ਚੰਡੀਗੜ੍ਹ ਦੇ ਸੈਕਟਰ-26 ਵਿਖੇ ਮਸ਼ਹੂਰ ਰੈਪਰ ਬਾਦਸ਼ਾਹ ਦੇ ਸਾਗੋ ਕਲੱਬ ਨੂੰ ਮੰਗਲਵਾਰ ਸਵੇਰੇ ਕਰੀਬ 9.30 ਵਜੇ ਪ੍ਰਸ਼ਾਸਨ ਦੀ ਬਿਲਡਿੰਗ ਬ੍ਰਾਂਚ ਨੂੰ ਸੀਲ ਕਰ ਦਿੱਤਾ। ਕਲੱਬ ਦੇ ਮਾਲਕਾਂ ਨੂੰ ਇਮਾਰਤੀ ਨਿਯਮਾਂ ਦੀ ਉਲੰਘਣਾ ਲਈ ਕਈ ਨੋਟਿਸ ਜਾਰੀ ਕੀਤੇ ਗਏ ਸਨ। ਉਨ੍ਹਾਂ ਨੂੰ ਕਮੀਆਂ ਨੂੰ ਦੂਰ ਕਰਨ ਅਤੇ ਤੈਅ ਸਮੇਂ ਦੇ ਅੰਦਰ ਨਿਯਮਾਂ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ, ਪਰ ਅਜਿਹਾ ਨਹੀਂ ਕੀਤਾ ਗਿਆ। ਇਸ ਤੋਂ ਬਾਅਦ, ਬਿਲਡਿੰਗ ਬ੍ਰਾਂਚ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਸੀਲਿੰਗ ਕਾਰਵਾਈ ਸ਼ੁਰੂ ਕੀਤੀ।

ਪ੍ਰਸ਼ਾਸਨ ਮੁਤਾਬਕ ਕਲੱਬ ਵਿਚ ਬਿਲਡਿੰਗ ਸਬੰਧੀ ਨਿਯਮਾਂ ਅਤੇ ਮਨਜੂਰਸ਼ੁਦਾ ਨਕਸ਼ੇ ਨਾਲ ਜੁੜੀਆਂ ਕੁਝ ਉਲੰਘਣਾਵਾਂ ਦੇ ਸੰਬੰਧ ਵਿੱਚ ਲੰਬੇ ਸਮੇਂ ਤੋਂ ਮਾਮਲਾ ਚੱਲ ਰਿਹਾ ਸੀ। ਵਾਰ-ਵਾਰ ਨੋਟਿਸ ਜਾਰੀ ਦੇ ਬਾਵਜੂਦ, ਇੱਕ ਤਸੱਲੀਬਖਸ਼ ਜਵਾਬ ਅਤੇ ਪਾਲਣਾ ਨਾ ਮਿਲਣ ‘ਤੇ ਆਖਿਰ ਕਲੱਬ ਨੂੰ ਸੀਲ ਕਰਨ ਦਾ ਫੈਸਲਾ ਲਿਆ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਨਾਮੀ ਹਸਪਤਾਲ ਅੰਦਰ ਹੋਇਆ ਧਮਾਕਾ, CCTV ਫੁਟੇਜ ‘ਚ ਦਿਸਿਆ ਸ਼ੱਕੀ
ਪ੍ਰਸ਼ਾਸਨ ਮੁਤਾਬਕ ਮਨਜੂਰਸ਼ੁਦਾ ਯੋਜਨਾ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਕਲੱਬ ਦੇ ਅੰਦਰ ਵਾਧੂ ਉਸਾਰੀ ਕੀਤੀ ਗਈ ਸੀ। ਜਵਾਬ ਵਿੱਚ ਬਿਲਡਿੰਗ ਬ੍ਰਾਂਚ ਨੇ ਕਲੱਬ ਸੰਚਾਲਕਾਂ ਨੂੰ ਇੱਕ ਨੋਟਿਸ ਜਾਰੀ ਕੀਤਾ, ਜਿਸ ਵਿੱਚ ਉਨ੍ਹਾਂ ਨੂੰ ਗੈਰ-ਕਾਨੂੰਨੀ ਉਸਾਰੀ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਗਏ। ਹਾਲਾਂਕਿ, ਤੈਅ ਸਮੇਂ ਦੇ ਅੰਦਰ ਉਸਾਰੀ ਨੂੰ ਨਹੀਂ ਹਟਾਇਆ ਗਿਆ। ਇਸ ਤੋਂ ਬਾਅਦ, ਮੰਗਲਵਾਰ ਨੂੰ ਬਿਲਡਿੰਗ ਬ੍ਰਾਂਚ ਦੀ ਇੱਕ ਟੀਮ ਪੁਲਿਸ ਦੀ ਮੌਜੂਦਗੀ ਵਿੱਚ ਮੌਕੇ ‘ਤੇ ਪਹੁੰਚੀ ਅਤੇ ਕਲੱਬ ਨੂੰ ਸੀਲ ਕਰਦੇ ਹੋਏ ਕਾਰਵਾਈ ਕੀਤੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










