ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਬਿੱਟੂ ਨੇ ਅੱਜ ਹੰਬੜਾਂ ਰੋਡ ਨਿਊ ਗਰੀਨ ਸੀਟੀ ਸਥਿਤ ਵਿਨੋਦ ਅਰੋੜਾ ਅਤੇ ਆਤਮ ਨਗਰ ਨਗਰ ਵਿਖੇ ਪਿਊਸ਼ ਚੋਪੜਾ ਜ਼ਿਲ੍ਹਾ ਸਕੱਤਰ ਯੁਵਾ ਮੋਰਚਾ ਵੱਲੋਂ ਆਯੋਜਿਤ ਮੀਟਿੰਗਾਂ ਨੂੰ ਸੰਬੋਧਨ ਕੀਤਾ, ਜਿੱਥੇ ਆਤਮ ਨਗਰ ਸਥਿਤ ਰਵਨੀਤ ਬਿੱਟੂ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋਂ ਪੰਜਾਬ ਕਾਂਗਰਸ ਮਹਿਲਾ ਵਿੰਗ ਦੇ ਸੈਕਟਰੀ ਰਿੰਪੀ ਜੌਹਰ ਅਤੇ ਹਰਜੀਤ ਕੌਰ ਕਾਂਗਰਸ ਛੱਡ ਭਾਜਪਾ ‘ਚ ਸ਼ਾਮਿਲ ਹੋਏ। ਇਸ ਮੌਕੇ ਰਵਨੀਤ ਬਿੱਟੂ ਨਾਲ ਕਮਲਜੀਤ ਸਿੰਘ ਕੜਵਲ, ਯਸ਼ਪਾਲ, ਮਨੀਸ਼ ਸ਼ਾਰਧਾ ਆਦਿ ਹਾਜ਼ਰ ਸਨ।
ਰਵਨੀਤ ਬਿੱਟੂ ਨੇ ਕਿਹਾ ਕਿ ਪੀ.ਐੱਮ. ਮੋਦੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਕਾਰਨ ਲਗਾਤਾਰ ਭਾਜਪਾ ਦੇ ਪਰਿਵਾਰ ‘ਚ ਵਾਧਾ ਹੋ ਰਿਹਾ ਹੈ, ਉਹਨਾਂ ਦਾਅਵਾ ਕੀਤਾ ਕਿ 80 ਫੀਸਦੀ ਵੋਟ ਭਾਜਪਾ ਨੂੰ ਪਵੇਗੀ। ਉਹਨਾਂ ਕਿਹਾ ਕਿ ਉਹਨਾਂ ਦੇ ਭਾਜਪਾ ‘ਚ ਜਾਣ ਦਾ ਕਾਰਨ ਲੁਧਿਆਣਾ ਦਾ ਚੌਤਰਫਾ ਵਿਕਾਸ ਕਰਵਾਉਣਾ ਹੈ, ਜਦੋਂ ਦੂਜੇ ਭਾਜਪਾ ਸਾਸ਼ਿਤ ਪ੍ਰਦੇਸ਼ ਤਰੱਕੀ ਕਰ ਰਹੇ ਹਨ, ਦੂਜੇ ਵੱਡੇ ਸ਼ਹਿਰਾਂ ‘ਚ ਏਮਜ਼, ਮੈਟਰੋ, ਵਧੀਆ ਸਿੱਖਿਅਕ ਸੰਸਥਾਵਾਂ ਹਨ ਤਾਂ ਲੁਧਿਆਣਾ ਪਿੱਛੇ ਕਿਉਂ ਰਹੇ, ਇਹੀ ਕਾਰਨ ਹੈ ਕਿ ਲੁਧਿਆਣਾ ਨੂੰ ਦੂਜੇ ਵਿਕਸਿਤ ਸ਼ਹਿਰਾਂ ਦੀ ਕਤਾਰ ‘ਚ ਖੜ੍ਹਾ ਕਰਨ ਲਈ ਅੱਜ ਭਾਜਪਾ ਦੇ ਹੱਥ ਮਜ਼ਬੂਤ ਕਰਨ ਦੀ ਲੋੜ ਹੈ, ਲੋੜ ਹੈ ਪੀਐਮ ਮੋਦੀ ਦੀ ਵਿਕਾਸਸ਼ੀਲ ਨੀਤੀ ਦੇ ਨਾਲ ਅੱਗੇ ਚੱਲਣ ਦੀ, ਇਸ ਲਈ ਆਪ, ਕਾਂਗਰਸ ਤੇ ਅਕਾਲੀ ਦਲ ਦੇ ਝਾਂਸੇ ‘ਚ ਆਉਣ ਦੀ ਬਜਾਏ ਆਪਣਾ ਭਵਿੱਖ ਸੰਵਾਰਨ ਲਈ ਭਾਜਪਾ ਦੇ ਹੱਥ ਮਜ਼ਬੂਤ ਕਰੋ ਤੇ ਆਪਣਾ ਇੱਕ-ਇੱਕ ਕੀਮਤੀ ਵੋਟ ਭਾਜਪਾ ਨੂੰ ਪਾਓ।
ਇਹ ਵੀ ਪੜ੍ਹੋ : ਗ੍ਰਹਿ ਸ਼ਹਿਰ ਪਟਿਆਲੇ ‘ਚ PM ਮੋਦੀ ਦੀ ਵੱਡੀ ਚੋਣ ਰੈਲੀ, ਪਰ ਨਹੀਂ ਸ਼ਾਮਲ ਹੋਣਗੇ ਕੈਪਟਨ
ਇਸ ਮੌਕੇ ਸੁਲਭਾ ਅਗਰਵਾਲ, ਨੰਦਿਸ਼ ਅਗਰਵਾਲ, ਤ੍ਰਿਆਪਸ਼ ਅਗਰਵਾਲ, ਮਨੋਜ ਭਾਰਦਵਾਜ, ਸੁਨੀਲ ਮਾਂਕਾਂਤਲਾ, ਰਾਕੇਸ਼ ਜੈਨ, ਚਮਨ ਲਾਲ ਆਹੂਜਾ, ਹੰਨੀ ਆਹੂਜਾ, ਅੰਜੂ ਗਰਗ, ਦੀਪਿਕਾ ਅਰੋੜਾ, ਗਾਇਤਰੀ, ਵੀਨਾ ਅਰੋੜਾ, ਵੀਨਾ ਕਪੂਰ, ਸੁਨੈਨਾ ਜੋਸ਼ੀ, ਮੀਨਾ ਜੋਸ਼, ਪੂਨਮ ਸੁਨੰਦਾ, ਮੀਨੂੰ ਡਾਬਰ ਆਦਿ ਹਾਜ਼ਰ ਸਨ।
ਵੀਡੀਓ ਲਈ ਕਲਿੱਕ ਕਰੋ -: