ਅੰਮ੍ਰਿਤਸਰ ਗੋਪਾਲ ਮੰਦਰ ਦੇ ਕੋਲ ਹੋਈ ਬਜ਼ੁਰਗ ਬੰਦੇ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਔਰਤ ਸਣੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀਆਂ ਨੇ ਸਿਰਫ 8 ਹਜ਼ਾਰ ਰੁਪਏ ਲੁੱਟਣ ਲਈ ਵਾਰਦਾਤ ਨੂੰ ਅੰਜਾਮ ਦਿੱਤਾ। ਮ੍ਰਿਤਕ ਘਰ ਵਿੱਚ ਇਕੱਲਾ ਰਹਿੰਦਾ ਸੀ। ਘਰ ਦੇ ਅੰਦਰ ਇੱਕ ਕਮਰੇ ਵਿਚ ਫਰਸ਼ ‘ਤੇ ਹੱਥ-ਮੂੰਹ ਮਿਲਿਆ ਸੀ। ਮ੍ਰਿਤਕ ਦੀ ਪਛਾਣ 78 ਸਾਲਾਂ ਵਿਜੇ ਖੰਨਾ ਵਜੋਂ ਹੋਇਆ ਹੈ। ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਮ੍ਰਿਤਕ ਵਿਜੇ ਖੰਨਾ ਦੀ ਭੈਣ ਨੀਲਮ ਖੰਨਾ ਮੁਤਾਬਕ, ਉਸ ਦਾ ਭਰਾ ਵਿਜੇ ਖੰਨਾ (ਮ੍ਰਿਤਕ) ਘਰ ਵਿੱਚ ਇਕੱਲਾ ਰਹਿੰਦਾ ਸੀ, ਉਸ ਦੇ ਬੱਚੇ ਵਿਦੇਸ਼ ਅਤੇ ਚੰਡੀਗੜ੍ਹ ਵਿੱਚ ਰਹਿੰਦੇ ਹਨ। ਨੀਲਮ ਨੇ ਦੱਸਿਆ ਕਿ 29 ਫਰਵਰੀ ਨੂੰ ਸਵੇਰੇ ਲਗਭਗ ਸਾਢੇ ਸੱਤ ਵਜੇ, ਉਸ ਨੂੰ ਮ੍ਰਿਤਕ ਵਿਜੇ ਖੰਨਾ ਦੇ ਪੁੱਤਰ ਵਨੀਤ ਖੰਨਾ, ਜੋ ਚੰਡੀਗੜ੍ਹ ਵਿਚ ਰਹਿੰਦਾ ਹੈ, ਦਾ ਫੋਨ ਆਇਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਨੇ ਫੋਨ ਕਰਕੇ ਦੱਸਿਆ ਹੈ ਕਿ ਉਨ੍ਹਾਂ ਦੇ ਪਿਤਾ ਵਿਜੇ ਖੰਨਾ ਜ਼ਖਮੀ ਹੋ ਗਏ ਹਨ।
ਉਹ ਜਲਦੀ ਹੀ ਘਰ ਪਹੁੰਚੇ, ਜਿਸ ‘ਤੇ ਪੀੜਤ ਨੀਲਮ ਖੰਨਾ ਆਪਣੇ ਭਰਾ ਵਿਜੇ ਖੰਨਾ ਦੇ ਘਰ ਪਹੁੰਚੀ ਪਰ ਘਰ ਦੇ ਬਾਹਰ ਦਾ ਮੇਨ ਗੇਟ ਅੰਦਰੋਂ ਬੰਦ ਸੀ ਤੇ ਆਲੇ-ਦੁਆਲੇ ਦੇ ਲੋਕ ਇਕੱਠਾ ਹੋ ਗਏ, ਜਿਨ੍ਹਾਂ ਦੀ ਮਦਦ ਨਾਲ ਉਹ ਘਰ ਦੇ ਮੇਨ ਗੇਟ ‘ਤੇ ਚੜ੍ਹ ਗਏ ਅਤੇ ਅੰਦਰ ਚਲੇ ਗਏ। ਭਰਾ ਵਿਜੇ ਖੰਨਾ ਦੀ ਮ੍ਰਿਤਕ ਦੇਹ ਘਰ ਦੇ ਅੰਦਰ ਇੱਕ ਕਮਰੇ ਵਿੱਚ ਫਰਸ਼ ‘ਤੇ ਬਿਸਤਰੇ ਨਾਲ ਹੱਥ-ਮੂੰਹ ਬੰਨ੍ਹੀ ਮਿਲੀ, ਜਿਸ ਦਾ ਅਣਪਛਾਤੇ ਲੋਕਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਲਵ ਮੈਰਿਜ ਕਰਾ ਕੈਨੇਡਾ ਜਾ ਮੁਕਰੀ ਕੁੜੀ! ਚੱਕਰਾਂ ‘ਚ ਪਾਏ ਸਹੁਰੇ ਵਾਲੇ, ਘਰਵਾਲੇ ਦਾ ਹੋਇਆ ਮਾੜਾ ਹਾਲ
ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਰਪ੍ਰੀਤ ਸਿੰਘ ਭੁੱਲਰ, ਪੁਲਿਸ ਕਮਿਸ਼ਨਰ, ਅੰਮ੍ਰਿਤਸਰ ਨੇ ਇਸ ਅੰਨ੍ਹੇ ਕਤਲ ਕੇਸ ਨੂੰ ਜਲਦੀ ਤੋਂ ਜਲਦੀ ਟਰੇਸ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਡਾ. ਪ੍ਰਗਿਆ ਜੈਨ ਡੀ.ਸੀ.ਪੀ ਸਿਟੀ ਅੰਮ੍ਰਿਤਸਰ ਦੀਆਂ ਹਦਾਇਤਾਂ ‘ਤੇ ਪ੍ਰਭਜੋਤ ਸਿੰਘ ਵਿਰਕ ਏ.ਡੀ.ਸੀ.ਪੀ ਸਿਟੀ-2 ਅੰਮ੍ਰਿਤਸਰ, ਵਰਿੰਦਰ ਸਿੰਘ ਖੋਸਾ ਏ.ਸੀ.ਪੀ ਉੱਤਰੀ ਅੰਮ੍ਰਿਤਸਰ, ਇੰਸਪੈਕਟਰ ਸਤਨਾਮ ਸਿੰਘ ਮੁੱਖ ਅਫਸਰ ਥਾਣਾ ਮਜੀਠਾ ਰੋਡ ਦੀ ਨਿਗਰਾਨੀ ਹੇਠ ਸੇਵਾ ਨਿਭਾਈ। ਅੰਮ੍ਰਿਤਸਰ ਅਤੇ ਇੰਚਾਰਜ ਸੀ.ਆਈ.ਏ.ਸਟਾਫ ਸਿਟੀ ਅੰਮ੍ਰਿਤਸਰ ਤੋਂ ਇੰਸਪੈਕਟਰ ਰਾਜੇਸ਼ ਸ਼ਰਮਾ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ 12 ਘੰਟਿਆਂ ਦੇ ਅੰਦਰ ਇਸ ਅੰਨ੍ਹੇ ਮਾਮਲੇ ਨੂੰ ਟਰੇਸ ਕਰਨ ‘ਚ ਸਫਲਤਾ ਹਾਸਲ ਕੀਤੀ ਹੈ।