ਪੰਜਾਬ ਵਿਚ ਵੱਡਾ ਹਾਦਸਾ ਵਾਪਰਿਆ ਹੈ। 5 ਨੌਜਵਾਨ ਗੱਡੀ ਵਿਚ ਸਵਾਰ ਹੋ ਕੇ ਦਰਗਾਹ ਤੋਂ ਮੱਥਾ ਟੇਕ ਕੇ ਘਰ ਵਾਪਸ ਪਰਤ ਰਹੇ ਸੀ ਕਿ ਵਾਪਸੀ ਵਿਚ ਕਾਰ ਸਣੇ ਛੱਪੜ ਵਿਚ ਜਾ ਡਿੱਗਦੇ ਹਨ ਜਿਸ ਕਰਕੇ 3 ਦੀ ਮੌਤ ਹੋ ਗਈ ਹੈ ਜਦੋਂ ਕਿ 2 ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।ਦਰਅਸਲ ਰਾਏਕੋਟ-ਜਗਰਾਓਂ ਰੋਡ ‘ਤੇ ਪਿੰਡ ਬੱਸੀਆਂ ਵਿਖੇ ਦੇਰ ਰਾਤ ਇਕ ਵੈਗਨ ਕਾਰ ਗੰਦੇ ਪਾਣੀ ਦੇ ਛੱਪੜ ਵਿਚ ਜਾ ਡਿੱਗੀ। ਕਾਰ ਵਿਚ ਸਵਾਰ 26 ਤੋਂ 27 ਸਾਲ ਦੇ 3 ਨੌਜਵਾਨਾਂ ਦੀ ਮੌਤ ਹੋ ਗਈ ਜਦੋਂ ਕਿ 2 ਦਾ ਬਚਾਅ ਕਰ ਲਿਆ ਗਿਆ। ਕਾਰ ਸਵਾਰ ਇਹ ਨੌਜਵਾਨ ਪਾਤੜਾਂ ਤੇ ਦਿੜ੍ਹਬਾ ਇਲਾਕੇ ਦੇ ਰਹਿਣ ਵਾਲੇ ਸਨ ਤੇ ਇਹ 5 ਨੌਜਵਾਨ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਸਨ।
ਮਿਲੀ ਜਾਣਕਾਰੀ ਮੁਤਾਬਕ ਇਹ ਨੌਜਵਾਨ ਨਕੋਦਰ ਦਰਗਾਹ ਤੋਂ ਮੱਥਾ ਟੇਕ ਕੇ ਆਪਣੇ ਘਰ ਵਾਪਸ ਪਰਤ ਰਹੇ ਸਨ। ਪਰ ਰਾਏਕੋਟ ਦੇ ਪਿੰਡ ਬੱਸੀਆਂ ਬਾਹਰਵਾਰ ਇਹ ਮੰਦਭਾਗਾ ਹਾਦਸਾ ਵਾਪਰ ਗਿਆ। ਮ੍ਰਿਤਕਾਂ ਦੀ ਪਛਾਣ ਸੰਦੀਪ ਸਿੰਘ, ਬਲਕਾਰ ਸਿੰਘ ਤੇ ਵਿਸ਼ਾਲ ਕੁਮਾਰ ਵਜੋਂ ਹੋਈ ਹੈ। ਮ੍ਰਿਤਕ ਦੇਹਾਂ ਸਰਕਾਰੀ ਹਸਪਤਾਲ ਜਗਰਾਓਂ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, ਪੱਤਰ ਜਾਰੀ ਕਰਕੇ 30 ਦਿਨ ਦਾ ਦਿੱਤਾ ਅਲਟੀਮੇਟਮ
ਬਿਕਰਮਜੀਤ ਸਿੰਘ ਤੇ ਵਿਕਰਮ ਗੋਇਲ ਨੇ ਦਸਿਆ ਕਿ ਰਾਏਕੋਟ ਵਿਖੇ ਡਾਕਟਰੀ ਸਹਾਇਤਾ ਲਈ ਦਾਖਲ ਕਰਵਾਇਆ ਗਿਆ। ਪਿੰਡ ਵਿਚ ਸੋਗ ਦਾ ਮਾਹੌਲ ਹੈ ਤੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਗੱਡੀ ਬੇਕਾਬੂ ਹੋ ਕੇ ਗੰਦੇ ਪਾਣੀ ਦੇ ਛੱਪੜ ਵਿਚ ਜਾ ਡਿੱਗੀ ਤੇ ਹਾਦਸਾ ਵਾਪਰ ਗਿਆ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








