ਰਾਤ ਭਰ ਦੀ ਚੰਗੀ ਨੀਂਦ ਦੇ ਬਾਅਦ ਹੁਣ ਸਰੀਰ ਤੇ ਦਿਮਾਗ ਤਰੋਤਾਜ਼ਾ ਮਹਿਸੂਸ ਹੋਣਾ ਚਾਹੀਦਾ ਹੈ ਪਰ ਜੇਕਰ ਤੁਹਾਡੀ ਸਵੇਰ ਸਿਰਦਰਦ, ਭਾਰੀਪਣ ਜਾਂ ਥਕਾਵਟ ਦੇ ਨਾਲ ਸ਼ੁਰੂ ਹੁੰਦੀ ਹੈ ਤਾਂ ਇਹ ਕਿਸੇ ਸਾਧਾਰਨ ਆਦਤ ਜਾਂ ਸਰੀਰ ਵਿਚ ਹੋ ਰਹੀ ਗੜਬੜੀ ਦਾ ਸੰਕੇਤ ਹੋ ਸਕਦਾ ਹੈ। ਕਈ ਲੋਕ ਇਸ ਨੂੰ ਰੋਜ਼ਾਨਾ ਦੀ ਪ੍ਰੇਸ਼ਾਨੀ ਸਮਝ ਕੇ ਅਣਦੇਖਿਆ ਕਰ ਸਕਦੇ ਹਨ ਪਰ ਜਦੋਂ ਕਿ ਵਾਰ-ਵਾਰ ਹੋਣ ਵਾਲਾ ਸਵੇਰ ਦਾ ਸਿਰਦਰਦ ਤੁਹਾਡੀ ਰੁਟੀਨ ਨਾਲ ਜੁੜੀਆਂ ਗਲਤੀਆਂ ਵੱਲ ਇਸ਼ਾਰਾ ਕਰ ਸਕਦਾ ਹੈ।
ਨੀਂਦ ਪੂਰੀ ਨਾ ਹੋਣਾ, ਸਮੇਂ ‘ਤੇ ਖਾਣਾ ਨਾ ਖਾਣਾ, ਸਰੀਰ ਵਿਚ ਪਾਣੀ ਦੀ ਕਮੀ ਜਾਂ ਮਾਨਸਿਕ ਤਣਾਅ ਵਰਗੇ ਕਈ ਕਾਰਨ ਸਵੇਰੇ ਉਠਦੇ ਹੀ ਸਿਰਦਰਦ ਦਾ ਕਾਰਨ ਬਣ ਸਕਦੇ ਹਨ। ਜੇਕਰ ਸਮੇਂ ਰਹਿੰਦਿਆਂ ਇਨ੍ਹਾਂ ਨੂੰ ਪਛਾਣ ਲਿਆ ਜਾਵੇ ਤਾਂ ਇਸ ਪ੍ਰੇਸ਼ਾਨੀ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ।
ਪੂਰੀ ਤੇ ਚੰਗੀ ਨੀਂਦ ਲੈਣਾ
ਜੇਕਰ ਤੁਹਾਡੀ ਨੀਂਦ ਵਾਰ-ਵਾਰ ਟੁੱਟਦੀ ਹੈ ਜਾਂ ਤੁਸੀਂ ਦੇਰ ਰਾਤ ਤੱਕ ਜਾਗਦੇ ਹੋ ਤਾਂ ਸਵੇਰੇ ਸਿਰਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਚੰਗੀ ਨੀਂਦ ਨਾ ਮਿਲਣ ਨਾਲ ਦਿਮਾਗ ਨੂੰ ਪੂਰਾ ਆਰਾਮ ਨਹੀਂ ਮਿਲਦਾ ਜਿਸ ਨਾਲ ਸਵੇਰੇ ਉਠਦੇ ਹੀ ਸਿਰ ਭਾਰੀ ਹੋ ਸਕਦਾ ਹੈ। ਰੋਜ਼ ਇਕ ਤੈਅ ਸਮੇਂ ‘ਤੇ ਸੌਣ ਤੇ ਜਾਗਣ ਦੀ ਆਦਤ ਬਣਾਓ।
ਸਰੀਰ ਵਿਚ ਪਾਣੀ ਦੀ ਕਮੀ
ਰਾਤਭਰ ਕਈ ਘੰਟਿਆਂ ਤੱਕ ਬਿਨਾਂ ਪਾਣੀ ਪੀਤੇ ਰਹਿਣ ਨਾਲ ਸਰੀਰ ਵਿਚ ਪਾਣੀ ਦੀ ਕਮੀ ਹੋ ਸਕਦੀ ਹੈ। ਇਹੀ ਕਾਰਨ ਹੈ ਕਿ ਸਵੇਰੇ ਉਠਦੇ ਸਮੇਂ ਸਿਰਦਰਦ ਜਾਂ ਚੱਕਰ ਵਰਗਾ ਮਹਿਸੂਸ ਹੋ ਸਕਦਾ ਹੈ। ਦਿਨ ਭਰ ਲੋੜੀਂਦਾ ਪਾਣੀ ਪੀਣ ਦੇ ਨਾਲ ਸਵੇਰੇ ਉਠਣ ਦੇ ਬਾਅਦ ਇਕ ਜਾਂ ਦੋ ਗਿਲਾਸ ਪਾਣੀ ਪੀਣ ਦੀ ਆਦਤ ਪਾਓ।ਪਾਣੀ ਪੀਣ ਦੀ ਆਦਤ ਪਾਓ।
ਦੇਰ ਨਾਲ ਖਾਣਾ ਖਾਣ ਜਾਂ ਖਾਲੀ ਪੇਟ ਸੌਣਾ
ਜੇਕਰ ਤੁਸੀਂ ਰਾਤ ਦਾ ਖਾਣਾ ਬਹੁਤ ਦੇਰ ਨਾਲ ਖਾਂਦੇ ਹੋ ਜਾਂ ਬਿਨਾਂ ਕੁਝ ਖਾਂਦੇ ਸੌਂ ਜਾਂਦੇ ਹੋ ਤਾਂ ਸਰੀਰ ਵਿਚ ਊਰਜਾ ਦੀ ਕਮੀ ਮਹਿਸੂਸ ਹੋ ਸਕਦੀ ਹੈ। ਇਸ ਨਾਲ ਸਿਰਦਰਦ, ਕਮਜ਼ੋਰੀ ਤੇ ਚਿੜਚਿੜਾਪਣ ਹੋ ਸਕਦਾ ਹੈ। ਕੋਸ਼ਿਸ਼ ਕਰੋ ਕਿ ਰਾਤ ਦਾ ਭੋਜਨ ਸਮੇਂ ‘ਤੇ ਤੇ ਸੰਤੁਲਿਤ ਮਾਤਰਾ ਵਿਚ ਕਰੋ।
ਖਰਾਟੇ ਮਾਰਨਾ ਜਾਂ ਰਾਤ ਵਿਚ ਸਾਹ ਲੈਣ ਵਿਚ ਪ੍ਰੇਸ਼ਾਨੀ
ਕੁਝ ਲੋਕਾਂ ਨੂੰ ਸੌਂਦੇ ਸਮੇਂ ਖਰਾਟੇ ਆਉਂਦੇ ਹਨ ਜਾਂ ਸਾਹ ਲੈਣ ਵਿਚ ਰੁਕਾਵਟ ਹੁੰਦੀ ਹੈ। ਇਸ ਨਾਲ ਸਰੀਰ ਤੇ ਦਿਮਾਗ ਨੂੰ ਲੋੜੀਂਦੀ ਮਾਤਰਾ ਵਿਚ ਹਵਾ ਨਹੀਂ ਮਿਲਦੀ। ਇਸ ਦਾ ਅਸਰ ਸਵੇਰੇ ਸਿਰਦਰਦ, ਥਕਾਵਟ ਤੇ ਸੁਸਤੀ ਵਜੋਂ ਦਿਖਾਈ ਦੇ ਸਕਦਾ ਹੈ। ਜੇਕਰ ਇਹ ਪ੍ਰੇਸ਼ਾਨੀ ਅਕਸਰ ਹੁੰਦੀ ਹੈ ਤਾਂ ਡਾਕਟਰ ਤੋਂ ਸਲਾਹ ਲੈਣਾ ਜ਼ਰੂਰੀ ਹੈ।
ਲੋੜ ਤੋਂ ਵਧ ਚਾਹ ਜਾਂ ਕੌਫੀ ਪੀਣਾ
ਬਹੁਤ ਜ਼ਿਆਦਾ ਚਾਹ ਜਾਂ ਕੌਫੀ ਪੀਣ ਦੀ ਆਦਤ ਵੀ ਸਵੇਰੇ ਸਿਰਦਰਦ ਦੀ ਵਜ੍ਹਾ ਬਣ ਸਕਦੀ ਹੈ। ਜੇਕਰ ਸਰੀਰ ਰੋਜ਼ ਇਸ ਦੀ ਵਧ ਮਾਤਰਾ ਦਾ ਆਦੀ ਹੋ ਜਾਵੇ ਤੇ ਸਮੇਂ ‘ਤੇ ਨਾ ਮਿਲੇ ਤਾਂ ਸਿਰਦਰਦ ਸ਼ੁਰੂ ਹੋ ਸਕਦਾ ਹੈ। ਇਸ ਦੀ ਮਾਤਰਾ ਹੌਲੀ-ਹੌਲੀ ਘੱਟ ਕਰਨ ਦੀ ਕੋਸ਼ਿਸ਼ ਕਰੋ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








