ਹਰ ਸਾਲ ਮੀਂਹ ਦੇ ਮੌਸਮ ਦੌਰਾਨ ਦੇਸ਼ ਭਰ ਵਿੱਚ ਵੱਖ-ਵੱਖ ਥਾਵਾਂ ਤੋਂ ਬਿਜਲੀ ਡਿੱਗਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਹਰ ਸਾਲ ਅਸਮਾਨੀ ਬਿਜਲੀ ਡਿੱਗਣ ਕਾਰਨ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ। ਪਰ ਹੁਣ ਅਜਿਹਾ ਨਹੀਂ ਹੋਵੇਗਾ। ਹੁਣ ਇਸ ਬਾਰੇ ਪਹਿਲਾਂ ਤੋਂ ਹੀ ਜਾਣਕਾਰੀ ਮਿਲ ਜਾਵੇਗੀ ਕਿ ਮੀਂਹ ਦੇ ਮੌਸਮ ਦੌਰਾਨ ਬਿਜਲੀ ਕਿੱਥੇ ਡਿੱਗੇਗੀ। ਇਸਰੋ ਨੇ ਇੱਕ ਅਜਿਹੀ ਤਕਨੀਕ ਵਿਕਸਿਤ ਕੀਤੀ ਹੈ ਜੋ ਬਿਜਲੀ ਦੇ ਡਿੱਗਣ ਦਾ ਅਲਰਟ ਪਹਿਲਾਂ ਹੀ ਮਿਲ ਜਾਏਗਾ।
ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ ਨੇ ਬਿਜਲੀ ਦੇ ਡਿੱਗਣ ਦੀ ਭਵਿੱਖਬਾਣੀ ਕਰਨ ਦੀ ਸਮਰੱਥਾ ਹਾਸਲ ਕਰ ਲਈ ਹੈ। ਇਸਰੋ ਦੀ ਇਸ ਉਪਲਬਧੀ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਇਸਰੋ ਨੇ ਦੱਸਿਆ ਕਿ ਭਾਰਤੀ ਭੂ-ਸਥਿਰ ਉਪਗ੍ਰਹਿਾਂ ਤੋਂ ਡਾਟਾ ਇਕੱਠਾ ਕਰਕੇ, ਬਿਜਲੀ ਦੇ ਡਿੱਗਣ ਦੀ ਭਵਿੱਖਬਾਣੀ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਇਹ ਉਪਲਬਧੀ ਇਸਰੋ ਦੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ ਨੇ ਹਾਸਲ ਕੀਤੀ ਹੈ।
ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ ਦੇ ਵਿਗਿਆਨੀਆਂ ਨੇ ਇਨਸੈਟ-3ਡੀ ਉਪਗ੍ਰਹਿ ਤੋਂ ਪ੍ਰਾਪਤ ‘ਆਊਟਗੋਇੰਗ ਲੌਂਗਵੇਵ ਰੇਡੀਏਸ਼ਨ’ ਵਿੱਚ ਵਿਸ਼ੇਸ਼ ਸੰਕੇਤਾਂ ਨੂੰ ਦੇਖਿਆ। ਵਿਗਿਆਨੀਆਂ ਨੇ ਪਾਇਆ ਕਿ ਜਦੋਂ OLR ਦੀ ਸਪੀਡ ਘੱਟ ਜਾਂਦੀ ਹੈ, ਤਾਂ ਬਿਜਲੀ ਡਿੱਗਣ ਦੀ ਸੰਭਾਵਨਾ ਹੁੰਦੀ ਹੈ। ਨਵੀਂ ਟੈਕਨਾਲੋਜੀ ਦੇ ਜ਼ਰੀਏ, ਕਰੀਬ 2.5 ਘੰਟੇ ਪਹਿਲਾਂ ਬਿਜਲੀ ਡਿੱਗਣ ਦੀ ਭਵਿੱਖਬਾਣੀ ਕੀਤੀ ਜਾ ਸਕਦੀ ਹੈ। ਇਸਰੋ ਦੀ ਇਹ ਨਵੀਂ ਤਕਨੀਕ ਆਫ਼ਤ ਪ੍ਰਬੰਧਨ ਵਰਗੇ ਖੇਤਰਾਂ ਵਿੱਚ ਮਹੱਤਵਪੂਰਨ ਮਦਦ ਪ੍ਰਦਾਨ ਕਰਨ ਵਾਲੀ ਹੈ।
ਇਹ ਵੀ ਪੜ੍ਹੋ : ਪ੍ਰਵਾਸੀਆਂ ਨੂੰ ਕੱਢਣ ਲਈ ਜਾਰੀ ਹੋਇਆ ਫਰਮਾਨ! ਪਿੰਡ ‘ਚ ਹੋਈ Announcement
ਇਸਰੋ ਦੀ ਨਵੀਂ ਤਕਨੀਕ ਦੀ ਮਦਦ ਨਾਲ ਲੋਕਾਂ ਨੂੰ ਉਸ ਜਗ੍ਹਾ ਤੋਂ ਪਹਿਲਾਂ ਹੀ ਕੱਢਿਆ ਜਾ ਸਕਦਾ ਹੈ ਜਿੱਥੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਇਸ ਨਾਲ ਜਾਨ-ਮਾਲ ਦਾ ਨੁਕਸਾਨ ਵੀ ਘੱਟ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਬਿਜਲੀ ਡਿੱਗਣ ਦਾ ਪਤਾ ਲਗਾਉਣ ਵਿਚ ਹੋਰ ਸੁਧਾਰ ਲਈ ਟੀਮ ਨੇ ਭੂਮੀ ਸਤ੍ਹਾ ਤਾਪਮਾਨ (LST) ਅਤੇ ਹਵਾ ਸਮੇਤ ਵਾਧੂ ਮਾਪਦੰਡ ਸ਼ਾਮਲ ਕੀਤੇ ਹਨ, ਇਸ ਦਾ ਇੱਕੋ-ਇੱਕ ਉਦੇਸ਼ ਇਸ ਦੇ ਅਨੁਮਾਨਾਂ ਨੂੰ ਬਿਹਤਰ ਵਧਾਉਣਾ ਸੀ। ਇਸ ਨਵੀਂ ਤਕਨੀਕ ਨਾਲ ਮੌਸਮ ਵਿਭਾਗ 2.5 ਘੰਟੇ ਪਹਿਲਾਂ ਹੀ ਇਸ ਬਾਰੇ ਜਾਣਕਾਰੀ ਦੇ ਸਕੇਗਾ ਕਿ ਬਿਜਲੀ ਕਿੱਥੇ ਡਿੱਗਣੀ ਹੈ।
ਵੀਡੀਓ ਲਈ ਕਲਿੱਕ ਕਰੋ -:
