‘ਸਤਲੁਜ’ ਫ਼ਿਲਮ ਵਿਵਾਦ ਹੁਣ ਹਾਈਕੋਰਟ ਪਹੁੰਚ ਗਿਆ ਹੈ। ਫ਼ਿਲਮ ਨੂੰ OTT ਤੋਂ ਹਟਾਉਣ ਖਿਲਾਫ਼ ਪਟੀਸ਼ਨ ਪਾਈ ਗਈ ਹੈ ਤੇ ਮੋਹਾਲੀ ਦੇ ਸਰਵਨ ਸਿੰਘ ਨੇ ਇਹ ਪਟੀਸ਼ਨ ਦਾਖਲ ਕੀਤੀ ਹੈ। ਮਾਮਲੇ ‘ਚ 1-2 ਦਿਨ ਤੱਕ ਸੁਣਵਾਈ ਹੋ ਸਕਦੀ ਹੈ। ਦੱਸ ਦੇਈਏ ਕਿ ਦਿਲਜੀਤ ਦੋਸਾਂਝ ਦੀ ਫ਼ਿਲਮ ‘ਪੰਜਾਬ 95’ ਨੂੰ ‘ਸਤਲੁਜ’ ਦੇ ਨਾਮ ਤੋਂ ਰਿਲੀਜ਼ ਕੀਤਾ ਗਿਆ ਸੀ ਪਰ 2 ਦਿਨਾਂ ਮਗਰੋਂ ਹੀ ਇਸ ਨੂੰ OTT ਪਲੇਟਫਾਰਮ ਤੋਂ ਹਟਾ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀ ਫਿਲਮ ‘ਸਤਲੁਜ’ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਕਿਸੇ ਨੂੰ ਜਸਵੰਤ ਸਿੰਘ ਖਾਲੜਾ ਸਾਬ੍ਹ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਲੋਕ ਸਿਰਫ ਦਿਲਜੀਤ ਦੁਸਾਂਝ ਕਰਕੇ ਇਹ ਫਿਲਮ ਦੇਖ ਰਹੇ ਹਨ ਜਦੋਂ ਤੱਕ ਮੇਰੇ ਦਾਦਾ ਜੀ ਜਿਊਂਦੇ ਸੀ ਉਦੋਂ ਤੱਕ ਖਾਲੜਾ ਸਾਬ੍ਹ ‘ਤੇ ਕੋਈ ਕੇਸ ਨਹੀਂ ਸੀ। ਮੇਰੇ ਦਾਦੇ ਦੀ ਮੌਤ ਤੋਂ ਬਾਅਦ ਖਾਲੜਾ ਸਾਬ੍ਹ ਨੂੰ ਚੁੱਕਿਆ ਗਿਆ। ਮੈਂ ਬਿਲਕੁਲ ਨਹੀਂ ਕਹਿੰਦਾ ਕਿ ਫਿਲਮਾਂ ਨਹੀਂ ਬਣਨੀਆਂ ਚਾਹੀਦੀਆਂ ਪਰ ਸਿਰਫ ਇਕ ਸਾਈਡ ਦੀ ਸਟੋਰੀ ਦਿਖਾਉਣਾ ਸਹੀ ਨਹੀਂ ਹੈ।
ਇਹ ਵੀ ਪੜ੍ਹੋ : ਜਸਵੰਤ ਸਿੰਘ ਖਾਲੜਾ ਕ/ਤਲ ਕੇਸ ਦੇ ਦੋਸ਼ੀ ਸਾਬਕਾ DSP ਲਾਪਤਾ, ਨਾਭਾ ਜੇਲ੍ਹ ਪ੍ਰਸ਼ਾਸਨ ਨੇ ਲੱਭਣ ਦੇ ਹੁਕਮ ਕੀਤੇ ਜਾਰੀ
ਦੂਜੇ ਪਾਸੇ ਅੱਜ ਜਸਵੰਤ ਸਿੰਘ ਖਾਲੜਾ ਦੇ ਮੁੱਖ ਦੋਸ਼ੀ DSP ਜਸਪਾਲ ਸਿੰਘ ਨੂੰ ਲੱਭਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਨਾਭਾ ਜੇਲ੍ਹ ਪ੍ਰਸ਼ਾਸਨ ਨੇ ਖਾਲੜਾ ਦੇ ਕਤਲ ਦੇ ਦੋਸ਼ੀ ਸਾਬਕਾ ਡੀਐੱਸਪੀ ਨੂੰ ਲੱਭਣ ਦੇ ਹੁਕਮ ਦੇ ਦਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -:










