ਮੱਧ ਪ੍ਰਦੇਸ਼ ਅਧੀਨ ਪੈਂਦੇ ਸਤਨਾ ਜ਼ਿਲਾ ਹਸਪਤਾਲ ‘ਚ ਉਸ ਵੇਲੇ ਲੋਕ ਹੈਰਾਨ ਰਹਿ ਗਏ ਜਦੋਂ ਇਕ ਬੰਦਾ ਇਕ ਮਰੀਜ਼ ਨੂੰ ਬਾਈਕ ‘ਤੇ ਬਿਠਾ ਕੇ ਸਿੱਧਾ ਐਮਰਜੈਂਸੀ ਵਾਰਡ ‘ਚ ਦਾਖਲ ਹੋ ਗਿਆ। ਬੰਦੇ ਨੇ ਜਿਸ ਮਰੀਜ਼ ਨੂੰ ਮੋਟਰਸਾਈਕਲ ‘ਤੇ ਬਿਠਾਇਆ ਹੋਇਆ ਸੀ, ਉਹ ਉਸ ਦਾ ਦਾਦਾ ਸੀ ਜੋ ਬੇਹੋਸ਼ ਸੀ। ਮਰੀਜ਼ ਨੂੰ ਇੱਕ ਹੋਰ ਬੰਦੇ ਨੇ ਫੜਿਆ ਹੋਇਆ ਸੀ। ਇਹ ਸੀਨ ਬਿਲਕੁਲ ਫਿਲਮੀ ਸੀ ਜੋ ਆਮਿਰ ਖਾਨ ਦੀ ‘3 ਇਡੀਅਟਸ’ ਮੂਵੀ ਦੇ ਸੀਨ ਨਾਲ ਮੈਚ ਖਾਂਦਾ ਸੀ। ਸਤਨਾ ਦੇ ਸਰਦਾਰ ਵੱਲਭਭਾਈ ਪਟੇਲ ਜ਼ਿਲ੍ਹਾ ਹਸਪਤਾਲ ਦੀ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਦੇਰ ਰਾਤ ਨੀਰਜ ਗੁਪਤਾ ਨਾਂ ਦੇ ਵਿਅਕਤੀ ਦੀ ਸਿਹਤ ਵਿਗੜ ਗਈ। ਜਿਵੇਂ ਹੀ ਇਹ ਜਾਣਕਾਰੀ ਉਸ ਦੇ ਪੋਤਰੇ ਦੀਪਕ ਗੁਪਤਾ ਨੂੰ ਮਿਲੀ, ਉਹ ਕਾਹਲੀ ਵਿੱਚ ਉਸ ਨੂੰ ਆਪਣੇ ਬਾਈਕ ‘ਤੇ ਬਿਠਾ ਕੇ ਸਤਨਾ ਹਸਪਤਾਲ ਵੱਲ ਭੱਜਿਆ। ਦੀਪਕ ਆਪਣੇ ਦਾਦਾ ਜੀ ਨੂੰ ਬਾਈਕ ‘ਤੇ ਬਿਠਾ ਕੇ ਹਸਪਤਾਲ ਦੇ ਐਮਰਜੈਂਸੀ ਵਾਰਡ ‘ਚ ਦਾਖਲ ਹੋਇਆ। ਇੱਕ ਹੋਰ ਬੰਦੇ ਨੇ ਮਰੀਜ਼ ਨੂੰ ਬਾਈਕ ‘ਚ ਪਿੱਛੋਂ ਫੜਿਆ ਹੋਇਆ ਸੀ। ਇਹ ਸੀਨ ਆਮਿਰ ਖਾਨ ਦੀ ਫਿਲਮ ‘3 ਇਡੀਅਟਸ’ ਵਰਗਾ ਸੀ।
ਦੀਪਕ ਸਤਨਾ ਜ਼ਿਲ੍ਹੇ ਦੇ ਟਿਕੁਰੀਆ ਟੋਲਾ ਦਾ ਰਹਿਣ ਵਾਲਾ ਹੈ। ਦੀਪਕ ਹਸਪਤਾਲ ਵਿੱਚ ਹੀ ਕੰਮ ਕਰਦਾ ਹੈ। ਉਹ ਹਸਪਤਾਲ ਦਾ ਆਊਟਸੋਰਸ ਕਰਮਚਾਰੀ ਹੈ। ਹੁਣ ਹਸਪਤਾਲ ਦੇ ਇਸ ਆਊਟਸੋਰਸ ਮੁਲਾਜ਼ਮ ਦੀਆਂ ਹਰਕਤਾਂ ਸੁਰਖੀਆਂ ਵਿੱਚ ਹਨ। ਹਸਪਤਾਲ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕੋਈ ਬਿਆਨ ਨਹੀਂ ਆਇਆ ਹੈ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਦਾ ਕਿਸਾਨਾਂ ਦੇ ਭਾਰਤ ਬੰਦ ਨੂੰ ਸਮਰਥਨ, ਸਿੱਖ ਸੰਸਥਾ ਦੇ ਦਫਤਰ ਦੇ ਵਿੱਦਿਅਕ ਅਦਾਰੇ ਭਲਕੇ ਰਹਿਣਗੇ ਬੰਦ
ਹਸਪਤਾਲ ਦੇ ਖੇਤਰੀ ਮੈਡੀਕਲ ਅਫਸਰ ਸ਼ਰਦ ਦੂਬੇ ਨੇ ਇਸ ਮੁੱਦੇ ‘ਤੇ ਦੱਸਿਆ ਕਿ ਕੱਲ੍ਹ ਮੈਨੂੰ ਇਕ ਗਾਰਡ ਨੇ ਇਸ ਘਟਨਾ ਦੀ ਸੂਚਨਾ ਦਿੱਤੀ ਸੀ। ਮੈਂ ਸੋਮਵਾਰ ਨੂੰ ਕਾਰਵਾਈ ਬਾਰੇ ਉਸ ਦੇ ਨਿਯੁਕਤੀਕਰਤਾ ਤੋਂ ਜਵਾਬ ਮੰਗਾਂਗਾ। ਉਸ ਨੇ ਇਹ ਵੀ ਕਿਹਾ ਕਿ ਅਜਿਹਾ ਲਗਦਾ ਹੈ ਕਿ ਉਹ ਆਦਮੀ ਜਲਦੀ ਵਿੱਚ ਸੀ। ਅਜਿਹਾ ਲਗਦਾ ਹੈ ਕਿ ਉਸ ਨੇ ਜਾਣ ਬੁੱਝ ਕੇ ਅਜਿਹਾ ਨਹੀਂ ਕੀਤਾ। ਦੂਬੇ ਨੇ ਕਿਹਾ ਕਿ ਹਸਪਤਾਲ ਵਿੱਚ ਹਰ ਸਮੇਂ ਅੱਠ ਸਟ੍ਰੈਚਰ ਅਤੇ ਛੇ ਵਰਕਿੰਗ ਵ੍ਹੀਲਚੇਅਰ ਮੁਹੱਈਆ ਹਨ। ਲੋਕਾਂ ਨੂੰ ਸਟਰੈਚਰ ਅਤੇ ਵ੍ਹੀਲਚੇਅਰ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਘਟਨਾ ਜ਼ਿਲ੍ਹੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।