ਤਰਨਤਾਰਨ ‘ਚ ਗਰਭਵਤੀ ਔਰਤ ਸੁਨੀਤਾ ਦੇ ਕਤਲ ਮਾਮਲੇ ਪੁਲਿਸ ਨੇ ਪੁਲਿਸ ਨੇ 7 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਦੋਂ ਪਤੀ ਰਾਜਾ ਦੇ ਦੋਸਤ ਦੇ ਘਰ ਆਉਣ ‘ਤੇ ਉਨ੍ਹਾਂ ਦਾ ਗੁਆਂਢੀ ਬੌਬੀ ਨਾਲ ਝਗੜਾ ਹੋਇਆ ਸੀ। ਬੌਬੀ ਨੇ ਇੱਕ ਦਿਨ ਪਹਿਲਾਂ ਐਤਵਾਰ ਨੂੰ ਘਰ ਵਿੱਚ ਵੜ ਕੇ ਸੁਨੀਤਾ ਦੇ ਸਿਰ ‘ਚ ਗੋਲੀ ਮਾਰ ਕੇ ਕਤਲ ਕਰਦ ਦਿੱਤਾ।
ਪੁਲਿਸ ਮੁਤਾਬਕ ਬੌਬੀ ਸਿੰਘ, ਮੇਵਾ ਸਿੰਘ, ਨਿਸ਼ਾਨ ਸਿੰਘ ਨੇ ਘਰ ਵਿੱਚ ਹੀ ਗੋਲੀਆਂ ਚਲਾਈਆਂ ਸਨ। ਇਨ੍ਹਾਂ ਤੋਂ ਇਲਾਵਾ ਸੇਵਾ ਸਿੰਘ, ਸੰਨੀ, ਬਿੱਕਰ ਸਿੰਘ ਅਤੇ ਸੁੱਖਾ ਸਿੰਘ ਨੂੰ ਵੀ ਐਫਆਈਆਰ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਸਾਰੇ ਤੇਜ਼ਧਾਰ ਹਥਿਆਰਾਂ ਨਾਲ ਸੁਨੀਤਾ ਦੇ ਘਰ ਪਹੁੰਚ ਗਏ ਸਨ। ਅਜੇ ਤੱਕ ਕਿਸੇ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਮਰਨ ਵਾਲੀਔਰਤ ਸੁਨੀਤਾ ਦਾ 5 ਸਾਲ ਪਹਿਲਾਂ ਪੱਟੀ ਦੇ ਰਾਜਾ ਨਾਲ ਵਿਆਹ ਹੋਇਆ ਸੀ। 4 ਮਹੀਨੇ ਪਹਿਲਾਂ ਹੀ ਸੁਨੀਤਾ ਦੇ ਗਰਭ ਵਿੱਚ ਪਲ ਰਹੇ ਬੱਚੇ ਦਾ ਪਤਾ ਲੱਗਾ ਸੀ। ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਸੀ।
ਸੁਨੀਤਾ ਦੇ ਪਤੀ ਰਾਜਾ ਨੇ ਕਿਹਾ, “ਹੁਣ ਉਸ ਦੇ ਘਰ ਖੁਸ਼ੀਆਂ ਆਉਣ ਵਾਲੀਆਂ ਸਨ, ਪਰ ਗੁਆਂਢੀਆਂ ਦੀ ਜ਼ਿੱਦ ਅਤੇ ਰੰਜਿਸ਼ ਨੇ ਉਸ ਦਾ ਪਰਿਵਾਰ ਅਤੇ ਜੀਵਨ ਬਰਬਾਦ ਕਰ ਦਿੱਤਾ।”
ਰਾਜਾ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਇਕ ਦਿਨ ਪਹਿਲਾਂ ਸ਼ਨੀਵਾਰ ਰਾਤ ਉਸ ਦਾ ਦੋਸਤ ਸ਼ਿੰਗਾਰਾ ਸਿੰਘ ਉਸ ਦੇ ਘਰ ਆਇਆ ਸੀ। ਇਸ ਤੋਂ ਬਾਅਦ ਗੁਆਂਢੀ ਬੌਬੀ ਸਿੰਘ ਵੀ ਉਥੇ ਚਲਾ ਗਿਆ। ਬੌਬੀ ਨੇ ਸ਼ਿੰਗਾਰਾ ਸਿੰਘ ਦੇ ਉਸ ਦੇ ਘਰ ਆਉਣ ‘ਤੇ ਇਤਰਾਜ਼ ਪ੍ਰਗਟਾਇਆ। ਉਸ ਨੇ ਕਿਹਾ ਕਿ ਸ਼ਿੰਗਾਰਾ ਨਾਲ ਉਸ ਦੀ ਪੁਰਾਣੀ ਰੰਜਿਸ਼ ਹੈ। ਬੌਬੀ ਨੇ ਸ਼ਿੰਗਾਰਾ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਝਗੜਾ ਵਧਿਆ ਤਾਂ ਪਿੰਡ ਦੇ ਲੋਕ ਵੀ ਉਥੇ ਆ ਗਏ। ਉਨ੍ਹਾਂ ਨੇ ਦੋਵਾਂ ਧਿਰਾਂ ਨੂੰ ਸਮਝੌਤਾ ਕਰਵਾ ਦਿੱਤਾ।
ਬੌਬੀ ‘ਤੇ ਕੁਲ 4 ਪਰਚੇ ਦਰਜ ਹਨ, ਜਿਨ੍ਹਾਂ ਵਿੱਚ ਮਰਡਰ ਦਾ ਵੀ ਹੈ. 2020 ਵਿੱਚ ਸਾਗਰ ਨਾਂ ਦੇ ਨੌਜਵਾਨ ਦਾ ਕਤਲ ਹੋਇਆ ਸੀ, ਜਿਸ ਵਿੱਚ ਸ਼ਿੰਗਾਰਾ ਸਿੰਘ ਨੇ ਬੌਬੀ ਖਿਲਾਫ ਆਵਾਜ਼ ਉਠਾਈ ਸੀ, ਜਿਸ ਮਗਰੋਂ ਬੌਬੀ ਸ਼ਿੰਗਾਰਾ ਨਾਲ ਰੰਜਿਸ਼ ਰੱਖਣ ਲੱਗਾ ਸੀ।
ਇਹ ਵੀ ਪੜ੍ਹੋ : ਕੁੜੀ ਬਣ ਪੇਪਰ ਦਿੰਦਾ ਨੌਜਵਾਨ ਫੜਿਆ, ਸਲਵਾਰ-ਸੂਟ, ਨਕਲੀ ਲੰਮੇ ਵਾਲ ਲਾ ਪਹੁੰਚਿਆ ਪ੍ਰੀਖਿਆ ਕੇਂਦਰ
ਰਾਜਾ ਨੇ ਦੱਸਿਆ ਕਿ ਐਤਵਾਰ ਸਵੇਰੇ ਘਰ ਵਿੱਚ ਸਬ ਠੀਕ ਚੱਲ ਰਿਹਾ ਸੀ। ਬੌਬੀ ਆਪਣੇ ਦੂਜੇ ਸਾਥੀਆਂ ਨਾਲ ਆਪਣੀ ਛੱਤ ‘ਤੇਆ ਗਿਆ ਅਤੇ ਗਾਲ੍ਹਾਂ ਕੱਢਣ ਲੱਗਾ। ਇਸ ਮਗਰੋਂ ਉਨ੍ਹਾਂ ਨੇ ਘਰ ‘ਚ ਇੱਟਾਂ ਤੇ ਪੱਥਰ ਬਰਸਾ ਦਿੱਤੇ। ਵਿਵਾਦ ਵਧਦਾ ਚਲਾ ਗਿਆ। ਬੌਬੀ ਆਪਣੇ ਸਾਥੀਆਂ ਨਾਲ ਉਸ ਦੇ ਘਰ ਵਿੱਚ ੜ ਗਿਆ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਉਸ ਦੀ ਪਤਨੀ ਸੁਨੀਤਾ ਬੌਬੀ ਤੇ ਉਸ ਦੇ ਸਾਥੀਆਂ ਦੀ ਵੀਡੀਓ ਬਣਾਉਣ ਲੱਗੀ। ਸੁਨੀਤਾ ਨੇ ਜਿਵੇਂ ਹੀ ਬੌਬੀ ਨੂੰ ਕਿਹਾ ਕਿ ‘ਮਾਰ ਤੂ-ਮਾਰ ਆ’ ਕਿਹਾ ਤਾਂ ਬੌਬੀ ਨੇ ਗੋਲੀ ਚਲਾ ਦਿੱਤੀ। ਗੋਲੀ ਸੁਨੀਤਾ ਦੇ ਸਿਰ ਵਿੱਚ ਜਾ ਲੱਗੀ, ਜਿਸ ਵਿੱਚ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”