ਹੋਲੀ ਦੇ ਤਿਉਹਾਰ ਮੌਕੇ ਅਬੋਹਰ ਦੇ ਪਿੰਡ ਦੋਦਾ ਵਾਸੀ ਇੱਕ ਨੌਜਵਾਨ ਨੇ ਪਿੰਡ ਦੇ ਸਾਬਕਾ ਸਰਪੰਚ ਵੱਲੋਂ ਹੋਲੀ ਦੀ ਛੁੱਟੀ ਨਾ ਦਿੱਤੇ ਜਾਣ ਤੋਂ ਦੁਖੀ ਹੋ ਕੇ ਆਪਣੇ ਘਰ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਧਰ ਪਿੰਡ ਦੋਦਾ ਦੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਵਾ ਕੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਅਰਜੁਨ ਪੁੱਤਰ ਲਾਲ ਚੰਦ ਵਾਸੀ ਕਰੀਬ 24 ਸਾਲ ਇਸੇ ਪਿੰਡ ਦੇ ਇੱਕ ਜ਼ਿਮੀਂਦਾਰ ਕੋਲ ਸੀਰੀ ਦਾ ਕੰਮ ਕਰਦਾ ਸੀ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਨੇ ਬੀਤੇ ਦਿਨ ਹੋਲੀ ਵਾਲੇ ਦਿਨ ਹੋਲੀ ਮਨਾਉਣ ਲਈ ਆਪਣੇ ਮਾਲਿਕ ਤੋਂ ਛੁੱਟੀ ਦੇਣ ਦੇ ਨਾਲ ਹੀ ਪਿਛਲੇ 6 ਮਹੀਨੇ ਦੀ ਬਕਾਇਆ ਤਨਖਾਹ ਦੇਣ ਦੀ ਮੰਗ ਕੀਤੀ ਤਾਂ ਦੋਸ਼ ਮੁਤਾਬਕ ਉਕਤ ਜ਼ਮੀਂਦਾਰ ਨੇ ਉਸ ਦਾ ਮੋਬਾਈਲ ਖੋਹਣ ਨਾਲ ਨੌਜਵਾਨ ਨਾਲ ਬੁਰੀ ਤਰ੍ਹਾਂ ਮਾਰਕੁੱਟ ਕੀਤੀ।
ਇਸ ਤੋਂ ਦੁਖੀ ਅਰਜੁਨ ਨੇ ਆਪਣੇ ਘਰ ਆ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰ ਵੀ ਹੋਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾ ਰਹੇ ਸਨ ਪਰ ਇਸ ਘਟਨਾ ਤੋਂ ਬਾਅਦ ਇਹ ਤਿਉਹਾਰ ਉਨ੍ਹਾਂ ਲਈ ਸੋਗ ਵਿੱਚ ਬਦਲ ਗਿਆ।
ਇਹ ਵੀ ਪੜ੍ਹੋ : LIC ਦੀ ਕਮਾਲ ਦੀ ਸਕੀਮ, 121 ਰੁ. ਜਮ੍ਹਾ ਕਰਕੇ ਪਾਓ 27ਲੱਖ, ਧੀ ਦੇ ਵਿਆਹ ਦੀ ਨੋ ਟੈਨਸ਼ਨ!
ਇੱਥੇ ਇਸ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਮੁਰਦਾਘਰ ਵਿੱਚ ਰਖਵਾਉਂਦੇ ਹੋਏ ਉਸਦੀ ਮਾਂ ਅਤੇ ਭਰਾ ਦੇ ਬਿਆਨ ਦਰਜ ਕਰਕੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਥਾਣਾ ਸਦਰ ਦੇ ਇੰਚਾਰਜ ਜਸਵਿੰਦਰ ਸਿੰਘ, ਜੋ ਕਿ ਮੌਕੇ ‘ਤੇ ਮੌਜੂਦ ਸਨ, ਨੇ ਪਿੰਡ ਜਾ ਕੇ ਜਾਂਚ ਕੀਤੀ ਤਾਂ ਦੱਸਿਆ ਜਾਂਦਾ ਹੈ ਕਿ ਮ੍ਰਿਤਕ ਅਰਜੁਨ ਸ਼ਰਾਬ ਪੀਣ ਦਾ ਆਦੀ ਸੀ ਅਤੇ ਉਸ ਦਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਅਕਸਰ ਝਗੜਾ ਰਹਿੰਦਾ ਸੀ। ਪਰ ਅਜੇ ਤੱਕ ਮਾਮਲੇ ਦੇ ਪਿੱਛੇ ਸਪੱਸ਼ਟ ਕਾਰਨ ਦਾ ਪਤਾ ਨਾ ਲੱਗਣ ਕਾਰਨ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: