ਕਾਮਨਵੈਲਥ ਗੇਮਸ ਵਿਚ ਭਾਰਤ ਨੇ 8ਵਾਂ ਗੋਲਡ ਮੈਡਲ ਜਿੱਤ ਲਿਆ ਹੈ। ਜੈਸਮੀਨ ਲਾਂਬੋਰੀਆ ਨੇ ਵੂਮੈਨਸ ਬਾਕਸਿੰਗ ਦੀ 57 ਕਿਲੋਗ੍ਰਾਮ, ਪ੍ਰੀਤੀ ਪਵਾਰ ਨੇ 54 ਕਿਲੋਗ੍ਰਾਮ ਕੈਟਾਗਰੀ ਵਿਚ ਤੇ ਸੋਮਨ ਰਾਣਾ ਨੇ ਪੈਰਾ ਸ਼ਾਟਪੁੱਟ ਦੀ F57 ਕੈਟੇਗਰੀ ਵਿਚ ਗੋਲਡ ਜਿੱਤਿਆ। ਦੂਜੇ ਪਾਸੇ ਪੁਰਸ਼ 55ਕਿਲੋਗ੍ਰਾਮ ਕੈਟਾਗਰੀ ਵਿਚ ਜਾਦੁਮਣੀ ਸਿੰਘ ਨੂੰ ਸਿਲਵਰ ਮਿਲਿਆ।
ਜੈਸਮੀਨ ਨੇ ਫਾਈਨਲ ਵਿਚ ਨਾਰਦਰਨ ਆਇਰਲੈਂਡ ਦੀ ਮਿਕਾਏਲਾ ਵਾਲਸ ਤੇ ਪ੍ਰੀਤੀ ਨੇ ਕੈਨੇਡਾ ਦੀ ਸਵਾਨਾ ਡੋਲਮਾਗੋ ਨੂੰ ਹਰਾਇਆ। ਇਸ ਦੇ ਨਾਲ ਹੀ ਭਾਰਤ ਦੇ 8 ਗੋਲਡ ਸਣੇ ਕੁੱਲ 30 ਮੈਡਲ ਹੋ ਗਏ ਹਨ। ਭਾਰਤ ਮੈਡਲ ਟੇਬਲ ‘ਤੇ 6ਵੇਂ ਨੰਬਰ ‘ਤੇ ਪਹੁੰਚ ਗਿਆ ਹੈ।
ਪੈਰਾਸ਼ਾਟਪੁੱਟ ਈਵੈਂਟ ਦੀ F-57 ਕੈਟਾਗਰੀ ਵਿਚ ਭਾਰਤ ਦੇ ਸੋਮਨ ਰਾਣਾ ਨੇ ਸੀਜ਼ਨ ਬੈਸਟ ਥ੍ਰੋਅ ਦੇ ਨਾਲ ਗੋਲਡ ਮੈਡਲ ਆਪਣੇ ਨਾਂ ਕੀਤਾ। ਇਕ ਹੋਰ ਭਾਰਤੀ ਸ਼ੁਭਮ ਜੁਆਇਲ ਨੇ ਸਿਲਵਰ ਜਿੱਤਿਆ। ਸੋਮਨ ਰਾਣਾ ਨੇ 13.40 ਮੀਟਰ ਗੋਲਾ ਸੁੱਟਿਆ। ਸ਼ੁਭਮ ਜੁਆਇਲ ਨੇ 13.28 ਮੀਟਰ ਥ੍ਰੋਅ ਕੀਤਾ। F-57 ਕੈਟਾਗਰੀ ਵਿਚ ਉਹ ਖਿਡਾਰੀ ਆਉਂਦੇ ਹਨ ਜਿਨ੍ਹਾਂ ਦੇ ਹੇਠਲੇ ਅੰਗ (ਪੈਰ) ਕਮਜ਼ੋਰ ਹੁੰਦੇ ਹਨ ਪਰ ਉਨ੍ਹਾਂ ਦਾ ਉਪਰੀ ਹਿੱਸਾ ਪੂਰੀ ਤਰ੍ਹਾਂ ਆਮ ਹੁੰਦਾ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਵਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਤੋਂ ਇਨਕਾਰ, ਸੁਰੱਖਿਆ ਕਾਰਨਾਂ ਦਾ ਦਿੱਤਾ ਹਵਾਲਾ
ਹਰਿਆਣਾ ਦੀ ਬਾਕਸj ਪ੍ਰੀਤੀ ਨੇ 2022 ਏਸ਼ੀਅਨ ਚੈਂਪੀਅਨਸ਼ਿਪ ਵਿਚ ਕਾਂਸੇ ਦਾ ਤੇ 2023 ਏਸ਼ੀਅਨ ਗੇਮਸ ਵਿਚ ਵੀ ਕਾਂਸੇ ਦਾ ਤਮਗਾ ਜਿੱਤਿਆ ਸੀ। ਪ੍ਰੀਤੀ 2024 ਪੈਰਿਸ ਓਲੰਪਿਕ ਵਿਚ ਭਾਰਤ ਦੀ ਅਗਵਾਈ ਕਰ ਚੁੱਕੀ ਹੈ। 2026 ਏਸ਼ੀਅਨ ਚੈਂਪੀਅਨਸ਼ਿਪ ਵਿਚ ਉਨ੍ਹਾਂ ਨੇ ਗੋਲਡ ਮੈਡਲ ਜਿੱਤਿਆ ਜਦੋਂ ਕਿ 2025 ਵਰਲਡ ਬਾਕਸਿੰਗ ਕੱਪ ਫਾਈਨਲ ਵਿਚ ਵੀ ਗੋਲਡ ਆਪਣੇ ਨਾਂ ਕੀਤਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








