ICC ਵਨਡੇ ਵਰਲਡ ਕੱਪ ਇਸ ਸਾਲ ਭਾਰਤ ‘ਚ ਆਯੋਜਿਤ ਕੀਤਾ ਜਾਣਾ ਹੈ। ਇਸ ਵਰਲਡ ਕੱਪ ਦੀ ਟਰਾਫੀ ਸੋਮਵਾਰ ਨੂੰ ਲਾਂਚ ਕੀਤੀ ਗਈ। ਇਸ ਟਰਾਫੀ ਦੀ ਲਾਂਚਿੰਗ ਬਹੁਤ ਵੱਖਰੀ ਸੀ ਕਿਉਂਕਿ ਇਸ ਨੂੰ ਸਪੇਸ ‘ਚ ਲਾਂਚ ਕੀਤਾ ਗਿਆ ਸੀ। ਇਸ ਟਰਾਫੀ ਨੂੰ ਜ਼ਮੀਨ ਤੋਂ ਇਕ ਲੱਖ 20 ਹਜ਼ਾਰ ਫੁੱਟ ਦੀ ਉਚਾਈ ‘ਤੇ ਲਾਂਚ ਕੀਤਾ ਗਿਆ ਸੀ। ਇਸ ਤੋਂ ਬਾਅਦ ਇਹ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਨਰਿੰਦਰ ਮੋਦੀ ਸਟੇਡੀਅਮ ‘ਚ ਮੁੜ ਪਰਤਿਆ।
ਸਪੇਸ ‘ਚ ਲਾਂਚਿੰਗ ਟਰਾਫੀ ਨਾਲ ਜੁੜੇ ਸਟ੍ਰੈਟੋਸਫੇਰਿਕ ਗੁਬਾਰੇ ਕਾਰਨ ਸੰਭਵ ਹੋਇਆ ਹੈ। ਇਸ ਦੇ ਨਾਲ ਹੀ ਇਹ ਖੇਡ ਜਗਤ ਦੀ ਪਹਿਲੀ ਅਜਿਹੀ ਟਰਾਫੀ ਬਣ ਗਈ, ਜਿਸ ਨੂੰ ਪੁਲਾੜ ‘ਚ ਲਾਂਚ ਕੀਤਾ ਗਿਆ। ਇਸ ਦੌਰਾਨ ਟਰਾਫੀ ਦੀਆਂ ਕੁਝ ਸ਼ਾਨਦਾਰ ਤਸਵੀਰਾਂ ਵੀ ਦੇਖਣ ਨੂੰ ਮਿਲੀਆਂ। BCCI ਸਕੱਤਰ ਜੈ ਸ਼ਾਹ ਨੇ ਇਸ ਲਾਂਚ ਦਾ ਵੀਡੀਓ ਟਵੀਟ ਕੀਤਾ ਹੈ। ਹੁਣ ਇਹ ਟਰਾਫੀ ਟੂਰ ‘ਤੇ ਜਾਵੇਗੀ ਅਤੇ 38 ਦਿਨਾਂ ਵਿੱਚ 18 ਦੇਸ਼ਾਂ ਦਾ ਦੌਰਾ ਕਰੇਗੀ।
ਟਰਾਫੀ ਇਸ ਦੌਰੇ ‘ਤੇ ਕੁਵੈਤ, ਨਿਊਜ਼ੀਲੈਂਡ, ਆਸਟ੍ਰੇਲੀਆ, ਵੈਸਟਇੰਡੀਜ਼, ਇੰਗਲੈਂਡ, ਦੱਖਣੀ ਅਫਰੀਕਾ, ਪਾਕਿਸਤਾਨ, ਬਹਿਰੀਨ, ਮਲੇਸ਼ੀਆ, ਅਮਰੀਕਾ, ਨਾਈਜੀਰੀਆ, ਫਰਾਂਸ, ਇਟਲੀ, ਅਮਰੀਕਾ ਅਤੇ ਭਾਰਤ ਵਰਗੇ ਦੇਸ਼ਾਂ ਦਾ ਦੌਰਾ ਕਰੇਗੀ। ਇਹ ਟੂਰ ਹੁਣ ਤੱਕ ਦਾ ਸਭ ਤੋਂ ਵੱਡਾ ਹੋਵੇਗਾ, ਜਿਸ ਵਿੱਚ ਲਗਭਗ 10 ਲੱਖ ਪ੍ਰਸ਼ੰਸਕ ਇਸ ਟਰਾਫੀ ਦੇ ਦਰਸ਼ਨ ਕਰਨਗੇ। ਇਹ ਟੂਰ 27 ਜੂਨ ਤੋਂ ਸ਼ੁਰੂ ਹੋਵੇਗਾ ਅਤੇ ਸਾਰੇ ਦੇਸ਼ਾਂ ਵਿੱਚੋਂ ਲੰਘਣ ਤੋਂ ਬਾਅਦ ਇਹ ਟਰਾਫੀ 4 ਸਤੰਬਰ ਨੂੰ ਭਾਰਤ ਵਾਪਸ ਆਵੇਗੀ।
ਇਹ ਵੀ ਪੜ੍ਹੋ : ਜਲ, ਥਲ ਤੇ ਅਸਮਾਨ ਤਿੰਨਾਂ ਪਾਸਿਆਂ ਤੋਂ ਸੁਰੱਖਿਅਤ ਹੋਵੇਗਾ ਰਾਮ ਮੰਦਿਰ, ਸੁਰੱਖਿਆ ‘ਤੇ ਖਰਚ ਹੋਣਗੇ 38 ਕਰੋੜ ਰੁ:
2011 ਤੋਂ ਬਾਅਦ ਹੁਣ ਭਾਰਤ ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਕਰਵਾਇਆ ਜਾ ਰਿਹਾ ਹੈ। ਹਾਲਾਂਕਿ ICC ਨੇ ਵਿਸ਼ਵ ਕੱਪ ਦਾ ਸ਼ਡਿਊਲ ਅਜੇ ਜਾਰੀ ਨਹੀਂ ਕੀਤਾ ਹੈ ਪਰ ਸੋਮਵਾਰ ਨੂੰ ਮੀਡੀਆ ਰਿਪੋਰਟਾਂ ਮੁਤਾਬਕ ਇਸ ਟੂਰਨਾਮੈਂਟ ਦਾ ਫਾਈਨਲ ਮੈਚ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ, ਜਦਕਿ ਸੈਮੀਫਾਈਨਲ ਮੈਚ ਮੁੰਬਈ ਅਤੇ ਕੋਲਕਾਤਾ ‘ਚ ਖੇਡੇ ਜਾਣਗੇ। ਇਸ ਵਿਸ਼ਵ ਕੱਪ ਦੇ ਮੈਚ ਕੁੱਲ 12 ਸ਼ਹਿਰਾਂ ਵਿੱਚ ਖੇਡੇ ਜਾਣਗੇ, ਜਿਨ੍ਹਾਂ ਵਿੱਚ ਬੈਂਗਲੁਰੂ, ਅਹਿਮਦਾਬਾਦ, ਚੇਨਈ, ਧਰਮਸ਼ਾਲਾ, ਦਿੱਲੀ, ਗੁਹਾਟੀ, ਕੋਲਕਾਤਾ, ਹੈਦਰਾਬਾਦ, ਮੁੰਬਈ, ਲਖਨਊ, ਪੁਣੇ ਅਤੇ ਤਿਰੂਵਨੰਤਪੁਰਮ ਦੇ ਨਾਂ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: