ਪਟਿਆਲਾ ‘ਚ ਵੱਡੀ ਵਾਰਦਾਤ ਵਾਪਰ ਗਈ। ਇਥੇ ਇੱਕ ਕਾਰ ਵਿੱਚ ਬੈਠੇ ਨੌਜਵਾਨ ਦਾ 3 ਹਮਲਾਵਰਾਂ ਨੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸਮੀਰ ਕਟਾਰੀਆ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਹਮਲਾਵਰਾਂ ਨੇ 32 ਬੋਰ ਦੇ ਪਿਸਤੌਲ ਨਾਲ ਹਵਾ ‘ਚ ਫਾਇਰਿੰਗ ਕੀਤੀ ਅਤੇ ਨੌਜਵਾਨ ਤੋਂ ਕਾਰ ਲੁੱਟ ਲਈ। ਇਸ ਮਗਰੋਂ ਉਨ੍ਹਾਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਹ ਕੋਸ਼ਿਸ਼ ਨਾਕਾਮ ਰਹੀ ਕਿਉਂਕਿ ਕਾਰ ਲੁੱਟਣ ਤੋਂ ਬਾਅਦ ਕਾਰ 100 ਮੀਟਰ ਦੀ ਦੂਰੀ ‘ਤੇ ਹਾਦਸੇ ਦਾ ਸ਼ਿਕਾਰ ਹੋ ਗਈ, ਜਿੱਥੇ ਹਮਲਾਵਰ ਕਾਰ ਛੱਡ ਕੇ ਭੱਜ ਗਏ।
ਮੌਕੇ ਤੋਂ ਪੁਲਿਸ ਨੇ ਪਿਸਤੌਲ ਦੀ ਮੈਗਜ਼ੀਨ ਜਿਸ ਨਾਲ ਹਮਲਾਵਰਾਂ ਨੇ ਹਵਾ ਵਿੱਚ ਫਾਇਰ ਕੀਤੇ ਸਨ, ਗੱਡੀ ਵਿੱਚੋਂ ਮੈਗਜ਼ੀਨ ਅਤੇ ਉਸ ਦਾ ਇੱਕ ਕਾਰਤੂਸ ਬਰਾਮਦ ਹੋਇਆ ਹੈ। ਮ੍ਰਿਤਕ ਸਮੀਰ ਕਟਾਰੀਆ ਸਰਹੰਦੀ ਬਾਜ਼ਾਰ, ਪਟਿਆਲਾ ਦਾ ਰਹਿਣ ਵਾਲਾ ਸੀ।
ਇਹ ਵੀ ਪੜ੍ਹੋ : 130 ਦੀ ਸਪੀਡ ‘ਤੇ ਗੱਡੀ, ਪੰਜਾਬੀ ਗਾਣਿਆਂ ‘ਤੇ ਮਸਤੀ, ਮੌ.ਤ ਤੋਂ ਪਹਿਲਾਂ 5 ਮੁੰਡਿਆਂ ਨੇ ਪੋਸਟ ਕੀਤੀ ਵੀਡੀਓ
ਜਾਣਕਾਰੀ ਮੁਤਾਬਕ ਸਮੀਰ ਦੀ ਇਕ ਸਾਲ ਦੀ ਬੇਟੀ ਅਤੇ ਉਸ ਦੀ ਪਤਨੀ ਗਰਭਵਤੀ ਹਨ। ਸਮੀਰ ਕਟਾਰੀਆ ਆਪਣੇ ਸਾਥੀ ਨਾਲ ਕਾਰ ‘ਚ ਘਰ ਜਾ ਰਿਹਾ ਸੀ, ਜਿੱਥੇ ਉਸ ਦਾ ਕਤਲ ਕਰ ਦਿੱਤਾ ਗਿਆ। ਫਿਲਹਾਲ ਫੋਰੈਂਸਿਕ ਅਤੇ ਸੀ.ਆਈ.ਏ. ਪਟਿਆਲਾ ਦੀ ਟੀਮ ਮੌਕੇ ਦੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ –