ਮੋਹਾਲੀ ‘ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਫੇਜ਼-1 ਤੋਂ 8 ਫਰਵਰੀ ਨੂੰ ਇੱਕ ਨੌਜਵਾਨ ਨੂੰ ਤਿੰਨ ਨੌਜਵਾਨਾਂ ਨੇ ਅਗਵਾ ਕਰ ਲਿਆ ਸੀ। ਉਸ ਨੂੰ ਅਗਵਾ ਕਰਨ ਤੋਂ ਬਾਅਦ ਉਹ ਉਸ ਨੂੰ ਪਿੰਡ ਬੜਮਾਜਰਾ ਦੇ ਜੰਗਲ ਵਿੱਚ ਲੈ ਗਏ। ਉਥੇ ਜਾ ਕੇ ਉਸ ਦੇ ਹੱਥ ਦੀਆਂ ਉਂਗਲਾਂ ਦਾਤਰ ਨਾਲ ਕੱਟ ਦਿੱਤੀਆਂ ਗਈਆਂ। ਇਸ ਸਬੰਧੀ ਥਾਣਾ ਫੇਜ਼-1 ਦੀ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਨੇ ਇਸ ਸਾਰੀ ਘਟਨਾ ਦੀ ਵੀਡੀਓ ਵੀ ਬਣਾਈ ਜੋ ਹੁਣ ਵਾਇਰਲ ਹੋ ਗਈ ਹੈ। ਦੋਸ਼ੀਆਂ ਵਿੱਚੋਂ ਇੱਕ ਦੀ ਪਛਾਣ ਗੌਰੀ ਵਾਸੀ ਬਡਮਾਜਰਾ ਵਜੋਂ ਹੋਈ ਹੈ। ਪੁਲਿਸ ਦੋਸ਼ੀ ਦੀ ਭਾਲ ਕਰ ਰਹੀ ਹੈ।
ਸ਼ਿਕਾਇਤਕਰਤਾ ਹਰਦੀਪ ਸਿੰਘ (24) ਵਾਸੀ ਪਿੰਡ ਮੁਹਾਲੀ ਨੇ ਦੱਸਿਆ ਕਿ 8 ਫਰਵਰੀ ਨੂੰ ਉਹ ਫੇਜ਼-1 ਸਥਿਤ ਸਬਜ਼ੀ ਮੰਡੀ ਨੇੜੇ ਬੈਠਾ ਸੀ। ਇਸ ਦੌਰਾਨ ਦੋ ਵਿਅਕਤੀ ਉਸ ਦੇ ਕੋਲ ਆਏ ਅਤੇ ਉਨ੍ਹਾਂ ਵਿੱਚੋਂ ਟੀਸ਼ਰਟ ਪਹਿਨਿਆ ਵਿਅਕਤੀ ਕਹਿਣ ਲੱਗਾ ਕਿ ਉਹ ਸੀਆਈਏ ਸਟਾਫ ਤੋਂ ਆਏ ਹਨ। ਉਨ੍ਹਾਂ ਦੇ ਕੋਲ ਉਸ ਦੇ ਖਿਲਾਫ ਸ਼ਿਕਾਇਤ ਆਈ ਹੈ। ਉਹ ਪੁੱਛਗਿੱਛ ਲਈ ਉਸ ਨੂੰ ਆਪਣੀ ਗੱਡੀ ਵੱਲ ਲਿਜਾ ਰਹੇ ਸਨ। ਉਸ ਨੇ ਦੇਖਿਆ ਕਿ ਗੱਡੀ ਦੇ ਕੋਲ ਗੌਰੀ ਵਾਸੀ ਬੜਮਾਜਰਾ ਖੜ੍ਹਾ ਸੀ। ਉਸ ਨੇ ਗੱਡੀ ਕੋਲ ਪਹੁੰਚਦੇ ਹੀ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਹ ਉਸ ਗੱਡੀ ਵਿੱਚ ਬਿਠਾ ਦਾਰਾ ਸਟੂਡੀਓ ਤੋਂ ਹੁੰਦੇ ਹੋਏ ਬਡਮਾਜਰਾ ਸ਼ਮਸ਼ਾਨਘਾਟ ਪਿੱਛੇ ਜੰਗਲ ਵਿੱਚ ਲਏ ਗਏ। ਉਨ੍ਹਾਂ ਕੋਲ ਦਾਤਰ ਅਤੇ ਸਿਕਸਰ (ਤੇਜ਼ਧਾਰ ਹਥਿਆਰ) ਸੀ।
ਉਥੇ ਜਾ ਕੇ ਗੌਰੀ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਧਮਕਾਉਂਦੇ ਹੋਏ ਉਸ ਦੇ ਭਰਾ ਬੰਟੀ ਦੇ ਕਾਤਿਲਾਂ ਦੇ ਬਾਰੇ ਪੁੱਛਦੇ ਹੋਏ ਕਿਹਾ ਕਿ ਜੇ ਉਸ ਨੇ ਉਨ੍ਹਾਂ ਨਾਂ ਨਹੀਂ ਦੱਸੇ ਤਾਂ ਉਹ ਉਸ ਨੂੰ ਮਾਰ ਦੇਵੇਗਾ। ਜਦੋਂ ਉਸ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਤਾਂ ਪਤਾ ਹੈ ਕਿ ਉਸ ਦੇ ਭਰਾ ਦੇ ਕਾਤਲ ਕੌਣ ਹਨ। ਇਸ ਤੋਂ ਬਾਅਦ ਗੋਰੀ ਅਤੇ ਲਾਲ ਟੀਸ਼ਰਟ ਵਾਲੇ ਆਦਮੀ ਨੇ ਉਸ ਦੇ ਖਥੱਬੇ ਹੱਥ ਨੂੰ ਜ਼ਮੀਨ ‘ਤੇ ਰਖ ਕੇ ਫੜ ਲਿਆ ਅਤੇ ਕਾਲੀ ਟੀਸ਼ਰਟ ਪਹਿਨੇ ਵਿਅਕਤੀ ਨੇ ਉਸ ਦੇ ਹੱਥ ‘ਤੇ ਦਾਤਰ ਨਾਲ ਦੋ ਵਾਰ ਕੀਤੇ ਜਿਸ ਨਾਲ ਉਸ ਦੀਆਂ ਚਾਰੇ ਉਂਗਲੀਆਂ ਕੱਟ ਗਈਆਂ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਉਥੋਂ ਜਾਣ ਬਚਾ ਕੇ ਭੱਜ ਜਾਣ ਨੂੰ ਕਿਹਾ ਅਤੇ ਖੁਦ ਕਾਰ ਵਿੱਚ ਬੈਠ ਕੇ ਫਰਾਰ ਹੋ ਗਏ। ਇਸ ਵਾਰਦਾਤ ਦੌਰਾਨ ਉਹ ਪੀੜਤ ਦਾ ਮੋਬਾਈਲ ਵੀ ਲਏ ਗਏ। ਘਟਨਾ ਤੋਂ ਬਾਅਦ ਕਿਸੇ ਤਰ੍ਹਾਂ ਸੂਚਨਾ ਆਪਣੇ ਚਚੇਰੇ ਭਰਾ ਮਨਿੰਦਰ ਸਿੰਗ ਨੂੰ ਦਿੱਤੀ। ਉਹ ਮੌਕੇ ‘ਤੇ ਪਹੁੰਚਿਆ ਅਤੇ ਉਸ ਨੂੰ ਫੇਜ਼-6 ਸਥਿਤ ਸਿਵਲ ਹਸਪਤਾਲ ਲਿਆ ਗਿਆ। ਉਥੇ ਡਾਟਰਾਂ ਨੇ ਮੁੱਢਲੀ ਇਲਾਜ ਦੇ ਕੇ ਪੀਜੀਆਈ ਰੈਫਰ ਕਰ ਦਿੱਤਾ।
ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਕੇ ਕਿਹਾ ਕਿ ਉਹ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਝਿਜਕ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਸ਼ੱਕ ਹੈਕਿ ਇਹ ਵਾਰਦਾਤ ਮੋਹਾਲੀ ਦੀ ਹੈ। ਉਨ੍ਹਾਂ ਨੇ ਸੀ.ਐੱਮ. ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਨੂੰ ਤੱਥਾਂ ਦੀ ਪੁਸ਼ਟੀ ਕਰਨ ਦੀ ਬੇਨਤੀ ਕੀਤੀ ਹੈ। ਖਹਿਰਾ ਨੇ ਇਹ ਵੀ ਕਿਹਾ ਕਿ ਤਸ਼ੱਦਦ ਦਾ ਇਹ ਲਗਾਤਾਰ ਤੀਜਾ ਵੀਡੀਓ ਹੈ।
ਹਰਦੀਪ ਦੇ ਭਰਾ ਮਨਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਉਹ ਆਪਣੇ ਭਰਾ ਨੂੰ ਸਿਵਲ ਹਸਪਤਾਲ ਲੈ ਗਿਆ। ਉਥੇ ਡਾਕਟਰਾਂ ਨੇ ਉਂਗਲਾਂ ਲਿਆਉਣ ਲਈ ਕਿਹਾ। ਇਸ ਤੋਂ ਬਾਅਦ ਉਸ ਨੂੰ ਡਰ ਸੀ ਕਿ ਹਮਲਾਵਰ ਉਸ ‘ਤੇ ਹਮਲਾ ਕਰ ਸਕਦੇ ਹਨ, ਇਸ ਲਈ ਉਸ ਨੇ ਫੇਜ਼-6 ਸਥਿਤ ਥਾਣੇ ਦੇ ਮੁਲਾਜ਼ਮਾਂ ਨੂੰ ਆਪਣੇ ਨਾਲ ਚੱਲਣ ਲਈ ਕਿਹਾ ਪਰ ਉਨ੍ਹਾਂ ਨੇ ਕਾਫੀ ਦੇਰ ਤੱਕ ਸਰਕਾਰੀ ਗੱਡੀ ਨੂੰ ਬਾਹਰ ਨਹੀਂ ਕੱਢਿਆ। ਇਸ ’ਤੇ ਉਹ ਪੁਲਿਸ ਮੁਲਾਜ਼ਮਾਂ ਨੂੰ ਆਟੋ ਵਿੱਚ ਬਿਠਾ ਕੇ ਮੌਕੇ ’ਤੇ ਗਿਆ ਪਰ ਉਥੇ ਉਸ ਦੇ ਭਰਾ ਦੀਆਂ ਉਂਗਲਾਂ ਨਹੀਂ ਲੱਭੀਆਂ। ਇਸ ਤੋਂ ਬਾਅਦ ਉਹ ਵਾਪਸ ਆ ਗਏ। ਤਿੰਨ ਘੰਟੇ ਬਾਅਦ ਜਦੋਂ ਉਹ ਦੁਬਾਰਾ ਉਂਗਲਾਂ ਕੱਢਣ ਲਈ ਆਏ ਤਾਂ ਉਨ੍ਹਾਂ ਨੂੰ ਲੱਭ ਲਿਆ। ਹਸਪਤਾਲ ਪੁੱਜੇ ਅਤੇ ਫਿਰ ਡਾਕਟਰਾਂ ਨੇ ਭਰਾ ਨੂੰ ਪੀ.ਜੀ.ਆਈ. ਰੈਪਰ ਕਰ ਦਿੱਤਾ।
ਇਹ ਵੀ ਪੜ੍ਹੋ : 70 km ਸਫਰ ਕਰਕੇ ਮੰਡੀ ਪਹੁੰਚਿਆ ਕਿਸਾਨ, 512 ਕਿਲੋ ਪਿਆਜ਼ ਵੇਚਿਆ, ਹੱਥ ਆਇਆ 2 ਰੁ. ਦਾ ਚੈੱਕ!
ਮਨਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਭਰਾ ਦੀਆਂ ਉਂਗਲਾਂ ਲੈ ਕੇ ਪੀਜੀਆਈ ਪਹੁੰਚਿਆ ਤਾਂ ਡਾਕਟਰਾਂ ਨੇ ਸੱਤ ਘੰਟੇ ਦੇ ਅਪਰੇਸ਼ਨ ਤੋਂ ਬਾਅਦ ਦੋ ਉਂਗਲਾਂ ਜੋੜ ਦਿੱਤੀਆਂ। ਜਦੋਂ ਕੁਝ ਦਿਨਾਂ ਬਾਅਦ ਉਹ ਨੀਲੀਆਂ ਹੋ ਗੀਆਂ ਤਾਂ ਉਹ ਉਂਗਲਾਂ ਵੀ ਇਹ ਕਹਿ ਕੇ ਕੱਟ ਦਿੱਤੀਆਂ ਗਈਆਂ ਕਿ ਉਹ ਕਾਮਯਾਬ ਨਹੀਂ ਹੋਣਗੀਆਂ।
ਵੀਡੀਓ ਲਈ ਕਲਿੱਕ ਕਰੋ -: