ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਇੱਕ 19 ਸਾਲਾ ਲੜਕੀ ਨੇ ਸ਼ੁੱਕਰਵਾਰ ਸਵੇਰੇ ਚੱਲਦੀ ਟ੍ਰੇਨ ਤੋਂ ਛਾਲ ਮਾਰ ਦਿੱਤੀ। ਲੋਕਾਂ ਨੇ ਉਸ ਨੂੰ ਗੰਭੀਰ ਹਾਲਤ ਵਿੱਚ ਇਲਾਜ ਲਈ ਹਸਪਤਾਲ ਪਹੁੰਚਾਇਆ। ਉਸ ਦਾ ਇੱਕ ਦੰਦ ਟੁੱਟ ਗਿਆ ਹੈ ਅਤੇ ਉਸ ਦੇ ਮੱਥੇ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਸੂਚਨਾ ਮਿਲਣ ‘ਤੇ ਲੜਕੀ ਦੇ ਪਰਿਵਾਰ ਵਾਲੇ ਮੌਕੇ ‘ਤੇ ਪਹੁੰਚੇ।
ਲੜਕੀ ਦੀ ਪਛਾਣ 19 ਸਾਲਾ ਅੰਜਲੀ ਵਜੋਂ ਹੋਈ ਹੈ, ਜੋ ਵੇਰਕਾ ਚੌਕੀ ਬਾਜ਼ਾਰ ਦੀ ਵਸਨੀਕ ਹੈ। ਪੁੱਛਗਿੱਛ ਦੇ ਦੌਰਾਨ ਅੰਜਲੀ ਨੇ ਦੱਸਿਆ ਕਿ ਉਸਨੇ ਗਲਤ ਟ੍ਰੇਨ ਫੜੀ ਸੀ, ਇਸ ਲਈ ਉਸਨੇ ਚਲਦੀ ਟ੍ਰੇਨ ਤੋਂ ਛਾਲ ਮਾਰ ਦਿੱਤੀ। ਉਹ ਇਕੱਲੀ ਅੰਮ੍ਰਿਤਸਰ ਤੋਂ ਆਪਣੇ ਪੇਕੇ ਘਰ ਦਿੱਲੀ ਜਾ ਰਹੀ ਸੀ।
ਇਹ ਵੀ ਪੜ੍ਹੋ : ਜਵਾਨ ਧੀ ਤੇ ਪੁੱਤਰ ਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਣ ਲਈ ਮਜ਼ਬੂਰ ਹੋਈ ਮਾਂ
ਟ੍ਰੇਨ ਨੇ ਅਜੇ ਰਫਤਾਰ ਨਹੀਂ ਫੜੀ ਸੀ ਕਿ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਚੱਲਦੀ ਟਰੇਨ ਤੋਂ ਛਾਲ ਮਾਰ ਦਿੱਤੀ। ਉਹ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਲਈ ਦਿੱਲੀ ਜਾ ਰਹੀ ਸੀ। ਉਸ ਦੇ ਪਤੀ ਨੇ ਸ਼ੁੱਕਰਵਾਰ ਲਈ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਰੇਲ ਗੱਡੀ ਵਿੱਚ ਉਸ ਦੀ ਬੁਕਿੰਗ ਕਰਵਾਈ ਸੀ। ਟ੍ਰੇਨ ਦਾ ਸਮਾਂ 5.55 ਸੀ ਅਤੇ ਉਹ ਲੇਟ ਹੋ ਚੁੱਕੀ ਸੀ। ਇਸ ਲਈ ਪਤੀ ਨੇ ਉਸਨੂੰ ਰੇਲਵੇ ਸਟੇਸ਼ਨ ਦੇ ਬਾਹਰ ਛੱਡ ਦਿੱਤਾ ਅਤੇ ਉਹ ਜੋ ਵੀ ਟ੍ਰੇਨ ਉਸਦੇ ਸਾਹਮਣੇ ਖੜੀ ਸੀ ਉਹ ਜਲਦੀ ਨਾਲ ਸਵਾਰ ਹੋ ਗਈ। ਟ੍ਰੇਨ ਕੁਝ ਮਿੰਟਾਂ ਵਿੱਚ ਹੀ ਚੱਲ ਪਈ ਪਰ ਉਸਨੂੰ ਯਾਤਰੀਆਂ ਤੋਂ ਪਤਾ ਲੱਗਿਆ ਕਿ ਗਲਤ ਟ੍ਰੇਨ ਵਿਚ ਚੜ੍ਹ ਗਈ ਸੀ।
ਉਸ ਦੇ ਨਾਲ ਬੈਠੇ ਵਿਅਕਤੀ ਨੇ ਦੱਸਿਆ ਕਿ ਇਹ ਰੇਲ ਗੱਡੀ ਬਿਲਕੁਲ ਦਿੱਲੀ ਨਹੀਂ ਜਾ ਰਹੀ ਹੈ। ਜਿਸਦੇ ਬਾਅਦ ਕਾਹਲੀ ਵਿਚ ਟ੍ਰੇਨ ਦੇ ਦਰਵਾਜ਼ੇ ‘ਤੇ ਸਾਮਾਨ ਲੈ ਕੇ ਖੜ੍ਹੀ ਹੋ ਗਈ। ਉਸ ਵਿਅਕਤੀ ਨੇ ਕਿਹਾ ਕਿ ਗੱਡੀ ਹੌਲੀ ਹੈ, ਹੇਠਾਂ ਉਤਰ ਜਾਓ ਪਰ ਉਹ ਡਰ ਗਈ ਅਤੇ ਸੋਚ ਰਹੀ ਸੀ ਕਿ ਅਚਾਨਕ ਉਸਨੇ ਛਾਲ ਮਾਰ ਦਿੱਤੀ। ਅੰਜਲੀ ਦੇ ਪਤੀ ਰਿਤੇਸ਼ ਕੁਮਾਰ ਨੇ ਦੱਸਿਆ ਕਿ ਡਿੱਗਣ ਤੋਂ ਬਾਅਦ ਉੱਥੋਂ ਲੰਘ ਰਹੇ ਲੋਕਾਂ ਨੇ ਉਸ ਨੂੰ ਚੁੱਕਿਆ ਅਤੇ ਉਸਦੇ ਫੋਨ ਤੋਂ ਉਸ ਨੂੰ ਸੂਚਿਤ ਕੀਤਾ। ਉਨ੍ਹਾਂ ਦਾ ਵਿਆਹ ਦਸੰਬਰ ਵਿੱਚ ਅੰਜਲੀ ਨਾਲ ਹੋਇਆ ਸੀ। ਇਹ ਪਹਿਲੀ ਵਾਰ ਸੀ ਜਦੋਂ ਅੰਜਲੀ ਦਿੱਲੀ ਲਈ ਇਕੱਲੀ ਜਾ ਰਹੀ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ ਸਕੂਲਾਂ ‘ਤੇ ਮੰਡਰਾਉਣ ਲੱਗਾ ਕੋਰੋਨਾ ਦਾ ਖਤਰਾ, ਹੁਣ ਪਟਿਆਲਾ ਦੇ ਸਰਕਾਰੀ ਸਕੂਲ ਦੇ 3 ਵਿਦਿਆਰਥੀ ਨਿਕਲੇ Poisitive