ਚੀਨ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ ਇੱਕ ਔਰਤ ਨੂੰ ਜ਼ੰਜੀਰਾਂ ਨਾਲ ਬਨ੍ਹ ਕੇ ਰੱਖਣ ਨਾਲ ਜੁੜੇ ਹਾਈ-ਪ੍ਰੋਫਾਈਲ ਤਸਕਰੀ ਮਾਮਲੇ ਵਿੱਚ ਸਜ਼ਾ ਸੁਣਾਈ। ਔਰਤ ਦੇ ਪਤੀ ਸਣੇ ਛੇ ਲੋਕਾਂ ਨੂੰ ਵੱਖ-ਵੱਖ ਦੋਸ਼ਾਂ ਤਹਿਤ 8 ਤੋਂ 13 ਸਾਲ ਤੱਕ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਇਹ ਸਾਰਾ ਮਾਮਲਾ 2022 ਵਿੱਚ ਇੱਕ ਬਲਾਗਰ ਦੀ ਵੀਡੀਓ ਤੋਂ ਸਾਹਮਣੇ ਆਇਆ ਸੀ। ਜਦੋਂ ਉਸ ਨੂੰ ਚੀਨ ਦੇ ਦੂਰ-ਦੁਰਾਡੇ ਦੇ ਇਲਾਕੇ ਫੇਂਗਸਿਆਨ ਵਿਚ ਇਕ ਔਰਤ ਮਿਲੀ, ਜਿਸ ਦੇ ਗਲੇ ਨੂੰ ਜ਼ੰਜੀਰ ਨਾਲ ਬੰਨ੍ਹ ਕੇ ਰਖਿਆ ਗਿਆ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਚੀਨ ਦੇ ਲੋਕਾਂ ਨੇ ਔਰਤ ਲਈ ਇਨਸਾਫ ਦੀ ਮੰਗ ਕੀਤੀ ਸੀ।
ਪਿਛਲੇ ਸਾਲ ਜਦੋਂ ਕੈਦ ਕੀਤੀ ਗਈ ਔਰਤ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਤਾਂ ਚੀਨ ਵਿੱਚ ਔਰਤਾਂ ਦੀ ਤਸਕਰੀ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਸੀ। ਮੰਨਿਆ ਜਾ ਰਿਹਾ ਸੀ ਕਿ ਦੋਸ਼ੀ ਪਤੀ ਡਾਂਗ ਦੇ ਪਿਤਾ ਨੇ ਔਰਤ ਨੂੰ ਕਿਸੇ ਤਸਕਰ ਤੋਂ ਖਰੀਦਿਆ ਸੀ।
ਹਾਲਾਂਕਿ, ਸ਼ੁਰੂਆਤ ਵਿੱਚ ਸਥਾਨਕ ਪੁਲਿਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਹ ਸਾਰੀ ਘਟਨਾ ਔਰਤਾਂ ਦੀ ਤਸਕਰੀ ਨਾਲ ਜੁੜੀ ਸੀ। ਫਿਰ ਜਦੋਂ ਇਹ ਸੋਸ਼ਲ ਮੀਡੀਆ ‘ਤੇ ਵੱਡਾ ਮੁੱਦਾ ਬਣ ਗਿਆ ਤਾਂ ਸਹੀ ਜਾਂਚ ਸ਼ੁਰੂ ਹੋ ਗਈ। ਕਰੀਬ ਇੱਕ ਸਾਲ ਤੱਕ ਚੱਲੀ ਜਾਂਚ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ।
ਰਿਪੋਰਟ ਮੁਤਾਬਕ ਅਦਾਲਤ ਨੇ ਫੈਸਲੇ ਵਿੱਚ ਉਸ ਔਰਤ ਦੀ ਪੂਰੀ ਜ਼ਿੰਦਗੀ ਨਾਲ ਜੁੜੀ ਜਾਣਕਾਰੀ ਦਿੱਤੀ ਹੈ, ਜਿਸ ਦਾ ਨਾਂ ਸ਼ਿਆਓ ਹੁਮੇਈ ਹੈ। ਅਦਾਲਤ ਨੇ ਕਿਹਾ ਕਿ 1998 ਵਿਚ ਜਦੋਂ ਔਰਤ ਅੱਲ੍ਹੜ ਸੀ ਤਾਂ ਉਸ ਨੂੰ ਯੂਨਾਨ ਸੂਬੇ ਵਿਚ ਉਸ ਦੇ ਘਰ ਤੋਂ ਅਗਵਾ ਕਰ ਲਿਆ ਗਿਆ ਸੀ।
ਇਸ ਤੋਂ ਬਾਅਦ ਉਸਨੂੰ ਡੋਂਗਾਈ ਸੂਬੇ ਦੇ ਇੱਕ ਕਿਸਾਨ ਨੂੰ 600 ਡਾਲਰ ਭਾਵ 49,000 ਰੁਪਏ ਵਿੱਚ ਵੇਚ ਦਿੱਤਾ ਗਿਆ। ਇੱਕ ਸਾਲ ਬਾਅਦ, 1999 ਵਿੱਚ ਔਰਤ ਨੂੰ ਫਿਰ ਇੱਕ ਜੋੜੇ ਨੂੰ ਵੇਚ ਦਿੱਤਾ ਗਿਆ ਸੀ। ਜਦੋਂ ਇਹ ਜੋੜਾ ਡੋਂਗ ਦੇ ਪਿਤਾ ਦੇ ਦੁਬਾਰਾ ਸੰਪਰਕ ਵਿੱਚ ਆਇਆ ਚਾਂ ਔਰਤ ਨੂੰ ਤੀਜੀ ਵਾਰ ਉਸ ਨੂੰ ਵੇਚ ਦਿੱਤਾ ਗਿਆ।
ਫੈਸਲੇ ਦੌਰਾਨ ਜੱਜਾਂ ਨੇ ਨੋਟ ਕੀਤਾ ਕਿ ਡੋਂਗ ਦੇ ਪਰਿਵਾਰ ਨੂੰ ਵੇਚੇ ਜਾਣ ਤੱਕ ਔਰਤ ਆਪਣੀ ਦੇਖਭਾਲ ਕਰਨ ਦੇ ਸਮਰੱਥ ਸੀ। ਲੋਕਾਂ ਨਾਲ ਚੰਗੀ ਤਰ੍ਹਾਂ ਗੱਲ ਕਰਦੀ ਸੀ। ਅਦਾਲਤ ਨੇ ਦੱਸਿਆ ਕਿ ਡੋਂਗ ਅਤੇ ਉਸ ਦੇ ਪਰਿਵਾਰ ਨੇ ਔਰਤ ‘ਤੇ ਤਸ਼ੱਦਦ ਕੀਤਾ। ਉਸ ਨੂੰ 8 ਬੱਚਿਆਂ ਨੂੰ ਜਨਮ ਦੇਣ ਲਈ ਮਜਬੂਰ ਕੀਤਾ ਗਿਆ ਸੀ।
ਜਦੋਂ ਤੀਜੇ ਬੱਚੇ ਨੇ ਜਨਮ ਲਿਆ ਤਾਂ ਉਹ ਸਿਜ਼ੋਫਰੀਨੀਆ ਦਾ ਸ਼ਿਕਾਰ ਹੋ ਗਈ ਪਰ ਫਿਰ ਵੀ ਪਤੀ ਨੇ ਉਸ ਨੂੰ ਨਹੀਂ ਬਖਸ਼ਿਆ। ਅਦਾਲਤ ਨੇ ਦੱਸਿਆ ਕਿ ਤੀਜੇ ਬੱਚੇ ਦੇ ਜਨਮ ਤੋਂ ਬਾਅਦ ਸ਼ਿਆਓ ਹੁਮੇਈ ਦੀ ਮਾਨਸਿਕ ਹਾਲਤ ਵਿਗੜਨ ਲੱਗੀ। ਉਸ ਨੂੰ ਸਿਜ਼ੋਫਰੀਨੀਆ ਹੋ ਗਿਆ। ਯਾਨੀ ਕਿ ਉਸ ਨੂੰ ਆਵਾਜ਼ਾਂ ਸੁਣਾਈ ਦੇਣ ਲੱਗੀਆਂ ਅਤੇ ਅਜੀਬ ਚਿਹਰੇ ਦਿਸਣ ਲੱਗੇ, ਫਿਰ ਵੀ ਉਸ ਦੇ ਪਤੀ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ।
ਇਹ ਵੀ ਪੜ੍ਹੋ : ਕੋਰੋਨਾ ਨੇ ਫਿਰ ਵਧਾਈ ਚਿੰਤਾ, ਫਿਰੋਜ਼ਪੁਰ ‘ਚ 35 ਸਾਲਾਂ ਨੌਜਵਾਨ ਨੇ ਤੋੜਿਆ ਦਮ
ਡੋਂਗ ਨੇ ਉਸ ‘ਤੇ ਆਪਣੀਆਂ ਵਧੀਕੀਆਂ ਵਧਾ ਦਿੱਤੀਆਂ। 2017 ਵਿੱਚ ਡੋਂਗ ਨੇ ਉਸ ਨੂੰ ਪਰਿਵਾਰ ਤੋਂ ਦੂਰ ਇੱਕ ਕਮਰੇ ਵਿੱਚ ਕੈਦ ਕਰ ਦਿੱਤਾ। ਜਿਸ ਵਿੱਚ ਨਾ ਤਾਂ ਬਿਜਲੀ ਸੀ ਅਤੇ ਨਾ ਹੀ ਪਾਣੀ। ਔਰਤ ਨੂੰ ਖਾਣਾ ਵੀ ਨਹੀਂ ਦਿੱਤਾ ਗਿਆ। ਜੱਜ ਯਾਓ ਹੂਈ ਨੇ ਕਿਹਾ ਕਿ ਡੋਂਗ ਨੇ ਕਦੇ ਵੀ ਆਪਣੀ ਪਤਨੀ ਦਾ ਡਾਕਟਰ ਤੋਂ ਇਲਾਜ ਨਹੀਂ ਕਰਵਾਇਆ। ਔਰਤ ਦੀ ਵਿਗੜਦੀ ਹਾਲਤ ਦੇ ਬਾਵਜੂਦ ਉਸ ਨਾਲ ਸਬੰਧ ਬਣਾਏ।
ਰਿਪੋਰਟ ਮੁਤਾਬਕ ਜਦੋਂ ਅਦਾਲਤ ਨੇ ਸ਼ੁੱਕਰਵਾਰ ਨੂੰ ਆਪਣਾ ਫੈਸਲਾ ਸੁਣਾਇਆ, ਤਾਂ ਇਸ ਨੂੰ ਇੱਕ ਘੰਟੇ ਵਿੱਚ ਚੀਨੀ ਸੋਸ਼ਲ ਮੀਡੀਆ ‘ਤੇ 100 ਮਿਲੀਅਨ ਹਿੱਟ ਮਿਲੇ। ਜ਼ਿਆਦਾਤਰ ਯੂਜ਼ਰਸ ਨੇ ਦੋਸ਼ੀਆਂ ਨੂੰ ਘੱਟ ਸਜ਼ਾ ਮਿਲਣ ‘ਤੇ ਇਤਰਾਜ਼ ਜਤਾਇਆ। ਇਕ ਯੂਜ਼ਰ ਨੇ ਲਿਖਿਆ- ਕਿਸੇ ਦੀ ਪੂਰੀ ਜ਼ਿੰਦਗੀ ਬਰਬਾਦ ਕਰਨ ਦੀ ਇਹੀ ਸਜ਼ਾ ਹੈ।
ਵੀਡੀਓ ਲਈ ਕਲਿੱਕ ਕਰੋ -: