ਟੀ-20 ਵਰਲਡ ਕੱਪ ਦੇ ਦੂਜੇ ਸੈਮੀਫਾਈਨਲ ਵਿਚ ਸ਼ਾਨਦਾਰ ਮੈਚ ਦੇਖਣ ਨੂੰ ਮਿਲਿਆ। ਆਸਟ੍ਰੇਲੀਆ ਨੇ ਐਨ ਮੌਕੇ ‘ਤੇ ਪਾਕਿਸਤਾਨ ਨੂੰ ਹਰਾ ਦਿੱਤਾ ਤੇ ਫਾਈਨਲ ਵਿਚ ਆਪਣੀ ਥਾਂ ਪੱਕੀ ਕਰ ਲਈ ਤੇ ਹੁਣ ਉਸ ਦਾ ਮੁਕਾਬਲਾ ਨਿਊਜ਼ੀਲੈਂਡ ਨਾਲ ਹੋਵੇਗਾ।
ਆਸਟ੍ਰੇਲੀਆ ਨੂੰ 24 ਗੇਂਦਾਂ ਵਿਚ 50 ਦੌੜਾਂ ਦੀ ਲੋੜ ਸੀ। ਮੈਚ ਪਾਕਿਸਤਾਨ ਦੇ ਹੱਥਾਂ ਵਿਚ ਜਾਂਦਾ ਦਿਖਾ ਰਿਹਾ ਸੀ ਪਰ ਅਚਾਨਕ ਹੀ ਸਾਰਾ ਕੁਝ ਬਦਲ ਗਿਆ। 17ਵੇਂ ਓਵਰ ਵਿਚ ਆਸਟ੍ਰੇਲੀਆ ਦੀ ਟੀਮ ਨੇ 13 ਦੌੜਾਂ ਬਣਾਈਆਂ. ਐੱਮ. ਸਟੋਇਨਸ ਨੇ ਇਸ ਓਵਰ ਵਿਚ ਇੱਕ ਚੌਕਾ ਤੇ ਇੱਕ ਛੱਕਾ ਲਗਾਇਆ। ਉਥੇ 18ਵੇਂ ਓਵਰ ਵਿਚ ਵੀ ਆਸਟ੍ਰੇਲੀਆ ਨੇ 15 ਦੌੜਾਂ ਬਣਾਈਆਂ ਅਤੇ ਇਸ ਓਵਰ ਵਿਚ ਵੀ ਇੱਕ ਛੱਕਾ ਤੇ ਚੌਕਾ ਲਗਾਇਆ।
ਆਸਟ੍ਰੇਲੀਆ ਨੂੰ ਜਦੋਂ 12 ਗੇਂਦਾਂ ਵਿਚ 22 ਦੌੜਾਂ ਦੀ ਲੋੜ ਸੀ ਤਾਂ ਉਦੋਂ ਮੈਥਿਊ ਵੇਡ ਨੇ ਕੁਝ ਅਜਿਹਾ ਕੀਤਾ ਕਿ ਉਸ ਦਾ ਨਾਂ ਇਤਿਹਾਸ ਵਿਚ ਦਰਜ ਹੋ ਗਿਆ। 19ਵੇਂ ਓਵਰ ਦੀ ਤੀਜੀ ਗੇਂਦ ‘ਤੇ ਮੈਥਿਊ ਵੇਡ ਨੇ ਕੈਚ ਛੱਡ ਦਿੱਤਾ ਸੀ। ਨਾਲ ਹੀ ਮੈਚ ਨੇ ਨਵਾਂ ਮੋੜ ਲੈ ਲਿਆ। ਮੈਥਿਊ ਵੇਡ ਨੇ ਇਸ ਤੋਂ ਬਾਅਦ 3 ਲਗਾਤਾਰ ਛੱਕੇ ਲਗਾਏ ਤੇ ਆਪਣੀ ਟੀਮ ਨੂੰ ਫਾਈਨਲ ਵਿਚ ਪਹੁੰਚਾ ਦਿੱਤਾ।