ਮਜ਼ਦੂਰ ਦਿਵਸ ਮੌਕੇ ‘ਆਪ’ ਸਰਕਾਰ ਵੱਲੋਂ ਵਿਧਾਨ ਸਭਾ ਦਾ 11 ਵਜੇ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ। ਇਕ ਦਿਨ ਦਾ ਇਹ ਸੈਸ਼ਨ ਖਾਸ ਰਹਿਣ ਵਾਲਾ ਹੈ। ਸਰਕਾਰ ਵੱਲੋਂ ਘੱਟੋ-ਘੱਟ ਮਜ਼ਦੂਰੀ ਵਧਾਉਣ ਦਾ ਪ੍ਰਸਤਾਵ ਰੱਖਿਆ ਜਾਵੇਗਾ। ਇਸ ਦੇ ਨਾਲ ਹੀ 6 ਰਾਜ ਸਭਾ ਸਾਂਸਦਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਦੇ ਬਾਅਦ ਸਰਕਾਰ ‘ਤੇ ਵੀ ਖਤਰਾ ਮੰਡਰਾ ਰਿਹਾ ਹੈ। ਅਜਿਹੇ ਵਿਚ ਸਰਕਾਰ ਅੱਜ ਫਲੋਰ ਟੈਸਟ ਕਰਵਾ ਸਕਦੀ ਹੈ ਤਾਂ ਕਿ 6 ਮਹੀਨੇ ਲਈ ਨਿਸ਼ਚਿਤ ਹੋ ਕੇ ਸਰਕਾਰ ਚਲਾਈ ਜਾ ਸਕੇ।
ਸੂਤਰਾਂ ਮੁਤਾਬਕ ਆਪ ਨੇ ਆਪਣੇ ਸਾਰੇ ਵਿਧਾਇਕਾਂ ਨੂੰ ਵਿਧਾਨਸਭਾ ਵਿਚ ਹਾਜ਼ਰ ਰਹਿਣ ਲਈ ਵ੍ਹਿਪ ਵੀ ਜਾਰੀ ਕੀਤਾ ਹੈ। ਇਹੀ ਨਹੀਂ ਪਾਰਟੀ ਨੇ ਸਾਰੇ ਵਿਧਾਇਕਾਂ ਨੂੰ ਤੈਅ ਸਮੇਂ ਤੋਂ ਇਕ ਘੰਟਾ ਪਹਿਲਾਂ ਵਿਧਾਨ ਸਭਾ ਵਿਚ ਬੁਲਾਇਆ ਹੈ। ਪਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਸਾਰੇ ਵਿਧਾਇਕ ਸਮੇਂ ‘ਤੇ ਵਿਧਾਨ ਸਭਾ ਪਹੁੰਚਣ।
ਜੇਕਰ ਵਿਰੋਧੀ ਧਿਰ ਸਰਕਾਰ ਖਿਲਾਫ ‘ਬੇਭਰੋਸਗੀ ਪ੍ਰਸਤਾਵ’ ਲਿਆਉਂਦੀ ਹੈ ਤਾਂ ਸਰਕਾਰ ਉਸ ਨੂੰ ਜਿੱਤ ਕੇ ਆਪਣਾ ਬਹੁਮਤ ਸਾਬਤ ਕਰ ਦਿੰਦੀ ਹੈ ਤਾਂ ਵਿਧਾਨਸਭਾ ਦੇ ਨਿਯਮਾਂ ਮੁਤਾਬਕ ਵਿਰੋਧੀ ਅਗਲੇ 6 ਮਹੀਨਿਆਂ ਤੱਕ ਦੁਬਾਰਾ ਅਜਿਹਾ ਪ੍ਰਸਤਾਵ ਨਹੀਂ ਲਿਆ ਸਕਦਾ। ਦੂਜੇ ਪਾਸੇ ਸਰਕਾਰ ਜੇਕਰ ਖੁਦ ਭਰੋਸਗੀ ਮਤਾ ਲਿਆਉਂਦੀ ਹੈ ਤੇ ਜਿੱਤ ਜਾਂਦੀ ਹੈ ਤਾਂ ਵੀ 6 ਮਹੀਨੇ ਤੱਕ ਬੇਭਰੋਸਗੀ ਮਤਾ ਨਹੀਂ ਲਿਆਂਦਾ ਜਾ ਸਕਦਾ ਪਰ ਜੇਕਰ ਸਰਕਾਰ ਦੇ ਜ਼ਿਆਦਾ ਵਿਧਾਇਕਾਂ ਨੇ ਵੱਖਰੀ ਧਿਰ ਬਣਾ ਲਈ ਜਾਂ ਫਿਰ ਰਾਜਪਾਲ ਨੂੰ ਲਿਖ ਕੇ ਦੇ ਦਿੱਤਾ ਤਾਂ ਰਾਜਪਾਲ ਮੁੱਖ ਮੰਤਰੀ ਨੂੰ ਸ਼ਕਤੀ ਪ੍ਰਦਰਸ਼ਨ ਲਈ ਕਹਿ ਸਕਦੇ ਹਨ।
ਇਹ ਵੀ ਪੜ੍ਹੋ : ਜਵਾਈ ਨੇ ਸਾਲੇ ਤੇ ਸਹੁਰੇ ਦਾ ਗੋ.ਲੀਆਂ ਮਾ.ਰ ਕੀਤਾ ਕ.ਤ.ਲ, ਧੀ ਦੇ ਘਰ ਝਗੜਾ ਸੁਲਝਾਉਣ ਆਏ ਸਨ ਦੋਵੇਂ
ਰਾਜ ਸਭਾ ਸਾਂਸਦਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਦੇ ਬਾਅਦ ਲਗਾਤਾਰ ਕਿਆਸ ਲਗਾਏ ਜਾ ਰਹੇ ਹਨ ਕਿ 30-35 ਵਿਧਾਇਕ ਰਾਘਵ ਚੱਢਾ ਤੇ ਸੰਦੀਪ ਪਾਠਕ ਦੇ ਸੰਪਰਕ ਵਿਚ ਹਨ। ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੀ ‘ਆਪ’ ਦੇ 50 ਵਿਧਾਇਕਾਂ ਦੇ ਪਾਰਟੀ ਛੱਡਣ ਦਾ ਦਾਅਵਾ ਕਰ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -:










