ਲੁਧਿਆਣਾ ਦੇ ਮਾਛੀਵਾੜਾ ਸਾਹਿਬ ਦੇ ਪਿੰਡ ਰਤਨਗੜ੍ਹ ਤੋਂ ਮਾਮਲਾ ਸਾਹਮਣੇ ਆਇਆ ਹੈ। ਵਿਚ ਨੌਜਵਾਨ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆ। ਉਸ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਜਿਸ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਦੀ ਪਤਨੀ ‘ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਮ੍ਰਿਤਕ ਦੀ ਪਛਾਣ ਸੁਨੀਲ ਵਜੋਂ ਹੋਈ ਹੈ। ਦੂਜੇ ਪਾਸੇ ਇਸੇ ਮ੍ਰਿਤਕ ਦੀ ਪਤਨੀ ਕਰਿਨਦੀਪ ਵੱਲੋਂ ਵੀਡੀਓ ਜਾਰੀ ਕਰਕੇ ਉਲਟਾ ਸਹੁਰਾ ਪਰਿਵਾਰ ‘ਤੇ ਇਲਜ਼ਾਮ ਲਗਾ ਦਿੱਤੇ ਗਏ ਹਨ। ਕੁੜੀ ਵੱਲੋਂ ਕਿਹਾ ਗਿਆ ਹੈ ਕਿ ਡੇਢ ਸਾਲ ਪਹਿਲਾਂ ਹੀ ਮੇਰਾ ਤਲਾਕ ਹੋ ਚੁੱਕਾ ਸੀ ਤੇ ਮੈਂ ਇਸ ਸਮੇਂ ਇੰਗਲੈਂਡ ਵਿਚ ਹਾਂ। ਉਸ ਵੱਲੋਂ ਇੰਗਲੈਂਡ ਤੋਂ ਵੀਡੀਓ ਜਾਰੀ ਕਰਕੇ ਪਰਿਵਾਰ ‘ਤੇ ਇਲਜ਼ਾਮ ਲਗਾਏ ਗਏ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:























