ਭਾਰਤ ਅਤੇ ਇੰਗਲੈਂਡ ਵਿਚਾਲੇ 5 ਮੈਚਾਂ ਦੀ ਟੈਸਟ ਸੀਰੀਜ਼ ਦੇ ਦੂਜੇ ਮੈਚ ਦਾ ਪਹਿਲਾ ਦਿਨ ਭਾਰਤੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਨਾਂ ਰਿਹਾ। ਉਨ੍ਹਾਂ ਨੇ ਆਪਣੇ ਟੈਸਟ ਕਰੀਅਰ ਦਾ ਦੂਜਾ ਸੈਂਕੜਾ ਲਗਾਇਆ। ਜੈਸਵਾਲ ਦੀ ਇਸ ਪਾਰੀ ਦੇ ਦਮ ‘ਤੇ ਭਾਰਤੀ ਟੀਮ ਨੇ ਸ਼ੁੱਕਰਵਾਰ ਨੂੰ ਪਹਿਲੀ ਪਾਰੀ ‘ਚ 6 ਵਿਕਟਾਂ ‘ਤੇ 336 ਦੌੜਾਂ ਬਣਾ ਲਈਆਂ ਹਨ। ਜੈਸਵਾਲ 179 ਦੌੜਾਂ ਬਣਾ ਕੇ ਅਜੇਤੂ ਹਨ, ਜਦਕਿ ਰਵੀਚੰਦਰਨ ਅਸ਼ਵਿਨ 5 ਦੌੜਾਂ ‘ਤੇ ਨਾਬਾਦ ਹਨ।
ਵਿਸ਼ਾਖਾਪਟਨਮ ਦੇ ਵਾਈਐਸ ਰਾਜਸ਼ੇਖਰ ਰੈਡੀ ਕ੍ਰਿਕਟ ਸਟੇਡੀਅਮ ‘ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਓਪਨਿੰਗ ਕਰਨ ਆਏ ਭਾਰਤੀ ਕਪਤਾਨ ਇਸ ਫੈਸਲੇ ਨੂੰ ਸਹੀ ਸਾਬਤ ਨਹੀਂ ਕਰ ਸਕੇ ਅਤੇ 40 ਦੌੜਾਂ ਦੇ ਟੀਮ ਸਕੋਰ ‘ਤੇ 14 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਡੈਬਿਊ ਕਰਨ ਵਾਲੇ ਗੇਂਦਬਾਜ਼ ਸ਼ੋਏਬ ਬਸ਼ੀਰ ਨੇ ਓਲੀ ਪੋਪ ਦੇ ਹੱਥੋਂ ਕੈਚ ਕਰਵਾਇਆ।
ਭਾਰਤੀ ਟੀਮ ਪਹਿਲੇ ਦਿਨ ਦੇ ਪਹਿਲੇ ਸੈਸ਼ਨ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਟੀਮ ਨੇ 103 ਦੌੜਾਂ ਦੇ ਸਕੋਰ ‘ਤੇ ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੀਆਂ ਵਿਕਟਾਂ ਗੁਆ ਦਿੱਤੀਆਂ। ਇੰਗਲਿਸ਼ ਟੀਮ ਲਈ ਸ਼ੋਏਬ ਬਸ਼ੀਰ ਅਤੇ ਜੇਮਸ ਐਂਡਰਸਨ ਨੇ ਪ੍ਰਭਾਵਸ਼ਾਲੀ ਗੇਂਦਬਾਜ਼ੀ ਕੀਤੀ ਅਤੇ ਇਕ-ਇਕ ਵਿਕਟ ਲਈ।
ਲੰਚ ਤੋਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੀਆਂ ਵਿਕਟਾਂ ਗੁਆਉਣ ਤੋਂ ਬਾਅਦ ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਸ਼੍ਰੇਅਸ ਅਈਅਰ ਨਾਲ ਮਿਲ ਕੇ ਭਾਰਤ ਦੀ ਵਾਪਸੀ ਕੀਤੀ। ਦੋਵਾਂ ਨੇ ਦੂਜੇ ਸੈਸ਼ਨ ‘ਚ ਤੀਜੇ ਵਿਕਟ ਲਈ 131 ਗੇਂਦਾਂ ‘ਤੇ 90 ਦੌੜਾਂ ਦੀ ਸਾਂਝੇਦਾਰੀ ਕੀਤੀ। ਇੱਥੇ ਸ਼੍ਰੇਅਸ ਟਾਮ ਹਾਰਟਲੇ ਦਾ ਸ਼ਿਕਾਰ ਬਣੇ। ਟੀਮ ਨੇ ਇਸ ਸੈਸ਼ਨ ‘ਚ ਇਕ ਵਿਕਟ ਗੁਆ ਕੇ 122 ਦੌੜਾਂ ਜੋੜੀਆਂ। ਇਹ ਸੈਸ਼ਨ ਭਾਰਤੀ ਟੀਮ ਦੇ ਨਾਂ ਰਿਹਾ।
ਇਹ ਵੀ ਪੜ੍ਹੋ : ਜਲੰਧਰ ‘ਚ ਵਾਪਰਿਆ ਸੜਕ ਹਾ.ਦਸਾ, ਇੱਕ ਕੁੜੀ ਦੀ ਹੋਈ ਮੌ.ਤ, ਕੰਮ ‘ਤੋਂ ਪਰਤ ਰਹੀ ਸੀ ਘਰ
ਦੂਜੇ ਸੈਸ਼ਨ ‘ਚ ਪਿਛੜਨ ਤੋਂ ਬਾਅਦ ਸਪਿਨਰਾਂ ਨੇ ਇੰਗਲੈਂਡ ਲਈ ਵਾਪਸੀ ਕੀਤੀ। ਸ਼ੋਏਬ ਬਸ਼ੀਰ ਅਤੇ ਰੇਹਾਨ ਅਹਿਮਦ ਦੀ ਜੋੜੀ ਨੇ ਭਾਰਤੀ ਮੱਧਕ੍ਰਮ ਦੇ ਬੱਲੇਬਾਜ਼ਾਂ ਨੂੰ ਵੱਡੀਆਂ ਪਾਰੀਆਂ ਖੇਡਣ ਤੋਂ ਰੋਕਿਆ ਅਤੇ ਪਹਿਲੇ ਦਿਨ ਭਾਰਤ ਨੂੰ 350 ਦੌੜਾਂ ਦੇ ਅੰਦਰ ਤੱਕ ਪਹੁੰਚਾ ਦਿੱਤਾ। ਇਸ ਸੈਸ਼ਨ ‘ਚ ਭਾਰਤੀ ਟੀਮ ਨੇ 111 ਦੌੜਾਂ ‘ਤੇ 3 ਵਿਕਟਾਂ ਗੁਆ ਦਿੱਤੀਆਂ ਸਨ।
ਡੈਬਿਊ ਮੈਚ ਖੇਡ ਰਹੇ ਰਜਤ ਨੂੰ ਰੇਹਾਨ ਅਹਿਮਦ ਨੇ, ਅਕਸ਼ਰ ਪਟੇਲ ਨੂੰ ਸ਼ੋਏਬ ਬਸ਼ੀਰ ਨੇ ਅਤੇ ਕੇਐਸ ਭਰਤ ਨੂੰ ਰੇਹਾਨ ਅਹਿਮਦ ਨੇ ਸਟੰਪ ਤੋਂ ਪਹਿਲਾਂ ਆਊਟ ਕੀਤਾ। ਭਾਰਤੀ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਆਪਣੇ ਟੈਸਟ ਕਰੀਅਰ ਦੇ ਪਹਿਲੇ ਦੋਹਰੇ ਸੈਂਕੜੇ ਤੋਂ ਸਿਰਫ਼ 21 ਦੌੜਾਂ ਦੂਰ ਹਨ। ਉਹ ਪਹਿਲੇ ਦਿਨ 179 ਦੌੜਾਂ ਬਣਾਉਣ ਤੋਂ ਬਾਅਦ ਅਜੇਤੂ ਹੈ। ਜੈਸਵਾਲ ਨੇ 257 ਗੇਂਦਾਂ ‘ਤੇ 17 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ ਦੌੜਾਂ ਬਣਾਈਆਂ।
ਵੀਡੀਓ ਲਈ ਕਲਿੱਕ ਕਰੋ –
“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”