ਮਾਂ ਦੀ ਪੁਕਾਰ ਦਾ ਸਿੱਧਾ ਅਸਰ ਬੱਚੇ ਦੇ ਦਿਲ ‘ਤੇ ਪੈਂਦਾ ਹੈ। ਮਾਂ ਹੀ ਹੁੰਦੀ ਹੈ ਜੋ ਆਪਣੇ ਬੱਚੇ ਨੂੰ ਡੂੰਘਾਈ ਨਾਲ ਸਮਝਦੀ ਹੈ ਅਤੇ ਬੱਚਾ ਵੀ ਆਪਣੀ ਮਾਂ ਦੇ ਹਰ ਹਾਵ-ਭਾਵ ਨੂੰ ਸਮਝਦਾ ਹੈ। ਅਮਰੀਕਾ ‘ਚ ਮਾਂ-ਧੀ ਦੇ ਰਿਸ਼ਤੇ ਦੀ ਅਣਕਹੀ ਕਹਾਣੀ ਦੀ ਅਨੋਖੀ ਮਿਸਾਲ ਦੇਖਣ ਨੂੰ ਮਿਲੀ ਹੈ। ਇੱਥੇ ਇੱਕ ਧੀ ਜੋ ਪਿਛਲੇ ਪੰਜ ਸਾਲਾਂ ਤੋਂ ਕੋਮਾ ਵਿੱਚ ਸੀ ਅਤੇ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝ ਰਹੀ ਸੀ, ਨੇ ਆਪਣੀ ਮਾਂ ਦੇ ਇੱਕ ਚੁਟਕਲੇ ‘ਤੇ ਹੱਸਦਿਆਂ ਅੱਖਾਂ ਖੋਲ੍ਹ ਦਿੱਤੀਆਂ। ਡਾਕਟਰ ਇਸ ਨੂੰ ਚਮਤਕਾਰ ਮੰਨ ਰਹੇ ਹਨ।
ਮਿਸ਼ੀਗਨ ਦੀ ਰਹਿਣ ਵਾਲੀ ਔਰਤ ਜੈਨੀਫਰ ਫਲੇਵੇਲਨ ਪੰਜ ਸਾਲ ਪਹਿਲਾਂ 2017 ਵਿੱਚ ਇੱਕ ਸੜਕ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ। ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਪਰ ਉਹ ਕੋਮਾ ‘ਚ ਚਲੀ ਗਈ। ਹਰ ਕੋਸ਼ਿਸ਼ ਦੇ ਬਾਵਜੂਦ ਜਦੋਂ ਹੋਸ਼ ਨਾ ਆਇਆ ਤਾਂ ਡਾਕਟਰਾਂ ਨੇ ਉਸ ਨੂੰ ਰੱਬ ਦੇ ਹਵਾਲੇ ਕਰ ਦਿੱਤਾ। ਪਰ ਇਸ ਘਟਨਾ ਦੇ ਪੰਜ ਸਾਲ ਬਾਅਦ ਜੈਨੀਫਰ ਫਲੇਵੇਲਨ ਨੇ 25 ਅਗਸਤ, 2022 ਨੂੰ ਆਪਣੀਆਂ ਅੱਖਾਂ ਖੋਲ੍ਹੀਆਂ। ਹੋਇਆ ਇੰਝ ਕਿ ਜੈਨੀਫਰ ਦੀ ਮਾਂ ਉਸ ਦੇ ਬੈੱਡ ਕੋਲ ਖੜ੍ਹੀ ਉਸ ਨੂੰ ਚੁਟਕਲਾ ਸੁਣਾ ਰਹੀ ਸੀ। ਅਚਾਨਕ ਉਸ ਨੇ ਦੇਖਿਆ ਕਿ ਜੈਨੀਫਰ ਉਸਦੇ ਚੁਟਕਲੇ ਦਾ ਜਵਾਬ ਦਿੰਦੀ ਹੋਈ ਹੱਸਦੇ ਹੋਏ ਪਲੰਗ ਤੋਂ ਖੜ੍ਹੀ ਹੋ ਗਈ।
ਨਿਊਜ਼ ਮੈਗਜ਼ੀਨ ਪੀਪਲ ਨੂੰ ਦਿੱਤੇ ਇੰਟਰਵਿਊ ‘ਚ ਜੈਨੀਫਰ ਦੀ ਮਾਂ ਪੈਗੀ ਮੀਨਸ ਨੇ ਇਸ ਘਟਨਾ ਬਾਰੇ ਦੱਸਿਆ ਕਿ ਜਦੋਂ ਜੈਨੀਫਰ ਉੱਠੀ ਤਾਂ ਪਹਿਲਾਂ ਤਾਂ ਉਹ ਡਰ ਗਈ ਕਿਉਂਕਿ ਉਹ ਹੱਸ ਰਹੀ ਸੀ ਅਤੇ ਉਸ ਨੇ ਅਜਿਹਾ ਕਦੇ ਨਹੀਂ ਕੀਤਾ ਸੀ। ਮਤਲਬ ਕਿ ਉਹ ਦਰਵਾਜ਼ਾ ਜੋ ਲੰਬੇ ਸਮੇਂ ਤੋਂ ਬੰਦ ਸੀ ਅਤੇ ਜਿਸ ਨੇ ਸਾਨੂੰ (ਮਾਂ ਅਤੇ ਧੀ) ਨੂੰ ਵੱਖ ਰੱਖਿਆ ਸੀ, ਹੁਣ ਖੁੱਲ੍ਹ ਗਿਆ ਹੈ। ਅਸੀਂ ਵਾਪਸ ਆ ਗਏ ਹਾਂ।
ਪੈਗੀ ਮੀਨਜ਼ ਨੇ ਦੱਸਿਆ ਕਿ ਜੈਨੀਫਰ ਜਾਗ ਗਈ, ਪਰ ਪੂਰੀ ਤਰ੍ਹਾਂ ਜਾਗ ਨਹੀਂ ਸਕੀ। ਉਹ ਬੋਲ ਨਹੀਂ ਸਕਦੀ ਸੀ। ਉਹ ਸਿਰ ਹਿਲਾ ਰਹੀ ਸੀ। ਉਸ ਨੇ ਦੱਸਿਆ ਕਿ ਸ਼ੁਰੂ ਵਿੱਚ ਉਹ ਅਜੇ ਵੀ ਬਹੁਤ ਸੁੱਤੀ ਸੀ, ਪਰ ਫਿਰ ਜਿਵੇਂ-ਜਿਵੇਂ ਮਹੀਨੇ ਬੀਤਦੇ ਗਏ, ਉਹ ਹੋਰ ਜਾਗਣ ਲੱਗੀ।
ਇਹ ਵੀ ਪੜ੍ਹੋ : ਲਾੜੇ ਨੇ 1 ਰੁਪਇਆ ਲੈ ਗਜ-ਵਜ ਕੀਤਾ ਵਿਆਹ, ਰਿਸ਼ਤੇਦਾਰਾਂ ਤੋਂ ਵੀ ਨਹੀਂ ਲਿਆ ਸ਼ਗਨ, ਹਰ ਪਾਸੇ ਹੋ ਰਹੀ ਚਰਚਾ
ਜੈਨੀਫਰ ਆਪਣੀ ਅਵਾਜ਼ ਨੂੰ ਵਾਪਸ ਲਿਆਉਣ ਅਤੇ ਆਪਣੇ ਸਰੀਰ ਦੇ ਸਾਰੇ ਹਿੱਸਿਆਂ ਵਿੱਚ ਹਰਕਤ ਪੈਦਾ ਕਰਨ ਲਈ ਮਿਹਨਤ ਕਰ ਰਹੀ ਹੈ। ਇਸ ਕੰਮ ਵਿੱਚ ਡਾਕਟਰਾਂ ਦੀ ਟੀਮ ਮਦਦ ਕਰ ਰਹੀ ਹੈ। ਦਿਵਿਆਂਗ ਵੈਨ ਅਤੇ ਘਰ ਦੇ ਮੁੜਨਿਰਮਾਣ ਲਈ ਇੱਕ GoFundMe ਮੁਹਿੰਮ ਸ਼ੁਰੂ ਕੀਤੀ ਗਈ ਹੈ।
ਮਿਸ਼ੀਗਨ ਦੇ ਮੈਰੀ ਫ੍ਰੀ ਬੈੱਡ ਰੀਹੈਬਲੀਟੇਸ਼ਨ ਹਸਪਤਾਲ ਦੇ ਡਾਕਟਰ ਰਾਲਫ ਵੈਂਗ ਦਾ ਕਹਿਣਾ ਹੈ ਕਿ ਇਹ ਘਟਨਾ ਅਸਲ ਵਿੱਚ ਬਹੁਤ ਘੱਟ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕੋਮਾ ‘ਚੋਂ ਬਹੁਤ ਘੱਟ ਲੋਕ ਬਾਹਰ ਆਉਂਦੇ ਹਨ ਅਤੇ ਜੇਕਰ ਕੁਝ ਹੀ ਬਾਹਰ ਵੀ ਆ ਜਾਂਦੇ ਹਨ ਤਾਂ ਉਨ੍ਹਾਂ ਦੇ ਸਰੀਰ ‘ਚ ਕੋਈ ਖਾਸ ਤਰੱਕੀ ਨਹੀਂ ਹੁੰਦੀ ਪਰ ਜੈਨੀਫਰ ‘ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਉਹ ਆਪਣੇ ਬੇਟੇ ਨਾਲ ਫੁੱਟਬਾਲ ਮੈਚ ਦੇਖਣ ਵੀ ਗਈ ਸੀ। ਡਾਕਟਰ ਵੀ ਇਸ ਨੂੰ ਚਮਤਕਾਰ ਮੰਨ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ –