ਭਾਰਤ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ ਦੇ ਪਹਿਲੇ ਮੁਕਾਬਲੇ ਵਿਚ ਜ਼ਿੰਬਾਬਵੇ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਜ਼ਿੰਬਾਬਵੇ ਦੇ ਹਰਾਰੇ ਗਰਾਊਂਡ ਵਿਚ ਖੇਡੇ ਗਏ ਮੈਚ ਵਿਚ ਵੈਭਵ ਸੂਰਯਵੰਸ਼ੀ ਇੰਟਰਨੈਸ਼ਨਲ ਵਿਚ ਫਿਫਟੀ ਲਗਾਉਣ ਵਾਲੇ ਸਭ ਤੋਂ ਛੋਟੀ ਉਮਰ ਵਾਲੇ ਪਲੇਅਰ ਬਣ ਗਏ। ਉਨ੍ਹਾਂ ਨੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਿਆ।
ਸੂਰਯਵੰਸ਼ੀ ਇੰਟਰਨੈਸ਼ਨਲ ਵਿਚ ਫਿਫਟੀ ਲਗਾਉਣ ਵਾਲੇ ਦੁਨੀਆ ਦੇ ਯੰਗੇਸਟ ਪਲੇਅਰ ਬਣ ਗਏ। ਉਨ੍ਹਾਂ ਨੇ 15 ਸਾਲ 118 ਦਿਨ ਦੀ ਉਮਰ ਵਿਚ ਫਿਫਟੀ ਲਗਾਈ। ਉਹ ਫੁਲ ਮੈਂਬਰ ਦੇਸ਼ਾਂ ਵਿਚ ਅਜਿਹਾ ਕਰਨ ਵਾਲੇ ਯੁਵਾ ਖਿਡਾਰੀ ਹਨ। ਉਨ੍ਹਾਂ ਨੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਿਆ। ਸਚਿਨ ਨੇ 1989 ਵਿਚ ਪਾਕਿਸਤਾਨ ਖਿਲਾਫ 16 ਸਾਲ 213 ਦਿਨਾਂ ਦੀ ਉਮਰ ਵਿਚ ਅਰਧ ਸੈਂਕੜਾ ਲਗਾਇਆ ਸੀ।
ਇਹ ਵੀ ਪੜ੍ਹੋ : ਸੋਨਮ ਵਾਂਗਚੁਕ ਨੇ 27ਵੇਂ ਦਿਨ ਖਤਮ ਕੀਤੀ ਭੁੱਖ ਹੜਤਾਲ, ਜੇ.ਪੀ. ਨੱਡਾ ‘ਤੇ ਜਿਤੇਂਦਰ ਸਿੰਘ ਪਹੁੰਚੇ ਮੇਦਾਂਤਾ, ਪਿਲਾਇਆ ਜੂਸ
ਸੂਰਯਵੰਸ਼ੀ ਨੇ ਓਵਰਆਲ ਇੰਟਰਨੈਸ਼ਨਲ ਕ੍ਰਿਕਟ ਵਿਚ ਨੇਪਾਲ ਦੇ ਕੁਸ਼ਲ ਮੱਲਾ ਦਾ ਰਿਕਾਰਡ ਤੋੜਿਆ। ਮੱਲਾ ਨੇ 202 ਵਿਚ ਅਮਰੀਕਾ ਖਿਲਾਫ ਵਨਡੇ ਵਿਚ 15 ਸਾਲ 340 ਦਿਨ ਦੀ ਉਮਰ ਵਿਚ ਫਿਫਟੀ ਲਗਾਈ ਸੀ।
ਵੀਡੀਓ ਲਈ ਕਲਿੱਕ ਕਰੋ -:










