FBI ਦੀ ਮੋਸਟਵਾਂਟਿਡ ਲਿਸਟ ‘ਚ ਪੰਜਾਬੀ ਮੁੰਡਾ ਸ਼ਾਮਿਲ ਹੋਇਆ ਹੈ। ਅਮਰੀਕਾ ਵੱਲੋਂ ਪੰਜਾ ਦੇ ਗੁਰਪ੍ਰੀਤ ਸਿੰਘ ਖਿਲਾਫ ਵਾਰੰਟ ਜਾਰੀ ਕੀਤਾ ਗਿਆ ਹੈ। ਗੁਰਪ੍ਰੀਤ ‘ਤੇ ਜੱਗੂ ਗਰੁੱਪ ਨਾਲ ਜੁੜੇ ਹੋਣ ਦੇ ਇਲਜ਼ਾਮ ਲੱਗੇ ਹਨ।
CBI ਵੱਲੋਂ ਗੁਰਪ੍ਰੀਤ ਸਿੰਘ ਬਾਰੇ ਜਾਣਕਾਰੀ ਦਿੱਤੀ ਗਈ ਹੈ। FBI ਵੱਲੋਂ ਗੁਰਪ੍ਰੀਤ ਸਿੰਘ ਇੰਰਨੈਸ਼ਨਲ ਰੈਕੇਟ ਚਲਾਉਣ ਵਾਲੇ ਜੱਗ ਭਗਵਾਨਪੁਰੀਆ ਦੇ ਅੰਤਰਰਾਸ਼ਟਰੀ ਗਿਰੋਹ ਦਾ ਹਿੱਸਾ ਹੈ ਜੋ ਅਮਰੀਕਾ ਦੇ ਕਈ ਸ਼ਹਿਰਾਂ ਵਿਚ ਨਸ਼ੀਲੀਆਂ ਚੀਜ਼ਾਂ ਦੀ ਤਸਕਰੀ ਕਰਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਇਹ ਉਨ੍ਹਾਂ ਗੈਂਗਸਟਰਾਂ ਦੀ ਲਿਸਟ ਵਿਚ ਵੀ ਸ਼ਾਮਲ ਹੈ ਜਿਸ ਨੂੰ ਅਮਰੀਕਾ ਨੇ ਆਪਣੀ ਮੋਸਟ ਵਾਂਟੇਡ ਲਿਸਟ ਵਿਚ ਸ਼ਾਮਲ ਕੀਤਾ ਹੈ।
ਇਹ ਵੀ ਪੜ੍ਹੋ : ਜੰਤਰ-ਮੰਤਰ ‘ਤੇ ਪ੍ਰਦਰਸ਼ਨ ਦੌਰਾਨ PM ਮੋਦੀ ਨੂੰ ਗਾ/ਲ੍ਹਾਂ ਕੱਢਣ ਵਾਲੀ ਕੁੜੀ ‘ਤੇ ਹੋਇਆ ਐਕਸ਼ਨ, ਨੋਇਡਾ ‘ਚ FIR
DOJ ਨੇ ਭਾਰਤ ਦੇ ਦੋ ਗੈਂਗਸਟਰ ਗਰੁੱਪਾਂ ਜੱਗੂ ਭਗਵਾਨਪੁਰੀਆ ਤੇ ਬਿਸ਼ਨੋਈ ਗਰੁੱਪ ਖਿਲਾਫ ਵੀ ਦੋਸ਼ ਪੱਤਰ ਦਾਇਰ ਕੀਤਾ ਹੈ ਤੇ ਇਸੇ ਵਿਚਾਲੇ ਵੱਡੀ ਕਾਰਵਾਈ ਪੰਜਾਬ ਦੇ ਗੁਰਪ੍ਰੀਤ ਸਿੰਘ ਖਿਲਾਫ ਕੀਤੀ ਗਈ ਹੈ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਆਪਣੇ ਮੁਅੱਤਲ ਅਧਿਕਾਰੀ ਗੁਰਿਦੰਰਜੀਤ ਸਿੰਘ ਨਾਗਰਾ ਨੂੰ ਵੀ ਗ੍ਰਿਫਤਾਰ ਕੀਤਾ ਸੀ। ਉਸ ਖਿਲਾਫ ਵੀ ਅਮਰੀਕੀ DOJ ਨੇ ਦੋਸ਼ ਲਗਾਏ ਸਨ ਤੇ ਹੁਣ FBI ਨੇ ਜਿਥੇ ਇਕ ਪਾਸੇ ਇਕ ਹੋਰ ਭਾਰਤੀ ਅੰਮ੍ਰਿਤਪਾਲ ਸਿੰਘ ਦਾ ਨਾਂ ਵੀ ਮੋਸਟ ਵਾਂਟੇਡ ਵਿਚ ਪਾ ਦਿੱਤਾ ਸੀ। ਕਿਉਂਕਿ ਉਸ ‘ਤੇ ਦੋਸ਼ ਸੀ ਕਿ ਉਹ ਕੈਨੇਡਾ ਵਿਚ ਇਕ ਗਿਰੋਹ ਦੇ ਨਾਲ ਜੁੜਿਆ ਹੋਇਆ ਸੀ ਤੇ ਇਹ ਉਹੀ ਗਿਰੋਹ ਹੈ ਜੋ ਅਮਰੀਕਾ, ਮੈਕਸੀਕੋ ਤੇ ਕੈਨੇਡਾ ਵਿਚ ਨਸ਼ੀਲੇ ਪਦਾਰਥਾਂ ਦੀ ਵੱਡੀ ਮਾਤਰਾ ਵਿਚ ਤਸਕਰੀ ਕਰਦਾ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








