ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਇੰਡੀਅਨ ਪ੍ਰੀਮੀਅਰ ਲੀਗ ਦੀ ਤਰਜ ‘ਤੇ ਆਯੋਜਿਤ ਕੀਤੀ ਜਾ ਰਹੀ ਸ਼ੇਰ-ਏ-ਪੰਜਾਬ T20 ਲੀਗ ਲਈ ਖਿਡਾਰੀਆਂ ਦੀ ਨੀਲਾਮੀ ਸ਼ੁਰੂ ਹੋ ਗਈ ਹੈ। ਨੀਲਾਮੀ ਵਿਚ IPL ਖੇਡ ਚੁੱਕੇ ਖਿਡਾਰੀਆਂ ‘ਤੇ ਵੀ ਟੀਮਾਂ ਨੇ ਬੋਲੀ ਲਗਾਈ। ਹਾਲਾਂਕਿ ਮਾਰਕੀ ਖਿਡਾਰੀ ਜਿਵੇਂ ਅਭਿਸ਼ੇਕ ਸ਼ਰਮਾ, ਸ਼ੁਭਮਨ ਗਿਲ ਦੇ ਪਹਿਲਾਂ ਹੀ 10 ਲੱਖ ਰੁਪਏ ਤੈਅ ਹਨ। ਇਸ ਲਈ ਨੀਲਾਮੀ ਵਿਚ ਇਨ੍ਹਾਂ ਦੀ ਬੋਲੀ ਨਹੀਂ ਲੱਗੇਗੀ।
IPL ਖੇਡ ਚੁੱਕੇ ਸਲਿਲ ਅਰੋੜਾ ਨੂੰ ਲੁਧਿਆਣਾ ਲਾਇਨਸ ਨੇ 8.20 ਲੱਖ ਰੁਪਏ ਵਿਚ ਖਰੀਦਿਆ। ਉਨ੍ਹਾਂ ਦਾ ਬੇਸ ਪ੍ਰਾਈਸ ਡੇਢ ਲੱਖ ਰੁਪਏ ਸੀ। ਦੂਜੇ ਪਾਸੇ ਕਿੰਗਸ ਇਲੈਵਨ ਪੰਜਾਬ ਲਈ ਖੇਡ ਚੁੱਕੇ ਹਰਪ੍ਰੀਤ ਬਰਾੜ ਨੂੰ ਮੋਹਾਲੀ ਕਿੰਗਸ ਨੇ 4 ਲੱਖ ਰੁਪਏ ਵਿਚ ਆਪਣੀ ਟੀਮ ਵਿਚ ਸ਼ਾਮਲ ਕੀਤਾ।
21 ਸਾਲਾ ਖਿਡਾਰੀ ਅਮਨਜੋਤ ਸਿੰਘ ਨੂੰ ਜਲੰਧਰ ਵਾਰੀਅਰਸ ਨੇ ਉਨ੍ਹਾਂ ਦੇ ਬੇਸ ਪ੍ਰਾਈਸ ਡੇਢ ਲੱਖ ਰੁਪਏ ਵਿਚ ਖਰੀਦਿਆ। ਨਮਨ ਧੀਰ ਨੂੰ ਸੂਰਮਾ ਵਾਰੀਅਰਸ ਨੇ 10 ਲੱਖ ਵਿਚ ਖਰੀਦਿਆ ਹੈ। IPL ਵਿਚ ਸਨਰਾਈਜਰਸ ਹੈਦਰਾਬਾਦ ਦੇ ਲਈ ਖੇਡਣ ਵਾਲੇ ਸਨਵੀਰ ਸਿੰਘ ਹੁਣ ਤੱਕ ਦੇ ਸਭ ਤੋਂ ਮਹਿੰਗੇ ਪਲੇਅਰ ਸਾਬਤ ਹੋਏ। ਉਨ੍ਹਾਂ ਦਾ ਬੇਸ ਪ੍ਰਾਈਜ਼ ਡੇਢ ਲੱਖ ਰੁਪਏ ਸੀ ਪਰ ਫਾਜ਼ਿਲਕਾ ਫਾਲਕੰਸ ਨੇ ਉਨ੍ਹਾਂ ਨੂੰ 13.20 ਲੱਖ ਰੁਪਏ ਵਿਚ ਖਰੀਦਿਆ ਹੈ। ਵਿਹਾਨ ਮਲਹੋਤਰਾ ਨੂੰ ਫਾਜ਼ਿਲਕਾ ਫਾਲਕੰਸ ਨੇ ਡੇਢ ਲੱਖ ਰੁਪਏ ਦੇ ਬੇਸ ਪ੍ਰਾਈਸ ਵਿਚ ਖਰੀਦਿਆ ਹੈ।
PCA ਲੀਗ ਵਿਚ ਕੁੱਲ 6 ਟੀਮਾਂ ਹਿੱਸਾ ਲੈਣਗੀਆਂ। ਹਰੇਕ ਟੀਮ ਵਿਚ ਘੱਟੋ-ਘੱਟ 6 ਤੇ ਅਧਿਕਤਮ 20 ਖਿਡਾਰੀ ਸ਼ਾਮਲ ਕੀਤੇ ਜਾ ਸਕਣਗੇ। ਉਨ੍ਹਾਂ ਕਿਹਾ ਕਿ ਇਹ ਲੀਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਸੀ ਤੇ ਹੁਣ PCA ਇਸ ਨੂੰ ਸਾਕਾਰ ਕਰਨ ਜਾ ਰਿਹਾ ਹੈ। ਇਨ੍ਹਾਂ ਖਿਡਾਰੀਆਂ ਤੋਂ ਇਲਾਵਾ 120 ਨੌਜਵਾਨਾਂ ਨੂੰ ਮੌਕਾ ਮਿਲੇਗਾ। ਲੀਗ ਵਿਚ ਕੁੱਲ 27 ਮੁਕਾਬਲੇ ਖੇਡੇ ਜਾਣ ਦੀ ਜਾਣਕਾਰੀ ਹੈ। ਸਾਰੇ ਮੁਕਾਬਲੇ ਮੋਹਾਲੀ/ਨਿਊ ਚੰਡੀਗੜ੍ਹ ਸਥਿਤ PCA ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਚ ਖੇਡੇ ਜਾਣੇ ਹਨ।
ਇਹ ਵੀ ਪੜ੍ਹੋ : ਲੇਬਨਾਨ ਤੋਂ ਵਤਨ ਪਰਤ ਰਿਹਾ ਗੁਰਦਾਸਪੁਰ ਦਾ ਨੌਜਵਾਨ ਦੁਬਈ ਏਅਰਪੋਰਟ ਤੋਂ ਭੇਤਭਰੀ ਹਾਲਤ ‘ਚ ਲਾਪਤਾ
ਸ਼ੇਰ-ਏ-ਪੰਜਾਬ T2 ਲੀਗ ਦਾ ਇਹ ਪਹਿਲਾ ਐਡੀਸ਼ਨ ਹੈ। ਇਸ ਵਿਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਨਾਂ ‘ਤੇ ਬਣਾਈਆਂ ਗਈਆਂ 6 ਟੀਮਾਂ ਹਨ। ਲੀਗ ਦੀ ਸ਼ੁਰੂਆਤ 30 ਅਗਸਤ 2026 ਵਿਚ ਹੋਵੇਗੀ। ਖਿਡਾਰੀਆਂ ਦੀ ਨੀਲਾਮੀ 9 ਅਗਸਤ 2026 ਨੂੰ ਆਯੋਜਿਤ ਕੀਤੀ ਜਾਵੇਗੀ। PCA ਦੇ ਨਿਯਮਾਂ ਮੁਤਾਬਕ ਸ਼ੇਰ-ਏ-ਪੰਜਾਬ T20 ਲੀਗ ਵਿਚ ਹਰ ਫ੍ਰੈਂਚਾਈਜੀ ਨੂੰ ਖਿਡਾਰੀਆਂ ਦੀ ਖਰੀਦ ਲਈ 45 ਲੱਖ ਰੁਪਏ ਦਾ ਸੈਲਰੀ ਪਰਸ ਦਿੱਤਾ ਗਿਆ ਹੈ। ਸਾਰੀਆਂ 6 ਟੀਮਾਂ ਦੇ ਮਾਰਕੀ ਖਿਡਾਰੀਆਂ ਦੀ ਫੀਸ 10 ਲੱਖ ਰੁਪਏ ਫਿਕਸ ਕੀਤੀ ਗਈ ਹੈ। ਮਤਲਬ ਮਾਰਕੀ ਖਿਡਾਰੀ ਦੀ ਫੀਸ 45 ਲੱਖ ਰੁਪਏ ਦੇ ਬਜਟ ਤੋਂ ਕੱਟਣ ਦੇ ਬਾਅਦ ਹਰ ਟੀਮ ਕੋਲ ਨੀਲਾਮੀ ਵਿਚ ਬਾਕੀ ਖਿਡਾਰੀਆਂ ਨੂੰ ਖਰੀਦਣ ਲਈ 35 ਲੱਖ ਰੁਪਏ ਬਚਣਗੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








