ਲੁਧਿਆਣਾ ਦੇ ਨੂਰਵਾਲਾ ਰੋਡ ਇਲਾਕੇ ‘ਚ ਘਰੇਲੂ ਕਲੇਸ਼ ਨੇ ਪੂਰਾ ਟੱਬਰ ਉਜਾੜ ਕੇ ਰੱਖ ਦਿੱਤਾ। ਰੋਜ਼-ਰੋਜ਼ ਦੇ ਚੱਲਦੇ ਕਲੇਸ਼ ਕਰਕੇ ਇਕ ਔਰਤ ਨੇ ਆਪਣੇ ਪਤੀ ਨੂੰ ਮਾਮੂਲੀ ਜਿਹੀ ਗੱਲ ‘ਤੇ ਮੌਤ ਦੇ ਘਾਟ ਉਤਾਰ ਦਿੱਤਾ। ਰੋਜ਼ਾਨਾ ਵਾਂਗ ਦੋਵਾਂ ਵਿਚਾਲੇ ਝਗੜਾ ਹੋ ਗਿਆ। ਇਸ ਤੋਂ ਬਾਅਦ ਪਤੀ ਸੌਂ ਗਿਆ ਅਤੇ ਘੁਰਾੜੇ ਮਾਰਨ ਲੱਗਾ। ਪਹਿਲਾਂ ਹੀ ਗੁੱਸੇ ‘ਚ ਆਈ ਔਰਤ ਨੇ ਕਢਾਈ ਵਾਲੇ ਕਟਰ ਨਾਲ ਆਪਣੇ ਪਤੀ ਦੀ ਗਰਦਨ ‘ਤੇ ਹਮਲਾ ਕਰ ਦਿੱਤਾ। ਜ਼ਿਆਦਾ ਖੂਨ ਵਗਣ ਕਾਰਨ ਬੰਦੇ ਦੀ ਮੌਤ ਹੋ ਗਈ।
ਸੂਚਨਾ ਮਿਲਣ ਦੇ ਬਾਅਦ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕ ਗੌਰਵ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਔਰਤ ਨੂੰ ਹਿਰਾਸਤ ‘ਚ ਲੈ ਲਿਆ ਹੈ। ਹਾਲਾਂਕਿ ਪੁਲਿਸ ਇਸ ਮਾਮਲੇ ‘ਚ ਅਜੇ ਕੁਝ ਵੀ ਸਪੱਸ਼ਟ ਨਹੀਂ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗੌਰਵ ਦੀ ਮੌਤ ਕਟਰ ਨਾਲ ਵੱਜਣ ਕਾਰਨ ਹੋਈ ਹੈ।
ਜਾਣਕਾਰੀ ਮੁਤਾਬਕ ਕਢਾਈ ਦਾ ਕੰਮ ਕਰਨ ਵਾਲੇ ਗੌਰਵ ਦਾ ਵਿਆਹ ਸੋਨਮ ਨਾਲ ਹੋਇਆ ਸੀ। ਦੋਵਾਂ ਦਾ 11 ਸਾਲ ਦਾ ਬੇਟਾ ਵੀ ਹੈ। ਘਰੇਲੂ ਮਾਮਲਿਆਂ ਨੂੰ ਲੈ ਕੇ ਪਤੀ-ਪਤਨੀ ਵਿਚਕਾਰ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਦੋਵਾਂ ਵਿਚਾਲੇ ਕਈ ਵਾਰ ਝਗੜਾ ਵੀ ਹੋਇਆ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਦੀ ਰਾਤ ਨੂੰ ਇਕ ਵਾਰ ਫਿਰ ਦੋਹਾਂ ਵਿਚਕਾਰ ਲੜਾਈ ਹੋਈ। ਇਸ ਤੋਂ ਬਾਅਦ ਗੌਰਵ ਸੌਂ ਗਿਆ।
ਇਹ ਵੀ ਪੜ੍ਹੋ : ਠੰਢ ‘ਚ ਪਰਾਲੀ ਸਾੜਨ ਨਾਲ ਵਧਿਆ ਹਵਾ ਪ੍ਰਦੂਸ਼ਨ! NGT ਨੇ ਪੰਜਾਬ ਨੂੰ ਦਿੱਤੇ ਇਹ ਹੁਕਮ
ਜਾਣਕਾਰੀ ਮੁਤਾਬਕ ਗੌਰਵ ਸੌਂਦੇ ਸਮੇਂ ਘੁਰਾੜੇ ਮਾਰ ਰਿਹਾ ਸੀ। ਪਤਨੀ ਨੇ ਇਸੇ ਗੱਲ ਨੂੰ ਲੈ ਕੇ ਕਲੇਸ਼ ਕਰ ਦਿੱਤਾ। ਇਸੇ ਦੌਰਾਨ ਦੋਵਾਂ ਵਿਚਾਰੇ ਝਗੜਾ ਸ਼ੁਰੂ ਹੋ ਗਿਆ। ਸੋਨਮ ਨੇ ਉਥੇ ਪਏ ਕਟਰ ਨੂੰ ਚੁੱਕ ਲਿਆ ਅਤੇ ਗੌਰਵ ਦੀ ਗਰਦਨ ‘ਤੇ ਸਿੱਧਾ ਹਮਲਾ ਕਰ ਦਿੱਤਾ। ਇਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ। ਇਸ ਪੂਰੀ ਘਟਨਾ ਦਾ ਗਵਾਰ ਉਨ੍ਹਾਂ ਦਾ 11 ਸਾਲ ਦਾ ਪੁੱਤਰ ਬਣਿਆ, ਜਿਸ ਤੋਂ ਪੁਲਿਸ ਅਜੇ ਵੀ ਪੁੱਛਗਿੱਛ ਕਰ ਰਹੀ ਹੈ।
ਥਾਣਾ ਬਸਤੀ ਜੋਧੇਵਾਲ ਦੇ ਐਸਐਚਓ ਇੰਸਪੈਕਟਰ ਪਰਮਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਕਿ ਅਸਲ ਵਿੱਚ ਲੜਾਈ ਕਿਸ ਕਾਰਨ ਹੋਈ।
ਵੀਡੀਓ ਲਈ ਕਲਿੱਕ ਕਰੋ –