ਪਟਿਆਲਾ ਦੀ ਸਮਾਣਾ CIA ਟੀਮ ਨੇ ਗਸ਼ਤ ਦੌਰਾਨ ਇੱਕ ਔਰਤ ਸਣੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ 80 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਸ ਔਰਤ ਨੂੰ ਸੀਆਈਏ ਸਟਾਫ ਸਮਾਣਾ ਦੀ ਟੀਮ ਨੇ ਕਾਬੂ ਕੀਤਾ ਹੈ। ਇਸ 50 ਸਾਲਾ ਔਰਤ ਦੀ ਪਛਾਣ ਭਜਨ ਕੌਰ ਵਜੋਂ ਹੋਈ ਹੈ, ਜਿਸ ਦੇ ਨਾਲ 25 ਸਾਲਾ ਨੌਜਵਾਨ ਸੰਜੇ ਕੁਮਾਰ ਨੂੰ ਵੀ ਕਾਬੂ ਕੀਤਾ ਗਿਆ ਹੈ। ਭਜਨ ਕੌਰ ਅਤੇ ਸੰਜੇ ਕੁਮਾਰ ਦੋਵੇਂ ਸਮਾਣਾ ਦੇ ਅਮਾਮਗੜ੍ਹ ਮੁਹੱਲੇ ਦੇ ਰਹਿਣ ਵਾਲੇ ਹਨ।
ਦੱਸਿਆ ਜਾ ਰਿਹਾ ਹੈ ਕਿ ਔਰਤ ਦਾ ਇਕਲੌਤਾ ਪੁੱਤ ਵਿਆਹ ਮਗਰੋਂ ਵੱਖ ਹੋਗਿਆ, ਜਿਸ ਮਗਰੋਂ ਆਪਣੇ ਘਰ ਦਾ ਖਰਚਾ ਚਲਾਉਣ ਲਈ ਔਰਤ ਨੇ ਇਲਾਕੇ ਵਿੱਚ ਨਸ਼ਾ ਵੇਚਣਾ ਸ਼ੁਰੂ ਕਰ ਦਿੱਤਾ। ਨਸ਼ਾ ਵੇਚਦੇ ਹੋਏ ਜਦੋਂ ਉਹ ਫੜੀ ਗਈ ਸੀ ਤਾਂ ਉਸ ਦੀ ਜ਼ਮਾਨਤ ‘ਤੇ ਕਾਫੀ ਪੈਸਾ ਖਰਚ ਹੋ ਗਿਆ। ਇਸ ਪੈਸੇ ਨੂੰ ਇਕੱਠਾ ਕਰਨ ਲਈ ਲਈ ਮੁੜ ਤਸਕਰੀ ਕਰਨ ਲਈ ਗਈ।
ਸਮਾਣਾ ਸੀਆਈਏ ਸਟਾਫ਼ ਦੇ ਇੰਚਾਰਜ ਸਬ-ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਐਸਐਸਪੀ ਦੀਆਂ ਹਦਾਇਤਾਂ ’ਤੇ ਸਮਾਣਾ ਭਵਾਨੀਗੜ੍ਹ ਰੋਡ ’ਤੇ ਪਿੰਡ ਬਾਮਣਾ ਕੋਲ ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ ਦੋਵਾਂ ਨੂੰ ਕਾਬੂ ਕੀਤਾ ਗਿਆ। ਪੁੱਛਗਿੱਛ ਦੌਰਾਨ ਇਨ੍ਹਾਂ ਵਿਅਕਤੀਆਂ ਨੇ ਦੱਸਿਆ ਕਿ ਸੰਜੇ ਕੁਮਾਰ ਦੋਸ਼ੀ ਔਰਤ ਭਜਨ ਕੌਰ ਨੂੰ ਆਪਣੇ ਮੋਟਰਸਾਈਕਲ ’ਤੇ ਨਸ਼ੇ ਦੀ ਖਰੀਦੋ-ਫਰੋਖਤ ਕਰਨ ਲਈ ਲੈ ਜਾਂਦਾ ਸੀ।
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਦੇਸ਼ ਭਰ ‘ਚ ਹੋਣ ਜਾ ਰਹੇ ਹਨ ਇਹ ਵੱਡੇ ਬਦਲਾਅ, ਆਮ ਆਦਮੀ ਦੀ ਜੇਬ ‘ਤੇ ਪਵੇਗਾ ਸਿੱਧਾ ਅਸਰ
ਇਸ ਕੰਮ ਦੇ ਬਦਲੇ ਉਕਤ ਔਰਤ ਸੰਜੇ ਕੁਮਾਰ ਨੂੰ ਸ਼ਰਾਬ ਪੀਣ ਲਈ ਹੈਰੋਇਨ ਦਿੰਦੀ ਸੀ ਅਤੇ ਖਰਚ ਲਈ ਕੁਝ ਪੈਸੇ ਵੀ ਦਿੰਦੀ ਸੀ, ਜਿਸ ਕਾਰਨ ਸੰਜੇ ਕੁਮਾਰ ਪਿਛਲੇ ਕੁਝ ਸਮੇਂ ਤੋਂ ਇਸ ਔਰਤ ਦੇ ਨਾਲ ਨਸ਼ੇ ਦੀ ਖਰੀਦੋ-ਫਰੋਖਤ ਕਰਨ ਲਈ ਆਉਂਦਾ ਸੀ। ਪੁਲਿਸ ਨੇ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 5 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: