ਗੁਰੂਗ੍ਰਾਮ ਪੁਲਿਸ ਨੇ ਸੋਮਵਾਰ ਨੂੰ ਮਸ਼ਹੂਰ ਸੋਸ਼ਲ ਮੀਡੀਆ ਇਨਫਲੁਐਂਸਰ ਬਲਵੰਤ ਉਰਫ਼ ਬੌਬੀ ਕਟਾਰੀਆ ਨੂੰ ਮਨੁੱਖੀ ਤਸਕਰੀ ਦੇ ਦੋਸ਼ ਵਿੱਚ ਕ੍ਰੇਸੈਂਟ ਵਨ ਮਾਲ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨਾਲ ਸਾਂਝੇ ਆਪਰੇਸ਼ਨ ‘ਚ ਕੀਤੀ ਹੈ। ਯੂਟਿਊਬਰ ਤੋਂ ਇਲਾਵਾ ਵਡੋਦਰਾ ਤੋਂ ਮਨੀਸ਼ ਹਿੰਗੂ, ਗੋਪਾਲਗੰਜ ਤੋਂ ਪ੍ਰਹਿਲਾਦ ਸਿੰਘ, ਦੱਖਣੀ-ਪੱਛਮੀ ਦਿੱਲੀ ਤੋਂ ਨਬੀਯਾਲਮ ਰੇਅ ਅਤੇ ਚੰਡੀਗੜ੍ਹ ਤੋਂ ਸਰਤਾਜ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਦੋਸ਼ ਹੈ ਕਿ ਕਟਾਰੀਆ ਨੇ ਲਾਓਸ, ਕੰਬੋਡੀਆ ਅਤੇ ਵੀਅਤਨਾਮ ਵਿੱਚ ਨੌਕਰੀ ਦਾ ਲਾਲਚ ਦੇ ਕੇ ਲੋਕਾਂ ਤੋਂ ਲੱਖਾਂ ਰੁਪਏ ਲਏ ਅਤੇ ਉੱਥੇ ਉਨ੍ਹਾਂ ਨੂੰ ਬੰਧਕ ਬਣਾ ਕੇ ਸਾਈਬਰ ਅਪਰਾਧਾਂ ਨੂੰ ਅੰਜਾਮ ਦਿੱਤਾ। ਗੁਰੂਗ੍ਰਾਮ ਸੈਕਟਰ-10 ਦੀ ਕ੍ਰਾਈਮ ਬ੍ਰਾਂਚ ਪੁਲਿਸ ਬੌਬੀ ਕਟਾਰੀਆ ਤੋਂ ਪੁੱਛਗਿੱਛ ਕਰ ਰਹੀ ਹੈ।
ਬੌਬੀ ਕਟਾਰੀਆ ਗੁਰੂਗ੍ਰਾਮ ਤੋਂ ਇੱਕ ਸੋਸ਼ਲ ਮੀਡੀਆ ਇਨਫਲੁਐਂਸਰ ਹੈ। ਉਸ ਨੂੰ ਪੁਲਿਸ ਨੇ ਦੋ ਵਿਅਕਤੀਆਂ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਯੂਟਿਊਬਰ ਨੇ ਉਨ੍ਹਾਂ ਨੂੰ ਵਿਦੇਸ਼ ਵਿਚ ਨੌਕਰੀ ਦਿਵਾਉਣ ਦੇ ਨਾਂ ‘ਤੇ 4 ਲੱਖ ਰੁਪਏ ਦੀ ਠੱਗੀ ਮਾਰੀ ਹੈ। ਸ਼ਿਕਾਇਤਕਰਤਾਵਾਂ ਫਤਿਹਪੁਰ ਦੇ ਅਰੁਣ ਕੁਮਾਰ ਅਤੇ ਉੱਤਰ ਪ੍ਰਦੇਸ਼ ਦੇ ਧੌਲਾਨਾ ਦੇ ਮਨੀਸ਼ ਤੋਮਰ ਨੇ ਕਿਹਾ ਕਿ ਉਨ੍ਹਾਂ ਨੇ ਕਟਾਰੀਆ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ ਅਤੇ ਇੰਸਟਾਗ੍ਰਾਮ ‘ਤੇ ਯੂਟਿਊਬ ਚੈਨਲ ‘ਤੇ ਵਿਦੇਸ਼ ਵਿੱਚ ਕੰਮ ਕਰਨ ਦਾ ਮੌਕਾ ਦੇਣ ਵਾਲਾ ਇੱਕ ਇਸ਼ਤਿਹਾਰ ਦੇਖਿਆ ਸੀ।
ਜਦੋਂ ਉਨ੍ਹਾਂ ਨੇ ਇਸ ਬਾਰੇ ਇਨਫਲੁਐਂਸਰ ਨਾਲ ਸੰਪਰਕ ਕੀਤਾ, ਤਾਂ ਉਸ ਨੇ ਕਥਿਤ ਤੌਰ ‘ਤੇ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਇੱਕ ਮਾਲ ਵਿੱਚ ਆਪਣੇ ਦਫਤਰ ਵਿੱਚ ਮਿਲਣ ਲਈ ਬੁਲਾਇਆ। ਕੁਮਾਰ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ‘ਚ ਦੱਸਿਆ ਕਿ ‘ਮੈਂ 1 ਫਰਵਰੀ ਨੂੰ ਬੌਬੀ ਕਟਾਰੀਆ ਨੂੰ ਉਨ੍ਹਾਂ ਦੇ ਦਫਤਰ ‘ਚ ਮਿਲਿਆ ਸੀ ਅਤੇ ਉਸ ਨੇ ਰਜਿਸਟ੍ਰੇਸ਼ਨ ਫੀਸ ਦੇ ਰੂਪ ‘ਚ 2,000 ਰੁਪਏ ਲੈ ਕੇ ਮੈਨੂੰ ਯੂਏਈ ‘ਚ ਨੌਕਰੀ ਦਿਵਾਉਣ ਦਾ ਭਰੋਸਾ ਦਿੱਤਾ ਸੀ। ਫਿਰ ਮੈਂ ਉਸ ਦੇ ਖਾਤੇ ਵਿੱਚ 1.5 ਲੱਖ ਰੁਪਏ ਟ੍ਰਾਂਸਫਰ ਕਰ ਦਿੱਤੇ ਅਤੇ ਮੈਨੂੰ ਵਿਏਨਟਿਏਨ (ਲਾਓਸ ਦੀ ਰਾਜਧਾਨੀ ਵਿਏਨਟਿਏਨ) ਦੀ ਟਿਕਟ ਮਿਲੀ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਟਾਰੀਆ ਪੁਲਿਸ ਦੇ ਰਾਡਾਰ ‘ਤੇ ਹਨ। 2022 ਵਿੱਚ ਉਸ ਨੂੰ ਦਿੱਲੀ ਪੁਲਿਸ ਨੇ ਇੱਕ ਹਵਾਈ ਜਹਾਜ਼ ਦੇ ਅੰਦਰ ਸਿਗਰਟ ਪੀਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਇਸ ਸਾਲ ਦੇ ਸ਼ੁਰੂ ਵਿੱਚ, ਉਸ ਨੇ ਆਪਣੇ ਇੰਸਟਾਗ੍ਰਾਮ ਪ੍ਰੋਫਾਈਲ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿੱਚ ਉਹ ਜਨਤਕ ਤੌਰ ‘ਤੇ ਸ਼ਰਾਬ ਪੀਂਦੇ ਅਤੇ ਸੜਕ ਨੂੰ ਰੋਕਦੇ ਹੋਏ ਦਿਖਾਈ ਦੇ ਰਿਹਾ ਸੀ। ਇਸ ਮਾਮਲੇ ‘ਚ ਦੇਹਰਾਦੂਨ ਦੀ ਇਕ ਅਦਾਲਤ ਨੇ ਉਸ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। 2022 ਵਿੱਚ ਹੀ ਕਟਾਰੀਆ ਵਿਰੁੱਧ ਇੱਕ ਔਰਤ ਦੀ ਕੁੱਟਮਾਰ ਕਰਨ ਸੋਸ਼ਲ ਮੀਡੀਆ ‘ਤੇ ਉਸ ਦੇ ਬਾਰੇ ਅਸ਼ਲੀਲ ਸੰਦੇਸ਼ ਪੋਸਟ ਕਰਨ ਅਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉਸ ਨੂੰ ਪਹਿਲਾਂ ਹੀ ਪੁਲਿਸ ਮੁਲਾਜ਼ਮਾਂ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਵਿੱਚ ਗੁਰੂਗ੍ਰਾਮ ਵਿੱਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਅੱਜ ਨਿਰਮਲਾ ਸੀਤਰਮਣ ਲੁਧਿਆਣਾ ‘ਚ ਕਰਨਗੇ ਚੋਣ ਮੀਟਿੰਗ, BJP ਉਮੀਦਵਾਰ ਬਿੱਟੂ ਲਈ ਮੰਗਣਗੇ ਵੋਟ
ਉੱਤਰ ਪ੍ਰਦੇਸ਼ ਦੇ ਫਤਿਹਪੁਰ ਦੇ ਰਹਿਣ ਵਾਲੇ ਅਰੁਣ ਕੁਮਾਰ ਅਤੇ ਹਾਪੁੜ ਦੇ ਰਹਿਣ ਵਾਲੇ ਮਨੀਸ਼ ਤੋਮਰ ਨੇ ਯੂਟਿਊਬਰ ਬੌਬੀ ਕਟਾਰੀਆ ਦੇ ਖਿਲਾਫ ਗੁਰੂਗ੍ਰਾਮ ਦੇ ਬਜਖੇੜਾ ਥਾਣੇ ‘ਚ ਮਾਮਲਾ ਦਰਜ ਕਰਵਾਇਆ ਸੀ। ਸ਼ਿਕਾਇਤ ‘ਚ ਉਸ ਨੇ ਦੱਸਿਆ ਕਿ ਉਹ ਯੂਟਿਊਬਰ ਬੌਬੀ ਕਟਾਰੀਆ ਨੂੰ ਇੰਸਟਾਗ੍ਰਾਮ ‘ਤੇ ਫਾਲੋ ਕਰਦਾ ਸੀ। ਕਟਾਰੀਆ ਦੇ ਯੂਟਿਊਬ ਚੈਨਲ MBK ‘ਤੇ ਉਸ ਨੇ ਵਿਦੇਸ਼ ‘ਚ ਨੌਕਰੀ ਲੈਣ ਦਾ ਇਸ਼ਤਿਹਾਰ ਦੇਖਿਆ। ਇਸ ਤੋਂ ਬਾਅਦ ਉਸ ਨੇ ਉਨ੍ਹਾਂ ਨਾਲ ਸੰਪਰਕ ਕੀਤਾ। ਨੌਕਰੀ ਦਿਵਾਉਣ ਲਈ ਉਸ ਨੂੰ ਸੈਕਟਰ-109 ਸਥਿਤ ਕੰਸੈਂਟ ਵਨ ਮਾਲ ਸਥਿਤ ਆਪਣੇ ਦਫ਼ਤਰ ਬੁਲਾਇਆ। ਬੀਤੀ 1 ਫਰਵਰੀ ਨੂੰ ਅਰੁਣ ਕੁਮਾਰ ਨੇ ਬੌਬੀ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ 2,000 ਰੁਪਏ ਦੇ ਕੇ ਆਪਣੇ ਦਫ਼ਤਰ ਵਿੱਚ ਨੌਕਰੀ ਲਈ ਰਜਿਸਟਰਡ ਕਰਵਾਇਆ। ਇਸ ਤੋਂ ਬਾਅਦ ਬੌਬੀ ਕਟਾਰੀਆ ਨੇ ਅਰੁਣ ਤੋਂ 50 ਹਜ਼ਾਰ ਰੁਪਏ ਮੰਗੇ, ਜੋ ਕਿ 13 ਫਰਵਰੀ ਨੂੰ ਉਸ ਦੇ ਐਮਬੀਕੇ ਗਲੋਬਲ ਵੀਜ਼ਾ ਪ੍ਰਾਈਵੇਟ ਲਿਮਟਿਡ ਖਾਤੇ ਵਿੱਚ ਜਮ੍ਹਾ ਹੋ ਗਏ। ਬੌਬੀ ਕਟਾਰੀਆ ਦੇ ਨਿਰਦੇਸ਼ਾਂ ‘ਤੇ ਅਰੁਣ ਨੇ 14 ਮਾਰਚ ਨੂੰ ਅੰਕਿਤ ਸ਼ੌਕੀਨ ਨਾਂ ਦੇ ਵਿਅਕਤੀ ਦੇ ਖਾਤੇ ‘ਚ ਇਕ ਲੱਖ ਰੁਪਏ ਭੇਜ ਦਿੱਤੇ। ਬੌਬੀ ਨੇ ਅੰਕਿਤ ਸ਼ੌਕੀਨ ਦੇ ਮੋਬਾਈਲ ਤੋਂ ਵਟਸਐਪ ਰਾਹੀਂ ਲਾਓਸ ਦੀ ਟਿਕਟ ਭੇਜੀ ਸੀ।
ਵੀਡੀਓ ਲਈ ਕਲਿੱਕ ਕਰੋ -: