ਵਿਜੇ ਥਾਲਪਤੀ ਤਾਮਿਲ ਸਿਨੇਮਾ ਦੀ ਦੁਨੀਆ ਤੋਂ ਉੱਭਰ ਕੇ ਤਾਮਿਲਨਾਡੂ ਦੀ ਰਾਜਨੀਤੀ ਵਿੱਚ ਵੀ ਚਮਕੇ ਹਨ। ਉਹ ਰਾਜ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਦਾਕਾਰ ਕਮਲ ਹਸਨ, ਪੂਜਾ ਹੇਗੜੇ, ਅਤੇ ਹੋਰ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਉਨ੍ਹਾਂ ਨੂੰ ਵਧਾਈਆਂ ਦੇ ਰਹੀਆਂ ਹਨ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦੇ ਰਹੀਆਂ ਹਨ।
PM ਮੋਦੀ ਨੇ ਥਿਰੂ ਸੀ. ਜੋਸਫ਼ ਵਿਜੇ ਥਲਾਪਤੀ ਨੂੰ ਤਾਮਿਲਨਾਡੂ ਦੇ CM ਵਜੋਂ ਸਹੁੰ ਚੁੱਕਣ ‘ਤੇ ਵਧਾਈ ਦਿੰਦਿਆਂ ਕਿਹਾ- “ਉਨ੍ਹਾਂ ਦੇ ਆਗਾਮੀ ਕਾਰਜਕਾਲ ਲਈ ਸ਼ੁਭਕਾਮਨਾਵਾਂ। ਕੇਂਦਰ ਸਰਕਾਰ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਤਾਮਿਲਨਾਡੂ ਸਰਕਾਰ ਨਾਲ ਮਿਲ ਕੇ ਕੰਮ ਕਰਦੀ ਰਹੇਗੀ।”
ਅਦਾਕਾਰ ਕਮਲ ਹਸਨ ਨੇ ਵਿਜੇ ਦੇ ਮੁੱਖ ਮੰਤਰੀ ਬਣਨ ਤੋਂ ਥੋੜ੍ਹੀ ਦੇਰ ਬਾਅਦ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਲਿਖਿਆ, “ਤਾਮਿਲਨਾਡੂ ਦੇ ਮਾਣਯੋਗ ਮੁੱਖ ਮੰਤਰੀ ਅਤੇ ਮੇਰੇ ਭਰਾ ਵਿਜੇ ਦੀ ਅਗਵਾਈ ਹੇਠ ਤਾਮਿਲਨਾਡੂ ਰਾਜ ਚਮਕੇ। ਇਹ ਨਵੀਆਂ ਉਚਾਈਆਂ ‘ਤੇ ਪਹੁੰਚੇ। ਤੁਹਾਨੂੰ ਮੇਰੀਆਂ ਦਿਲੋਂ ਵਧਾਈਆਂ।”
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ ਅਦਾਕਾਰਾ Preity Zinta, ਲੰਗਰ ਹਾਲ ‘ਚ ਕੀਤੀ ਸੇਵਾ
ਪੂਜਾ ਹੇਗੜੇ ਨੇ ਵਿਜੇ ਦੇ ਸਹੁੰ ਚੁੱਕ ਸਮਾਰੋਹ ਦੀ ਇੱਕ ਫੋਟੋ ਸਾਂਝੀ ਕੀਤੀ ਅਤੇ ਲਿਖਿਆ, “ਮੁੱਖ ਮੰਤਰੀ ਵਿਜੇ ਸਰ।” ਉਸਨੇ ਅੱਗੇ ਵਿਜੇ ਥਾਲਪਤੀ ਨੂੰ ਵਧਾਈ ਦਿੱਤੀ। ਪੂਜਾ ਨੇ ਤਾਮਿਲ ਸਿਨੇਮਾ ਵਿੱਚ ਵਿਜੇ ਨਾਲ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ। ਅਦਾਕਾਰ ਪ੍ਰਕਾਸ਼ ਰਾਜ ਅਤੇ ਆਰ. ਮਾਧਵਨ ਨੇ ਵੀ ਵਿਜੇ ਦੇ ਮੁੱਖ ਮੰਤਰੀ ਬਣਨ ‘ਤੇ ਖੁਸ਼ੀ ਪ੍ਰਗਟ ਕੀਤੀ। ਮਾਧਵਨ ਨੇ ਕਿਹਾ, “ਸਾਨੂੰ ਤੁਹਾਡੇ ‘ਤੇ ਮਾਣ ਹੈ ਵਿਜੇ।”
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










