ਫੂਡ-ਡਿਲੀਵਰੀ ਪਲੇਟਫਾਰਮ ਜ਼ੋਮੈਟੋ ਨੇ ਵੀਰਵਾਰ ਨੂੰ ਸਟਾਕ ਐਕਸਚੇਂਜ ਫਾਈਲਿੰਗ ਵਿੱਚ ਕਿਹਾ ਕਿ ਉਸਨੂੰ ਇੱਕ ਪੇਮੈਂਟ ਐਗਰੀਗੇਟਰ ਅਤੇ ਪ੍ਰੀਪੇਡ ਵਾਲਿਟ ਜਾਰੀਕਰਤਾ ਦੇ ਰੂਪ ਵਿੱਚ ਕਾਰੋਬਾਰ ਕਰਨ ਦਾ ਲਾਇਸੈਂਸ ਮਿਲਿਆ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਹੁਣ ਜ਼ੋਮੈਟੋ ਨੂੰ ਆਪਣੀ ਭੁਗਤਾਨ ਪ੍ਰਣਾਲੀ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਹੁਣ ਇਹ ਕੰਪਨੀ Phone Pay ਅਤੇ Paytm ਵਰਗੀਆਂ ਕੰਪਨੀਆਂ ਦੀ ਤਰ੍ਹਾਂ ਭੁਗਤਾਨ ਸੇਵਾਵਾਂ ਸ਼ੁਰੂ ਕਰ ਸਕੇਗੀ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਇਸ ਲਈ ਕਾਫੀ ਸਮੇਂ ਤੋਂ ਕੋਸ਼ਿਸ਼ ਕਰ ਰਹੀ ਸੀ। ਹੁਣ ਉਸ ਨੂੰ ਸਫਲਤਾ ਮਿਲੀ ਹੈ।
ਤੁਹਾਨੂੰ ਦੱਸ ਦੇਈਏ ਕਿ ਜ਼ੋਮੈਟੋ ਇਹ ਸੇਵਾ ਆਪਣੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਜ਼ੋਮੈਟੋ ਪੇਮੈਂਟਸ ਪ੍ਰਾਈਵੇਟ ਲਿਮਟਿਡ (ZPPL) ਰਾਹੀਂ ਪ੍ਰਦਾਨ ਕਰੇਗਾ। ਕੰਪਨੀ ਦਾ ਕਹਿਣਾ ਹੈ ਕਿ ਉਸ ਨੇ 4 ਅਗਸਤ, 2021 ਨੂੰ ਪੇਮੈਂਟ ਐਗਰੀਗੇਟਰ ਕਾਰੋਬਾਰ ਸ਼ੁਰੂ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ, ਸੂਚੀਬੱਧ ਫੂਡਟੈਕ ਸਟਾਰਟਅੱਪ Zomato ਨੇ ਕਥਿਤ ਤੌਰ ‘ਤੇ ਆਪਣੇ UPI ਪੇਮੈਂਟ ਵਰਟੀਕਲ, Zomato UPI ਨੂੰ ਨਵੇਂ ਯੂਜ਼ਰ ਲਈ ਬੰਦ ਕਰ ਦਿੱਤਾ ਸੀ। ਜੁਲਾਈ 2023 ਵਿੱਚ ਇੱਕ ET ਰਿਪੋਰਟ ਮੁਤਾਬਕ ਕੰਪਨੀ ਨੇ UPI ਭੁਗਤਾਨ ਸੇਵਾ ਪ੍ਰਦਾਨ ਕਰਨ ਲਈ ICICI ਬੈਂਕ ਨਾਲ ਸਾਂਝੇਦਾਰੀ ਕੀਤੀ ਸੀ। ਉਦੋਂ ਉਸ ਕੋਲ ਲਾਇਸੈਂਸ ਨਹੀਂ ਸੀ। ਹੁਣ ਉਸ ਨੇ ਆਪਣਾ ਲਾਇਸੈਂਸ ਆਰਬੀਆਈ ਤੋਂ ਮਨਜ਼ੂਰ ਕਰਵਾ ਲਿਆ ਹੈ।
ਇਹ ਵੀ ਪੜ੍ਹੋ : ਡਾਕਟਰਾਂ ਦਾ ਕਮਾਲ, 12 ਘੰਟੇ ਦਾ ਆਪ੍ਰੇਸ਼ਨ, ਡੈੱਡ ਔਰਤ ਦੇ ਹੱਥਾਂ ਨਾਲ ਬੰਦੇ ਨੂ ਦਿੱਤੀ ਨਵੀਂ ਜ਼ਿੰਦਗੀ
ਸਤੰਬਰ 2022 ਦੀਆਂ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਜ਼ੋਮੈਟੋ ਅਤੇ ਸਵਿਗੀ ਦੋਵੇਂ ਆਪਣੇ ਪਲੇਟਫਾਰਮਾਂ ‘ਤੇ ਡਿਜੀਟਲ ਭੁਗਤਾਨਾਂ ਲਈ ਆਪਣੀਆਂ ਖੁਦ ਦੀਆਂ UPI ਪੇਸ਼ਕਸ਼ਾਂ ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੇ ਸਨ। ਇਕਨਾਮਿਕ ਟਾਈਮਜ਼ ਦੀ ਰਿਪੋਰਟ ਮੁਤਾਬਕ ਈ-ਟੇਲਰ ਪਲੇਟਫਾਰਮ ਫਲਿੱਪਕਾਰਟ ਨੇ ਵੀ ਆਪਣੀ UPI ਪੇਸ਼ਕਸ਼ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਜ਼ੋਮੈਟੋ ਅਤੇ ਫਲਿੱਪਕਾਰਟ ਦੋਵਾਂ ਦਾ ਉਦੇਸ਼ ਉਨ੍ਹਾਂ ਦੇ ਆਪਣੇ UPI ਪੇਸ਼ਕਸ਼ਾਂ ਰਾਹੀਂ ਇੱਕ ਬਿਹਤਰ ਉਪਭੋਗਤਾ ਅਨੁਭਵ ਪ੍ਰਦਾਨ ਕਰਨਾ ਹੈ।
ਵੀਡੀਓ ਲਈ ਕਲਿੱਕ ਕਰੋ –