ਪੰਜਾਬ ਕਾਂਗਰਸ ਅੰਦਰ ਚੱਲ ਰਹੇ ਅੰਦਰੂਨੀ ਕਲੇਸ਼ ਤੇ ਤਿੱਖੀ ਬਿਆਨਬਾਜ਼ੀ ਵਿਚਾਲੇ ਇਕ ਹੋਰ ਵੱਡਾ ਵਿਵਾਦ ਸਾਹਮਣੇ ਆਇਆ ਹੈ। ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੂੰ ਮਾਨਹਾਨੀ ਦਾ ਕਾਨੂੰਨੀ ਨੋਟਿਸ ਭੇਜਿਆ ਹੈ। ਰਿਟਾਇਰਡ IPS ਅਧਿਕਾਰੀ ਮੁਹੰਮਦ ਮੁਸਤਫਾ ਪੰਜਾਬ ਦੀ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸੀ ਵਿਧਾਇਕਾ ਰਜ਼ੀਆ ਸੁਲਤਾਨਾ ਦੇ ਪਤੀ ਹਨ।
ਵਿਵਾਦ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਸਾਬਕਾ IPS ਅਧਿਕਾਰੀ ਮੁਹੰਮਦ ਮੁਸਤਫਾ ਨੇ ਇਕ ਡਿਜੀਟਲ ਮੀਡੀਆ ਪਲੇਟਫਾਰਮ ਨੂੰ ਇੰਟਰਵਿਊ ਦਿੱਤਾ। ਇਸ ਦੌਰਾਨ ਮੁਸਤਫਾ ਨੇ ਰਾਜਾ ਵੜਿੰਗ ਦੀ ਲੀਡਰਸ਼ਿਪ, ਉਨ੍ਹਾਂ ਦੀ ਬੁੱਧੀਮਤਾ, ਸਮਰੱਥਾ ਤੇ ਸਿਆਸੀ ਫੈਸਲੇ ਲੈਣ ਦੀ ਸ਼ਕਤੀ ਨੂੰ ਲੈ ਕੇ ਤਿੱਖੇ ਹਮਲੇ ਕੀਤੇ ਸਨ। ਇਹ ਇੰਟਰਵਿਊ ਟੀਵੀ ਅਤੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸ਼ੇਅਰ ਕੀਤਾ ਗਿਆ ਸੀ।
ਵੜਿੰਗ ਨੇ 3 ਪੰਨ੍ਹਿਆਂ ਦਾ ਇਹ ਕਾਨੂੰਨੀ ਨੋਟਿਸ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਨਿਖਿਲ ਘਈ ਜ਼ਰੀਏ ਜਾਰੀ ਕੀਤਾ। ਜਿਸ ਵਿਚ ਵੜਿੰਗ ਦੇ ਦੋਸ਼ ਹਨਕਿ ਮੁਹੰਮਦ ਮੁਸਤਫਾ ਨੇ ਇਕ ਡਿਜੀਟਲ ਪਲੇਟਫਾਰਮ ਨੂੰ ਦਿੱਤੀ ਇੰਟਰਵਿਊ ਵਿਚ ਉਨ੍ਹਾਂ ਦੀ ਸਮੱਰਥਾ ਤੇ ਫੈਸਲਾ ਲੈਣ ਦੀ ਸ਼ਕਤੀ ‘ਤੇ ਵਿਅਕਤੀਗਤ ਟਿੱਪਣੀਆਂ ਕੀਤੀਆਂ ਸੀ।
ਰਾਜਾ ਵੜਿੰਗ ਦਾ ਕਹਿਣਾ ਹੈ ਕਿ ਇਹ ਟਿੱਪਣੀਆਂ ਕਿਸੇ ਨੀਤੀ ਜਾਂ ਫੈਸਲੇ ਦੀ ਆਲੋਚਨਾ ਨਹੀਂ ਸੀ ਸਗੋਂ ਇਕ ਸਿਆਸੀ ਨੇਤਾ ਵਜੋਂ ਉਨ੍ਹਾਂ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਦੀ ਜਾਣਬੁਝ ਕੇ ਕੀਤੀ ਗਈ ਕੋਸ਼ਿਸ਼ ਸੀ। ਵੜਿੰਗ ਦੇ ਵਕੀਲ ਨੇ ਨੋਟਿਸ ਵਿਚ ਲਿਖਿਆ ਕਿ ਮੁਹੰਮਦ ਮੁਸਤਫਾ ਤੁਰੰਤ ਪ੍ਰਭਾਵ ਤੋਂ ਅਜਿਹੀਆਂ ਟਿੱਪਣੀਆਂ ਕਰਨ ਤੋਂ ਰੋਕਣ। ਮੁਸਤਫਾ ਬਿਨਾਂ ਸ਼ਰਤ ਲਿਖਿਤ ਤੇ ਜਨਤਕ ਤੌਰ ਤੋਂ ਮਾਫੀ ਮੰਗਣ।
ਇਹ ਵੀ ਪੜ੍ਹੋ : ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਐਡਮਿੰਟਨ ਦੇ ਨਾਨਕਸਰ ਗੁਰਦੁਆਰਾ ਸਾਹਿਬ ‘ਚ ਹੋਏ ਹ.ਮ/ਲੇ ਦੀ ਕੀਤਾ ਨਿੰਦਾ
ਨੋਟਿਸ ਵਿਚ ਇਹ ਵੀ ਪੱਸ਼ਟ ਕੀਤਾ ਗਿਆ ਕਿ ਮੀਡੀਆ ਪਲੇਟਫਾਰਮ ਤੋਂ ਕੰਟੈਂਟ ਹਟਾਉਣ ਨਾਲ ਮੁਹੰਮਦ ਮੁਸਤਫਾ ਆਪਣੀਆਂ ਮੂਲ ਟਿੱਪਣੀਆਂ ਤੋਂ ਮੁਕਤ ਨਹੀਂ ਹੋਣਗੇ। ਫਿਲਹਾਲ ਇਸ ਨੋਟਿਸ ‘ਤੇ ਮੁਹੰਮਦ ਮੁਸਤਫਾ ਵੱਲੋਂ ਕੋਈ ਅਧਿਕਾਰਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








