ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਅੱਜ ਮੰਡੀਆਂ ਵਿਚ ਕਿਸਾਨ ਵੀਰਾਂ ਦਾ ਹਾਲ ਪੁੱਛਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਣਕ ਦੀ ਖਰੀਦ ਦਾ ਸਿਲਸਿਲਾ 1 ਅਪ੍ਰੈਲ ਤੋਂ ਸ਼ੁਰੂ ਹੋ ਚੁੱਕਾ ਹੈ। ਹਰ ਦਿਨ ਕਣਕ ਦੀ ਖਰੀਦ ਆਪਣੀ ਅੰਤਿਮ ਪੜਾਅ ਵਲ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦਾ ਨਿਰਦੇਸ਼ ਹੈ ਕਿ ਇਨ੍ਹਾਂ ਦਿਨਾਂ ਵਿਚ ਕਿਸਾਨਾਂ ਨੂੰ ਕਣਕ ਦੀ ਖਰੀਦ ਵਿਚ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਏ, ਇਸ ਬਾਰੇ ਜਾਣਨ ਲਈ ਮੈਂ ਅੱਜ ਗੁਰਦਾਸਪੁਰ ਆਇਆ ਹਾਂ ਤੇ ਰੋਜ਼ਾਨਾ ਮੇਰੇ ਵੱਲੋਂ 2-3 ਮੰਡੀਆਂ ਦਾ ਦੌਰਾ ਕੀਤਾ ਜਾਂਦਾ ਹੈ।
ਜਾਣਕਾਰੀ ਦਿੰਦਿਆਂ ਮੰਤਰੀ ਕਟਾਰੂਚੱਕ ਨੇ ਦੱਸਿਆ ਕਿ ਮੇਰੇ ਨਾਲ ਹਲਕਾ ਇੰਚਾਰਜ ਗੁਰਦਾਸਪੁਰ ਰਮਨ ਬਹਿਲ ਤੇ ਸ਼ਮਸ਼ੇਰ ਸਿੰਘ ਦੀਨਾਨਗਰ ਹਲਕਾ ਇੰਚਾਰਜ, ਮਾਰਕੀਟ ਕਮੇਟੀ ਦੇ ਚੇਅਰਮੈਨ ਵਰਮਾ ਜੀ ਤੇ ਸਬਜ਼ੀਆਂ ਦੇ ਚੇਅਰਮੈਨ ਤੇ SDM ਗੁਰਦਾਸਪੁਰ ਸਣੇ ਕਈ ਹੋਰ ਅਧਿਕਾਰੀ ਮੌਕੇ ‘ਤੇ ਮੌਜੂਦ ਹਨ।
ਇਹ ਵੀ ਪੜ੍ਹੋ : Preity Zinta ਨੇ ਹਰਗੁਣ ਸਿੰਘ ਦਾ Gold ਮੈਡਲ ਨਾਲ ਕੀਤਾ ਸਨਮਾਨ, ਹਰਗੁਣ ਨੇ ਹੜ੍ਹ ਪੀੜਤਾਂ ਲਈ ਦਿੱਤੀ ਸੀ ਆਪਣੀ ਗੋਲਕ
ਉਨ੍ਹਾਂ ਕਿਹਾ ਕਿ ਕਣਕ ਰਿਕਾਰਡ ਤੋੜ ਮੰਡੀ ਵਿਚ ਆ ਰਹੀ ਹੈ। ਬੀਤੇ ਕਲ 12 ਲੱਖ ਮੀਟਰਕ ਟਨ ਕਣਕ ਮੰਡੀ ਵਿਚ ਆਈ ਹੈ। ਹੁਣ ਤੱਕ ਪੰਜਾਬ ਦੀਆਂ ਮੰਡੀਆਂ ਵਿਚ 61 ਲੱਖ ਮੀਟਰਕ ਟਨ ਕਣਕ ਆ ਚੁੱਕੀ ਹੈ ਜਿਨ੍ਹਾਂ ਵਿਚੋਂ 57 ਲੱਖ ਮੀਟਰਕ ਟਨ ਵੱਖ-ਵੱਖ ਏਜੰਸੀਆਂ ਨੇ ਖਰੀਦੀ ਹੈ। MSP ‘ਤੇ ਕਿਸਾਨਾਂ ਦੀ ਪੇਮੈਂਟ 7109 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿਚ ਪਾਇਆ ਜਾ ਚੁੱਕਾ ਹੈ। ਕਣਕ ਦੀ ਖਰੀਦ ਲਈ ਮੰਡੀਆਂ ਵਿਚ ਪੁਖਤਾ ਪ੍ਰਬੰਧ ਕੀਤੇ ਗਏ ਹਨ। ਨਾਲ ਹੀ ਉਨ੍ਹਾਂ ਦੱਸਿਆ ਕਿ 122 ਲੱਖ ਮੀਟਰਕ ਟਨ ਦਾ ਕੇਂਦਰੀ ਭੰਡਾਰ ਵਿਚ ਯੋਗਦਾਨ ਪਾਉਣ ਦਾ ਟੀਚਾ ਮਿਲਿਆ ਹੈ, ਉਹ ਪੂਰਾ ਕਰਾਂਗੇ। ਮੰਤਰੀ ਨੇ ਮੰਡੀਆਂ ਵਿੱਚ ਕਣਕ ਦੀ ਖਰੀਦ ਅਤੇ ਚੁਕਾਈ ਦੇ ਪ੍ਰਬੰਧਾਂ ਦੀ ਨਿੱਜੀ ਤੌਰ ‘ਤੇ ਜਾਂਚ ਕੀਤੀ ਤੇ ਉਨ੍ਹਾਂ ਕਿਹਾ ਕਿ ਫਸਲ ਦੀ ਅਦਾਇਗੀ 24 ਘੰਟਿਆਂ ਦੇ ਅੰਦਰ ਕਿਸਾਨਾਂ ਦੇ ਖਾਤਿਆਂ ਵਿੱਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:











