ਕੀ ਕੋਈ ਬੰਦਾ ਖਾਣ-ਪੀਣ ਤੋਂ ਬਿਨਾਂ ਜਿਊਂਦਾ ਰਹਿ ਸਕਦਾ ਹੈ? ਮੈਡੀਕਲ ਨਿਊਜ਼ ਟੂਡੇ ਦੇ ਮੁਤਾਬਕ ਇੱਕ ਮਨੁੱਖ ਪਾਣੀ ਤੋਂ ਬਿਨਾਂ 3 ਦਿਨ ਤੱਕ ਜੀਉਂਦਾ ਰਹਿ ਸਕਦਾ ਹੈ, ਜਦੋਂ ਕਿ ਅਮਰੀਕਾ ਦੀ ਅਧਿਕਾਰਤ ਵੈਬਸਾਈਟ, ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਅਨੁਸਾਰ, ਇੱਕ ਮਨੁੱਖ ਬਿਨਾਂ ਭੋਜਨ ਦੇ 8 ਤੋਂ 21 ਦਿਨ ਤੱਕ ਜ਼ਿੰਦਾ ਰਹਿ ਸਕਦਾ ਹੈ। ਖੋਜ ਨੇ ਪਾਇਆ ਹੈ ਕਿ ਇਹ ਸਮਾਂ 60 ਦਿਨਾਂ ਤੱਕ ਵੀ ਪਹੁੰਚ ਸਕਦਾ ਹੈ। ਹਾਲਾਂਕਿ, ਇਸ ਤੋਂ ਵੱਧ ਸਮਾਂ ਰਹਿਣਾ ਅਸੰਭਵ ਹੈ। ਪਰ ਇੱਕ ਅਫਰੀਕੀ ਔਰਤ ਨੇ ਬਹੁਤ ਹੀ ਅਜੀਬ ਦਾਅਵਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਉਹ 16 ਸਾਲਾਂ ਤੋਂ ਬਿਨਾਂ ਖਾਧੇ-ਪੀਤੇ ਜਿਊਂਦੀ ਹੈ।
ਇੱਕ ਰਿਪੋਰਟ ਮੁਤਾਬਕ ਇਥਿਓਪੀਆ ਦੀ ਰਹਿਣ ਵਾਲੀ ਮੁਲੁਵਰਕ ਅੰਬਾਵ ਨਾਲ ਹਾਲ ਹੀ ਵਿਚ ਇੱਕ ਯੂਟਿਊਬਰ ਅਤੇ ਟ੍ਰੈਵਲਰ ਡਰੂ ਬਿੰਸਕੀ ਨੇ ਮੁਲਾਕਾਤ ਕੀਤੀ ਅਤੇ ਉਸਨੂੰ ਇੱਕ ਹੀ ਆਮ ਜਿਹਾ ਸਵਾਲ ਪੁੱਛਿਆ – ਕੀ ਇਹ ਸੱਚ ਹੈ? ਦਰਅਸਲ, ਮੂਲੂਵਰਕ ਨਾਲ ਜੁੜੀ ਇੱਕ ਹੈਰਾਨੀਜਨਕ ਗੱਲ ਆਲੇ-ਦੁਆਲੇ ਦੇ ਖੇਤਰਾਂ ਵਿੱਚ ਬਹੁਤ ਪ੍ਰਚਲਿਤ ਹੈ। ਉਹ ਇਹ ਕਿ ਔਰਤ ਪਿਛਲੇ 16 ਸਾਲਾਂ ਤੋਂ ਬਿਨਾਂ ਖਾਣ-ਪੀਣ ਦੇ ਜਿਉਂਦੀ ਹੈ। ਉਹ ਇਸ ਸਮੇਂ 26 ਸਾਲਾਂ ਦੀ ਹੈ ਅਤੇ ਆਖਰੀ ਚੀਜ਼ ਜੋ ਉਸਨੇ ਖਾਧੀ ਉਹ ਦਾਲ ਦਾ ਬਣਿਆ ਸਟੂ ਸੀ।
ਜਦੋਂ ਡਰੂ ਔਰਤ ਦੇ ਘਰ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਉਸ ਦਾ ਘਰ, ਪਿੰਡ ਦੇ ਬਾਕੀ ਲੋਕਾਂ ਦੇ ਘਰਾਂ ਤੋਂ ਜ਼ਿਆਦਾ ਵੱਡਾ, ਬਾਊਂਡਰੀ ਜ਼ਿਆਦਾ ਉੱਚੀ ਤੇ ਸੁਰੱਖਿਅਤ ਸੀ। ਔਰਤ ਦੇ ਘਰ ਦੇ ਅੰਦਰ ਦਾ ਨਜ਼ਾਰਾ ਵੀ ਕਮਾਲ ਦਾ ਸੀ। ਡਰਾਇੰਗ ਰੂਮ ਵਿੱਚ ਕਈ ਪੋਸਟਰ ਅਤੇ ਐਂਟੀਕ ਚੀਜ਼ਾਂ ਰੱਖੀਆਂ ਹੋਈਆਂ ਸਨ। ਘਰ ਜਿੰਨਾ ਖੂਬਸੂਰਤ ਸੀ, ਬਾਥਰੂਮ ਓਨਾ ਹੀ ਬਦਸੂਰਤ ਸੀ। ਉਸ ਨੇ ਕਿਹਾ ਕਿ ਉਹ ਬਾਥਰੂਮ ਦੀ ਵਰਤੋਂ ਨਹੀਂ ਕਰਦੀ, ਸਿਰਫ ਉਸ ਦੀ ਧੀ ਅਤੇ ਭੈਣ ਹੀ ਕਰਦੇ ਹਨ। ਉਹ ਆਪਣਾ ਜ਼ਿਆਦਾਤਰ ਸਮਾਂ ਬਾਗਬਾਨੀ ਵਿੱਚ ਬਿਤਾਉਂਦੀ ਹੈ। ਔਰਤ ਨੇ ਕਿਹਾ ਕਿ ਉਹ ਆਪਣੀ ਧੀ ਲਈ ਖਾਣਾ ਬਣਾਉਂਦੀ ਹੈ, ਪਰ ਉਸ ਨੂੰ ਖੁਦ ਖਾਣ ਦੀ ਇੱਛਾ ਨਹੀਂ ਹੁੰਦੀ।
ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਵਿੱਚ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਅਤੇ ਇਹ ਤਿੰਨ ਸਾਲ ਤੱਕ ਚੱਲੀ ਪਰ ਹਰ ਵਾਰ ਉਹ ਪੂਰੀ ਤਰ੍ਹਾਂ ਤੰਦਰੁਸਤ ਪਾਈ ਗਈ। ਡਾਕਟਰਾਂ ਨੇ ਦੇਖਿਆ ਕਿ ਉਸ ਦੀਆਂ ਅੰਤੜੀਆਂ ਵਿਚ ਭੋਜਨ ਜਾਂ ਪਾਣੀ ਦਾ ਕੋਈ ਅੰਸ਼ ਨਹੀਂ ਸੀ। ਇਸ ਕਾਰਨ ਉਸ ਨੂੰ ਟਾਇਲਟ ਜਾਂ ਪਿਸ਼ਾਬ ਕਰਨ ਦੀ ਵੀ ਲੋੜ ਨਹੀਂ ਪੈਂਦੀ।
ਇਹ ਵੀ ਪੜ੍ਹੋ : ਵਿਸ਼ਵ ਜੰਗ-II ਦਾ ਹੀਰੋ 100 ਸਾਲ ਦੀ ਉਮਰ ‘ਚ ਕਰਨ ਜਾ ਰਿਹਾ ਵਿਆਹ, 96 ਸਾਲ ਦੀ ਪ੍ਰੇਮਿਕਾ
ਔਰਤ ਨੇ ਦੱਸਿਆ ਕਿ ਇਕ ਦਿਨ ਅਚਾਨਕ ਉਸ ਨੂੰ ਨਾ ਤਾਂ ਭੁੱਖ ਲੱਗੀ ਤੇ ਨਾ ਹੀ ਪਿਆਸ। ਜਦੋਂ ਪਰਿਵਾਰ ਵਾਲਿਆਂ ਨੇ ਉਸ ਨੂੰ ਖਾਣਾ ਖਾਣ ਲਈ ਕਿਹਾ ਤਾਂ ਉਹ ਝੂਠ ਬੋਲਦੀ ਸੀ ਕਿ ਉਸ ਨੇ ਖਾ ਲਿਆ ਹੈ। ਔਰਤ ਨੇ ਦੱਸਿਆ ਕਿ ਉਹ ਦੁਬਈ ਅਤੇ ਕਤਰ ਦੇ ਡਾਕਟਰਾਂ ਨੂੰ ਵੀ ਮਿਲੀ, ਜਿਨ੍ਹਾਂ ਨੇ ਉਸ ਦੀ ਮਾਨਸਿਕ ਸਿਹਤ ਦੀ ਜਾਂਚ ਕੀਤੀ ਪਰ ਉਸ ਵਿਚ ਕੋਈ ਕਮੀ ਨਹੀਂ ਪਾਈ ਗਈ। ਜਦੋਂ ਉਹ ਗਰਭਵਤੀ ਸੀ ਤਾਂ ਉਸ ਨੂੰ ਗਲੂਕੋਜ਼ ਦਿੱਤਾ ਜਾਂਦਾ ਸੀ ਤਾਂ ਜੋ ਬੱਚਾ ਸਿਹਤਮੰਦ ਰਹੇ। ਪਰ ਜਨਮ ਤੋਂ ਬਾਅਦ ਉਹ ਦੁੱਧ ਨਹੀਂ ਚੁੰਘਾ ਸਕੀ। ਉਸ ਦਾ ਮੰਨਣਾ ਹੈ ਕਿ ਪ੍ਰਮਾਤਮਾ ਦੀ ਬਦੌਲਤ ਉਸ ਨੂੰ ਬਿਨਾਂ ਖਾਧੇ-ਪੀਤੇ ਰਹਿਣ ਦੀ ਤਾਕਤ ਮਿਲਦੀ ਹੈ। ਉਹ ਉਸ ਨੂੰ ਧੋਖੇਬਾਜ਼ ਕਹਿਣ ਵਾਲਿਆਂ ਨੂੰ ਕਹਿੰਦੀ ਹੈ ਕਿ ਜੇ ਉਹ ਚਾਹੁਣ ਤਾਂ ਉਹ ਆ ਕੇ ਉਸ ਨਾਲ ਘਰ ਰਹਿ ਕੇ ਵੇਖ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: