ਪੰਜਾਬੀ ਗਾਇਕ ਰਵਿੰਦਰ ਗਰੇਵਾਲ ਨਾਲ 92 ਲੱਖ ਰੁਪਏ ਦੀ ਲੈਂਡ ਕਰੂਜ਼ਰ ਕਾਰ ਦੀ ਠੱਗੀ ਹੋਈ ਹੈ। ਪੁਲਿਸ ਨੇ ਮੋਹਾਲੀ ਅਤੇ ਦਿੱਲੀ ਦੇ ਪੰਜ ਕਾਰ ਡੀਲਰਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਰਵਿੰਦਰ ਗਰੇਵਾਲ ਨੇ ਦੱਸਿਆ ਕਿ ਉਸ ਨੇ ਸੋਸ਼ਲ ਮੀਡੀਆ ‘ਤੇ ਕਾਰ ਦਾ ਇਸ਼ਤਿਹਾਰ ਦੇਖਿਆ। ਉਸ ਨੇ ਮੋਹਾਲੀ ਦੇ ਰਹਿਣ ਵਾਲੇ ਦੋਸ਼ੀ ਅਜੈ ਨਾਲ ਸੰਪਰਕ ਕੀਤਾ।

ਦੋਸ਼ੀ ਫਿਰ ਨਿੱਜੀ ਤੌਰ ‘ਤੇ ਦਿੱਲੀ ਤੋਂ ਆਪਣੇ ਘਰ ਕਾਰ ਲੈ ਆਇਆ। ਉਸ ਨੇ ਦਾਅਵਾ ਕੀਤਾ ਕਿ ਕਾਰ ਫਰਸਟ ਆਨਰ ਹੈ ਅਤੇ ਇਸ ਦੀ ਹਾਲਤ ਦੀ ਪੂਰੀ ਗਰੰਟੀ ਦਿੱਤੀ। ਰਵਿੰਦਰ ਗਰੇਵਾਲ ਨੇ ਦੱਸਿਆ ਕਿ ਕਾਰ ਖਰੀਦਣ ਤੋਂ ਬਾਅਦ ਦੋਸ਼ੀ ਲਗਭਗ 6 ਮਹੀਨਿਆਂ ਤੱਕ ਰਜਿਸਟ੍ਰੇਸ਼ਨ ਸਰਟੀਫਿਕੇਟ ਪ੍ਰਦਾਨ ਕਰਨ ਵਿੱਚ ਦੇਰ ਕਰਦਾ ਰਿਹਾ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, SHO ਬਲਜਿੰਦਰ ਸਿੰਘ ਨੂੰ 6 ਸਾਲ ਪੁਰਾਣੇ ਕੇਸ ‘ਚ 3 ਸਾਲ ਦੀ ਹੋਈ ਸਜ਼ਾ
ਜਦੋਂ ਰਜਿਸਟ੍ਰੇਸ਼ਨ ਸਰਟੀਫਿਕੇਟ ਜੁਲਾਈ ਵਿੱਚ ਆਇਆ, ਤਾਂ ਇਸ ‘ਤੇ “ਥਰਡ ਆਨਰ” ਲਿਖਿਆ ਹੋਇਆ ਸੀ। ਸ਼ੱਕ ਹੋਣ ‘ਤੇ ਜਦੋਂ ਉਨ੍ਹਾਂ ਨੇ ਖੁਦ ਆਰਟੀਓ ਦਫਤਰ ਜਾਕੇ ਜਾਂਚ ਕਰਵਾਈ, ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਸਿਸਟਮ ਵਿਚ ਕਾਰ ਦਾ ਰਿਕਾਰਡ ਫੋਰਥ ਆਨਰ ਦਰਜ ਸੀ। ਠੱਗੀ ਦਾ ਅਹਿਸਾਸ ਹੋਣ ‘ਤੇ ਗਰੇਵਾਲ ਨੇ ਸ਼ਿਕਾਇਤ ਦਰਜ ਕਰਵਾਈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .







