਹੈ ਕਾਂਗਰਸ’
ਦੱਸਿਆ ਜਾ ਰਿਹਾ ਹੈ ਕਿ ਲੜਕੀ ਆਪਣੇ ਨਾਲ ਦੇ ਇਕ ਲੜਕੇ ਦਾ ਦਿਲ ਜਿੱਤਣਾ ਚਾਹੁੰਦੀ ਸੀ, ਜੋ ਉਸ ਤੋਂ ਦੁਬਲੀ-ਪਤਲੀ ਲੜਕੀ ਦੇ ਪਿਆਰ ਵਿਚ ਸੀ। ਅਜਿਹੇ ਵਿਚ ਲੜਕੀ ਕੋਸ਼ਿਸ਼ ਕਰ ਰਹੀ ਸੀ ਕਿ ਉਹ ਹੋਰ ਪਤਲੀ ਹੋ ਜਾਵੇ। ਲੜਕੀ ਦੇ ਘੱਟਦੇ ਭਾਰ ਨੂੰ ਦੇਖਣ ਦੇ ਬਾਅਦ ਮਾਤਾ-ਪਿਤਾ ਨੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਾਇਆ। ਭਾਰੀ ਕੁਪੋਸ਼ਣ ਦੇ ਚੱਲਦੇ ਉਸ ਦੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਤੇ ਉਸ ਦੀ ਮੌਤ ਹੋ ਗਈ। ਡਾਕਟਰਾਂ ਨੇ ਦੱਸਿਆ ਕਿ ਉਹ ਕਿਸੇ ਰੂੰ ਦੀ ਰਜਾਈ ਵਰਗੀ ਹਲਕੀ ਸੀ ਕਿਉਂਕਿ ਉਸ ਦਾ ਭਰਾ ਸਿਰਫ 25 ਕਿਲੋਗ੍ਰਾਮ ਰਹਿ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: