ਲੁਧਿਆਣਾ ਵਿੱਚ ਆਪਣੇ ਭਰਾ ਦੇ ਵਿਆਹ ਲਈ ਆਏ ਇੱਕ ਫੌਜੀ ਦਾ ਕਤਲ ਕਰ ਦਿੱਤਾ ਗਿਆ। ਫੌਜੀ ਨੇ 31 ਅਕਤੂਬਰ ਨੂੰ ਆਪਣੇ ਚਚੇਰੇ ਭਰਾ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਛੁੱਟੀ ਲਈ ਸੀ। ਵਿਆਹ ਤੋਂ ਪਹਿਲਾਂ ਜਾਗੋ ਕੱਢਣ ਦੌਰਾਨ ਇਹ ਘਟਨਾ ਵਾਪਰੀ, ਜਦੋਂ ਨੱਚਦੇ ਹੋਏ ਝਗੜਾ ਹੋ ਗਿਆ। ਫਿਲਹਾਲ ਪੁਲਿਸ ਨੇ 12 ਘੰਟਿਆਂ ਦੇ ਅੰਦਰ ਹੀ ਦੋਸ਼ੀ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ।
ਖਬਰ ਹੈ ਕਿ ਮ੍ਰਿਤਕ ਆਪਣੇ ਚਾਚੇ ਦੇ ਮੁੰਡੇ ਦੀ ਜਾਗੋ ‘ਤੇ ਆਇਆ ਸੀ ਤੇ ਉਥੇ ਉਸਦਾ ਮੋਢਾ ਕਿਸੇ ਹੋਰ ਲੜਕੇ ਨਾਲ ਖਹਿ ਗਿਆ ਜਿਸ ‘ਤੇ ਦੋਸ਼ੀ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਫੌਜੀ ਦਾ ਕਤਲ ਕਰ ਦਿੱਤਾ। ਮ੍ਰਿਤਕ ਫੌਜੀ ਦੀ 9 ਮਹੀਨਿਆਂ ਦੀ ਮਾਸੂਮ ਧੀ ਵੀ ਹੈ।
ਇਹ ਘਟਨਾ ਲੁਧਿਆਣਾ ਦੇ ਪਿੰਡ ਫੁੱਲਾਂਵਾਲ ਦੀ ਹੈ। ਮ੍ਰਿਤਕ ਪਿੰਡ ਸੁਧਾਰ ਦਾ ਮਲਕੀਤ ਸਿੰਘ ਹੈ। 31 ਅਕਤੂਬਰ ਨੂੰ ਹੀ ਫੌਜੀ ਵਿਆਹ ਵਿੱਚ ਸ਼ਾਮਲ ਹੋਣ ਲਈ ਘਰ ਆਇਆ ਸੀ। ਵਿਆਹ ਤੋਂ ਪਹਿਲਾਂ ਪਿੰਡ ਵਿੱਚ ਜਾਗੋ ਕੱਢੀ ਜਾ ਰਹੀ ਸੀ। ਇਸ ਦੌਰਾਨ ਨੱਚਦੇ ਹੋਏ ਬਲਬੀਰ ਸਿੰਘ ਨਾਲ ਉਸ ਦਾ ਮੋਢਾ ਟਕਰਾ ਗਿਆ। ਮੋਢੇ ਦੀ ਟੱਕਰ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ।
ਮਾਮਲਾ ਸ਼ਾਂਤ ਕਰ ਦੋਵਾਂ ਨੂੰ ਇੱਕ ਦੂਜੇ ਤੋਂ ਦੂਰ ਕੀਤਾ ਗਿਆ ਪਰ ਦੋਸ਼ੀ ਨੇ ਅਜੇ ਫਿਰ ਸੰਧੂ ਅਤੇ ਆਪਣੇ ਸਾਥੀਆਂ ਨੂੰ ਬੁਲਾ ਲਿਆ। ਦੋਸ਼ੀਆਂ ਨੇ ਤਲਵਾਰਾਂ ਤੇ ਚਾਕੂ ਨਾਲ ਮਲਕੀਤ ਸਿੰਘ ‘ਤੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ :
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਿਨਾਂ ਕੋਈ ਸਮਾਂ ਬਰਬਾਦ ਕੀਤੇ ਮਲਕੀਤ ਨੂੰ ਡੀਐਮਸੀ ਹਸਪਤਾਲ ਲਿਆਂਦਾ ਗਿਆ ਪਰ ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਕਾਰਵਾਈ ਕਰਦੇ ਹੋਏ 12 ਘੰਟਿਆਂ ਦੇ ਅੰਦਰ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਦੋਸ਼ੀ ਕੋਲੋਂ ਉਹ ਚਾਕੂ ਅਤੇ ਤਲਵਾਰ ਵੀ ਬਰਾਮਦ ਕਰ ਲਈ ਹੈ, ਜਿਸ ਨਾਲ ਮਲਕੀਤ ’ਤੇ ਹਮਲਾ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ : –