ਬਹੁਤ ਸਾਰੇ ਲੋਕਾਂ ਨੇ 5G ਸਪੀਡ ਦਾ ਅਨੁਭਵ ਕੀਤਾ ਹੈ, ਜਿੱਥੇ ਯੂਜ਼ਰਸ ਨੂੰ ਹਾਈ ਸਪੀਡ ਇੰਟਰਨੈਟ ਮਿਲਦਾ ਹੈ। ਹੁਣ ਦੁਨੀਆ ਦੇ ਪਹਿਲੇ 6ਜੀ ਡਿਵਾਈਸ ਦਾ ਪ੍ਰੋਟੋਟਾਈਪ ਸਾਹਮਣੇ ਆਇਆ ਹੈ। ਇਹ 100 ਗੀਗਾਬਿਟ (ਜੀਬੀ) ਪ੍ਰਤੀ ਸਕਿੰਟ ਦੀ ਰਫਤਾਰ ਨਾਲ ਡਾਟਾ ਟ੍ਰਾਂਸਮਿਟ ਕਰ ਸਕਦਾ ਹੈ।
ਇਹ 300 ਫੁੱਟ ਤੋਂ ਵੱਧ ਦੇ ਖੇਤਰ ਨੂੰ ਕਵਰ ਕਰ ਸਕਦਾ ਹੈ। ਇਹ ਮੌਜੂਦਾ 5ਜੀ ਤਕਨੀਕ ਨਾਲੋਂ 20 ਗੁਣਾ ਤੇਜ਼ ਹੈ। ਇਹ ਬਹੁਤ ਸਾਰੇ ਲੋਕਾਂ ਲਈ ਬਹੁਤ ਲਾਭਦਾਇਕ ਸਾਬਤ ਹੋ ਸਕਦਾ ਹੈ। ਇਹ ਡਿਵਾਈਸ ਸਮਾਰਟਫੋਨ ਨਹੀਂ ਹੈ।
ਇਸ 6ਜੀ ਡਿਵਾਈਸ ਨੂੰ ਜਾਪਾਨ ਨੇ ਤਿਆਰ ਕੀਤਾ ਹੈ। ਇਸ ਡਿਵਾਈਸ ਨੂੰ ਕੁਝ ਕੰਪਨੀਆਂ ਨੇ ਸਾਂਝੇਦਾਰੀ ਦੇ ਤਹਿਤ ਬਣਾਇਆ ਹੈ। ਇਸ ਵਿੱਚ DOCOMO, NTT ਕਾਰਪੋਰੇਸ਼ਨ, NEC ਕਾਰਪੋਰੇਸ਼ਨ ਅਤੇ Fujitsu ਦੇ ਨਾਮ ਸ਼ਾਮਲ ਹਨ।
ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਸ ਡਿਵਾਈਸ ਦਾ ਸਫਲ ਪ੍ਰੀਖਣ 11 ਅਪ੍ਰੈਲ ਨੂੰ ਪੂਰਾ ਕੀਤਾ ਗਿਆ ਸੀ। ਕੰਪਨੀਆਂ ਨੇ ਖੁਲਾਸਾ ਕੀਤਾ ਹੈ ਕਿ ਇਹ ਪ੍ਰੋਟੋਟਾਈਪ ਡਿਵਾਈਸ 100Gbps ਦੀ ਸਪੀਡ ਤੱਕ ਪਹੁੰਚ ਸਕਦੀ ਹੈ। ਇਹ ਟੈਸਟ ਡਿਵਾਈਸ ਨੂੰ 328 ਫੁੱਟ ਦੀ ਦੂਰੀ ‘ਤੇ ਰੱਖ ਕੇ ਕੀਤਾ ਗਿਆ ਅਤੇ ਸਪੀਡ ਵੀ ਚੈੱਕ ਕੀਤੀ ਗਈ।
ਇਹ ਵੀ ਪੜ੍ਹੋ : ਸਮੁੰਦਰ ਵਿਚ ਛਾਲ ਮਾਰ ਕੇ 2 ਕੁੜੀਆਂ ਨੇ ਮਾਪ ਲਈ ਡੂੰਘਾਈ, ਰਚ ਦਿੱਤਾ ਅਨੋਖਾ ਰਿਕਾਰਡ
6ਜੀ ਨੂੰ ਸਿੰਗਲ ਡਿਵਾਈਸ ‘ਤੇ ਟੈਸਟ ਕੀਤਾ ਗਿਆ ਹੈ। ਇਸ ਦਾ ਅਜੇ ਤੱਕ ਵਪਾਰਕ ਤੌਰ ‘ਤੇ ਟੈਸਟ ਨਹੀਂ ਕੀਤਾ ਗਿਆ ਹੈ। ਸਿਧਾਂਤਕ ਤੌਰ ‘ਤੇ 5G ‘ਤੇ 10Gbps ਦੀ ਅਧਿਕਤਮ ਸਪੀਡ ਪ੍ਰਾਪਤ ਕੀਤੀ ਜਾ ਸਕਦੀ ਹੈ। ਹਾਲਾਂਕਿ, ਅਸਲ ਸੰਸਾਰ ਵਿੱਚ ਇਹ ਗਤੀ ਘੱਟ ਰਹਿੰਦੀ ਹੈ। ਅਮਰੀਕਾ ਵਿੱਚ ਟੀ-ਮੋਬਾਈਲ ਯੂਜ਼ਰਸ ਨੂੰ ਔਸਤਨ 200 ਮੈਗਾਬਿਟ ਪ੍ਰਤੀ ਸਕਿੰਟ (Mbps) ਦੀ ਸਪੀਡ ਮਿਲਦੀ ਹੈ।
6ਜੀ ਟੈਕਨਾਲੋਜੀ ਨੂੰ ਲੈ ਕੇ ਅਜੇ ਬਹੁਤ ਸਾਰਾ ਕੰਮ ਕਰਨਾ ਬਾਕੀ ਹੈ। ਭਾਰਤ ਵਿੱਚ ਵੀ ਇਸ ਸਬੰਧੀ ਕੰਮ ਸ਼ੁਰੂ ਹੋ ਚੁੱਕਾ ਹੈ। ਯੂਜ਼ਰਸ ਨੂੰ 6ਜੀ ‘ਤੇ ਬਹੁਤ ਤੇਜ਼ ਇੰਟਰਨੈੱਟ ਸਪੀਡ ਮਿਲੇਗੀ। ਇਸ ਦੀ ਮਦਦ ਨਾਲ ਤੁਹਾਨੂੰ ਬਿਹਤਰ ਕਨੈਕਟੀਵਿਟੀ ਮਿਲੇਗੀ ਅਤੇ ਡਿਵਾਈਸ ਨੂੰ ਵੀ ਜ਼ਿਆਦਾ ਸ਼ੁੱਧਤਾ ਮਿਲੇਗੀ।
ਵੀਡੀਓ ਲਈ ਕਲਿੱਕ ਕਰੋ -: