ਰਾਮ ਨੌਮੀ ਦੇ ਮੌਕੇ ‘ਤੇ ਦੇਸ਼ ਭਰ ‘ਚ ਭਗਵਾਨ ਰਾਮ ਦੀ ਪੂਜਾ ਧੂਮਧਾਮ ਨਾਲ ਕੀਤੀ ਗਈ। ਅਯੁੱਧਿਆ ਸਥਿਤ ਰਾਮ ਮੰਦਰ ‘ਚ ਵੀ ਸ਼ਾਨਦਾਰ ਤਿਆਰੀਆਂ ਕੀਤੀਆਂ ਗਈਆਂ ਸਨ। ਇਸ ਦਿਨ ਭਗਵਾਨ ਰਾਮ ਨੂੰ ‘ਸੂਰਿਆ ਤਿਲਕ’ ਵੀ ਲਗਾਇਆ ਗਿਆ ਸੀ। ਅੱਜਕਲ੍ਹ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਤੋਂ ਅਯੁੱਧਿਆ ਆਈ ਇਕ ਔਰਤ ਰਾਮ ਮੰਦਰ ਲਈ ਸੋਨੇ ਦੀ ਇੱਟ ਲੈ ਕੇ ਪਹੁੰਚੀ ਸੀ, ਉਸ ਨੇ ਕਰੀਬ ਦੋ ਕਿਲੋ ਸੋਨਾ ਦਾਨ ਕੀਤਾ।
ਵਾਇਰਲ ਵੀਡੀਓ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਮਲੱਲਾ ਨੂੰ ਦੇਖ ਕੇ ਔਰਤ ਭਾਵੁਕ ਹੋ ਗਈ। ਇਸ ਤੋਂ ਬਾਅਦ ਉਸ ਨੇ ਜੋ ਵੀ ਗਹਿਣੇ ਪਹਿਨੇ ਸਨ, ਉਹ ਵੀ ਰਾਮਲੱਲਾ ਨੂੰ ਭੇਟ ਕਰ ਦਿੱਤੇ। ਔਰਤ ਦੀ ਸ਼ਰਧਾ ਦੀ ਲੋਕ ਕਾਫੀ ਤਾਰੀਫ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਤੇਰਾ ਤੁਜਕੋ ਅਰਪਨ, ਕਾ ਲਾਗੇ ਮੇਰਾ।’ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਰਾਮ ਨੌਮੀ ਵਾਲੇ ਦਿਨ ਦੀ ਘਟਨਾ ਹੈ।
ਦੱਸ ਦੇਈਏ ਕਿ ਰਾਮ ਮੰਦਰ ਨੂੰ 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਸਿਰਫ ਇੱਕ ਮਹੀਨੇ ਵਿੱਚ 25 ਕਿਲੋ ਸੋਨਾ ਅਤੇ ਚਾਂਦੀ ਦੇ ਗਹਿਣਿਆਂ ਸਮੇਤ ਲਗਭਗ 25 ਕਰੋੜ ਰੁਪਏ ਦਾ ਦਾਨ ਮਿਲਿਆ ਸੀ। ਰਾਮ ਮੰਦਰ ਟਰੱਸਟ ਨੇ ਕਿਹਾ ਸੀ ਕਿ 25 ਕਰੋੜ ਰੁਪਏ ਦੀ ਰਾਸ਼ੀ ‘ਚ ਮੰਦਰ ਟਰੱਸਟ ਦਫਤਰ ‘ਚ ਜਮ੍ਹਾ ਚੈੱਕ, ਡਰਾਫਟ ਅਤੇ ਨਕਦੀ ਦੇ ਨਾਲ-ਨਾਲ ਦਾਨ ਬਕਸਿਆਂ ‘ਚ ਜਮ੍ਹਾ ਰਾਸ਼ੀ ਵੀ ਸ਼ਾਮਲ ਹੈ। ਹਾਲਾਂਕਿ, ਬੈਂਕ ਖਾਤਿਆਂ ਵਿੱਚ ਆਨਲਾਈਨ ਮੋਡ ਰਾਹੀਂ ਭੇਜੇ ਗਏ ਦਾਨ ਦੀ ਜਾਣਕਾਰੀ ਅਜੇ ਜਨਤਕ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਨੀਂਦ ਨਹੀਂ ਆਉਂਦੀ ਤਾਂ ਪੀਓ ਕੇਲੇ ਦੇ ਛਿਲਕੇ ਦੀ ਚਾਹ, ਜਾਣੋ ਹੋਰ ਵੀ ਢੇਰ ਸਾਰੇ ਫਾਇਦੇ
ਭਾਰਤ ਸਰਕਾਰ ਨੇ ਰਾਮ ਲੱਲਾ ਨੂੰ ਤੋਹਫ਼ੇ ਵਜੋਂ ਮਿਲੇ ਸੋਨੇ-ਚਾਂਦੀ ਦੇ ਗਹਿਣਿਆਂ ਅਤੇ ਕੀਮਤੀ ਸਮਾਨ ਨੂੰ ਪਿਘਲਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਹੈ। ਸਟੇਟ ਬੈਂਕ ਆਫ਼ ਇੰਡੀਆ ਅਤੇ ਟਰੱਸਟ ਵਿਚਕਾਰ ਇੱਕ ਸਮਝੌਤਾ ਸਹੀਬੰਦ ਕੀਤਾ ਗਿਆ ਹੈ, ਜਿਸ ਦੇ ਅਨੁਸਾਰ ਦਾਨ, ਚੈੱਕ, ਡਰਾਫਟ ਅਤੇ ਨਕਦੀ ਇਕੱਠੀ ਕਰਨ ਅਤੇ ਬੈਂਕ ਵਿੱਚ ਜਮ੍ਹਾ ਕਰਨ ਦੀ ਸਾਰੀ ਜ਼ਿੰਮੇਵਾਰੀ ਸਟੇਟ ਬੈਂਕ ਲਵੇਗਾ।
ਵੀਡੀਓ ਲਈ ਕਲਿੱਕ ਕਰੋ -: