Whatsapp ਇਕ ਬਹੁਤ ਹੀ ਵੱਡੇ ਫੀਚਰ ‘ਤੇ ਕੰਮ ਕਰ ਰਿਹਾ ਹੈ ਜਿਸ ਦੇ ਆਉਣ ਦੇ ਬਾਅਦ ਮੀਡੀਆ ਤੇ ਫਾਈਲ ਭੇਜਣ ਲਈ ਇੰਟਰਨੈੱਟ ਦੀ ਲੋੜ ਨਹੀਂ ਹੋਵੇਗੀ। ਨਵੇਂ ਫੀਚਰ ਨੂੰ ਲੈ ਕੇ ਰਿਪੋਰਟ ਸਾਹਮਣੇ ਆਈ ਹੈ। ਇਸ ਫੀਚਰ ਦੇ ਰਿਲੀਜ਼ ਹੋਣ ਦੇ ਬਾਅਦ ਫੋਟੋ, ਵੀਡੀਓ, ਮਿਊਜ਼ਿਕ, ਡਾਕੂਮੈਂਟ ਨੂੰ ਆਫਲਾਈਨ ਵੀ ਸ਼ੇਅਰ ਕੀਤਾ ਜਾ ਸਕੇਗਾ।
ਵ੍ਹਟਸਐਪ ਦੇ ਫੀਚਰ ਨੂੰ ਟਰੈਕ ਕਰਨ ਵਾਲੇ WABetalInfo ਨੇ Whatsapp ਦੇ ਇਸ ਨਵੇਂ ਫੀਚਰਸ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਬਿਨਾਂ ਇੰਟਰਨੈੱਟ ਸ਼ੇਅਰ ਕੀਤੀ ਜਾਣ ਵਾਲੀ ਫਾਈਲ ਵੀ ਐਂਕ੍ਰਿਪਟਡ ਤੇ ਸਕਿਓਰ ਹੋਵੇਗੀ। ਨਵੇਂ ਫੀਚਰ ਦਾ ਇਕ ਸਕ੍ਰੀਨਸ਼ਾਟ ਵੀ ਸਾਹਮਣੇ ਆਇਆ ਹੈ।
ਵ੍ਹਟਸਐਪ ਦੇ ਇਸ ਅਪਕਮਿੰਗ ਫੀਚਰ ਦੀ ਫਿਲਹਾਲ ਬੀਟਾ ਟੈਸਟਿੰਗ ਹੋ ਰਹੀ ਹੈ। ਨਵਾਂ ਫੀਚਰ ਐਂਡ੍ਰਾਇਡ ਦੇ ਨੀਅਰਬਾਏ ਸਿਸਟਮ ‘ਤੇ ਕੰਮ ਕਰਦਾ ਹੈ। Nearby ਦਾ ਨਾਂ ਹੁਣ ਕਵਿਕ ਸ਼ੇਅਰ ਹੋ ਗਿਆ ਹੈ ਤੇ ਇਹ ਬਲਿਊਟੁੱਥ ਜ਼ਰੀਏ ਇਕ ਕਨੈਕਸ਼ਨ ਬਣਾਉਂਦਾ ਹੈ ਜਿਸ ਜ਼ਰੀਏ ਆਸ-ਪਾਸ ਦੀਆਂ ਦੋ ਡਿਵਾਈਸ ਦੇ ਵਿਚ ਫਾਈਲਸ਼ੇਅਰ ਕੀਤੀ ਜਾਂਦੀ ਹੈ।
ਇਸ ਦਾ ਮਤਲਬ ਇਹ ਹੈ ਕਿ ਤੁਸੀਂ ਘਰ ਬੈਠੇ ਕਿਸੇ ਸ਼ਖਸ ਨੂੰ ਵ੍ਹਟਸਐਪ ਦੇ ਇਸ ਨਵੇਂ ਫੀਚਰ ਜ਼ਰੀਏ ਬਿਨਾਂ ਇੰਟਰਨੈੱਟ ਮੈਸੇਜ ਨਹੀਂ ਭੇਜ ਸਕੋਗੇ। ਅਪਕਮਿੰਗ ਫੀਚਰ ਦੇ ਇਸਤੇਮਾਲ ਲਈ ਤੁਹਾਨੂੰ ਵ੍ਹਟਸਐਪ ਨੂੰ ਆਪਣੀ ਫੋਟੋ ਗੈਲਰੀ ਦਾ ਅਕਸੈਸ ਵੀ ਦੇਣਾ ਹੋਵੇਗਾ। ਇਸ ਤੋਂ ਇਲਾਵਾ ਲੋਕੇਸ਼ਨ ਦੀ ਵੀ ਪਰਮਿਸ਼ਨ ਦੇਣੀ ਹੋਵੇਗੀ।
ਇਹ ਵੀ ਪੜ੍ਹੋ : ਰਿਟਾਇਰਡ AIG ਹਰਵਿੰਦਰ ਡੱਲੀ ਨੇ ਜੁਆਇਨ ਕੀਤੀ BJP, ਜਲੰਧਰ, ਕਪੂਰਥਲਾ ਸਣੇ ਕਈ ਜ਼ਿਲ੍ਹਿਆਂ ‘ਚ ਦੇ ਚੁੱਕੇ ਸੇਵਾਵਾਂ
WhatsApp ਵਿਚ ਆਉਣ ਵਾਲਾ ਇਹ ਫੀਚਰ ਕਾਫੀ ਹੱਦ ਤੱਕ ਐਪਸ ਦੇ ਏਅਰਡ੍ਰਾਪ, ShareIT ਤੇ ਗੂਗਲ ਦੇ ਕਵਿਕ ਸ਼ੇਅਰ ਦੀ ਤਰ੍ਹਾਂ ਕੰਮ ਕਰੇਗਾ। ਇਸ ਟੈਕਨੀਕ ਵਿਚ ਸੈਲੂਲਰ ਇੰਟਰਨੈੱਟ ਤੇ ਵਾਈ-ਫਾਈ ਕਨੈਕਸ਼ਨ ਦੇ ਬਿਨਾਂ ਫਾਈਲ ਸ਼ੇਅਰ ਕੀਤੀ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ -: