ਪਹਾੜੀ ਤੋਂ ਡਿੱਗੇ ਪੱਥਰਾਂ ਨੇ ਕਈ ਪਰਿਵਾਰਾਂ ਦੀਆਂ ਖੁਸ਼ੀਆਂ ਖੋਹ ਲਈਆਂ। ਚੰਬਾ ਜ਼ਿਲ੍ਹੇ ਦੇ ਤੀਸਾ ਵਿਚ ਹੋਏ ਦਰਦਨਾਕ ਹਾਦਸੇ ਨਾਲ ਪੂਰਾ ਹਿਮਾਚਲ ਨਮ ਹੈ। ਨਦੀ ਵਿਚ ਬਲੈਰੋ ਗੱਡੀ ਡਿਗਣ ਨਾਲ 6 ਪੁਲਿਸ ਮੁਲਾਜ਼ਮਾਂ ਸਣੇ 7 ਦੀ ਮੌਤ ਹੋ ਗਈ। ਅੱਜ ਸਾਰੇ ਪੁਲਿਸ ਮੁਲਾਜ਼ਮਾਂ ਦਾ ਰਾਜਕੀ ਸਨਮਾਨ ਨਾਲ ਉਨ੍ਹਾਂ ਦੇ ਜੱਦੀ ਪਿੰਡਾਂ ਵਿਚ ਅੰਤਿਮ ਸਸਕਾਰ ਕੀਤਾ ਜਾਵੇਗਾ। ਹਿਮਾਚਲ ਪ੍ਰਦੇਸ਼ ਦੇ ਸੀਐੱਮ ਸੁਖਵਿੰਦਰ ਸਿੰਘ ਸੁੱਖੂ, ਰਾਜਪਾਲ, ਮੰਤਰੀਆਂ ਸਣੇ ਸਾਰੇ ਲੋਕਾਂ ਨੇ ਹਾਦਸੇ ‘ਤੇ ਦੁੱਖ ਪ੍ਰਗਟਾਇਆ ਹੈ।
ਹਿਮਾਚਲ ਪ੍ਰਦੇਸ਼ ਪੁਲਿਸ ਦਾ ਇਕ ਦਲ ਪੈਟਰੋਲਿੰਗ ਲਈ ਨਿਕਲਿਆ ਸੀ। ਇਸ ਦਲ ਦੇ ਲੋਕ ਤਿੰਨ ਗੱਡੀਆਂ ਵਿਚ ਸਵਾਰ ਸਨ। ਚੰਬਾ ਦੇ ਤੀਸਾ ਵਿਚ ਤਰਵਾਈ ਪੁਲ ਤੋਂ ਠੀਕ ਪਹਿਲਾਂ ਇਕ ਖਤਰਨਾਕ ਪੁਆਇੰਟ ‘ਤੇ ਪਹਾੜੀ ਤੋਂ ਸ਼ੂਟਿੰਗ ਪੱਥਰ ਡਿੱਗੇ ਤੇ ਸਿੱਧੇ ਡਰਾਈਵਰ ਨੂੰ ਲੱਗ ਗਏ। ਇਸ ‘ਤੇ ਡਰਾਈਵ ਨੇ ਗੱਡੀ ਤੋਂ ਕੰਟਰੋਲ ਗੁਆ ਦਿੱਤਾ ਤੇ ਫਿਰ ਬਲੈਰੋ ਗੱਡੀ 300 ਮੀਟਰ ਹੇਠਾਂ ਨਦੀ ਵਿਚ ਡਿੱਗ ਗਈ। ਹਾਦਸੇ ਵਿਚ ਡਰਾਈਵਰ ਸਣੇ 6 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ।
ਹਾਦਸੇ ਵਿਚ ਸਬ-ਇੰਸਪੈਕਟਰ ਰਾਕੇਸ਼ ਗੋਰਾ ਪੁੱਤਰ ਜੈਚੰਦ ਵਾਸੀ ਨੂਰਪੁਰ, ਕਾਂਗੜਾ, ਹੈੱਡ ਕਾਂਸਟੇਬਲ ਪ੍ਰਵੀਨ ਟੰਡਨ ਪੁੱਤਰ ਤਿਲਕ ਰਾਜ ਵਾਸੀ ਬਾਥੜੀ, ਡਲਹੌਜੀ, ਚੰਬਾ, ਕਾਂਸਟੇਬਲ ਕਮਲਜੀਤ ਪੁੱਤਰ ਅਰਜਨ ਸਿੰਘ ਵਾਸੀ ਖੱਬਲ, ਜਵਾਲੀ, ਕਾਂਗੜਾ, ਕਾਂਸਟੇਬਲ ਸਚਿਨ ਪੁੱਤਰ ਮੋਹਿੰਦਰ ਸਿੰਘ ਰਾਣਾ ਵਾਸੀ ਸੂਰਜਪੁਰ, ਦੇਹਰਾ, ਕਾਂਗੜਾ, ਕਾਂਸਟੇਬਲ ਅਭਿਸ਼ੇਕ ਪੁੱਤਰ ਮਦਨ ਲਾਲ ਵਾਸੀ ਖੈਰੀਆਂ ਜਵਾਲੀ, ਕਾਂਗੜਾ, ਕਾਂਸਟੇਬਲ ਲਕਸ਼ੈ ਕੁਮਾਰ ਪੁੱਤਰ ਪਵਨ ਮੋਂਗਰਾ ਵਾਸੀ ਇੱਛੀ, ਕਾਂਗੜਾ, ਚਾਲਕ ਚੰਦੂ ਰਾਮ ਪੁੱਤਰ ਜੈ ਦਲਾਲ ਵਾਸੀ ਮੰਗਲੀ, ਚੁਰਾਹ ਚੰਬਾ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਏਅਰ ਏਸ਼ੀਆ-X 3 ਸਤੰਬਰ ਤੋਂ ਅੰਮ੍ਰਿਤਸਰ-ਕੁਆਲਾਲੰਪੁਰ ਲਈ ਸਿੱਧੀ ਉਡਾਣ ਕਰੇਗਾ ਸ਼ੁਰੂ, ਹਫਤੇ ‘ਚ 4 ਦਿਨ ਭਰੇਗੀ ਉਡਾਣ
ਜ਼ਖਮੀਆਂ ਦੀ ਪਛਾਣ ਕਾਂਸਟੇਬਲ ਸਚਿਨ ਪੁੱਤਰ ਪਰਸ ਰਾਮ ਵਾਸੀ ਪਾਲਮਪੁਰ, ਕਾਂਗੜਾ ਹੈੱਡ ਕਾਂਸਟੇਬਲ ਰਾਜੇਂਦਰ ਕੁਮਾਰ ਪੁੱਤਰ ਚਮਨ ਵਾਸੀ ਚੰਬਾ, ਕਾਂਸਟੇਬਲ ਅਕਸ਼ੈ ਚੌਧਰੀ ਪੁੱਤਰ ਰਾਜੇਸ਼ ਕੁਮਾਰ ਵਾਸੀ ਬੈਜਨਾਥ, ਕਾਂਗੜਾ ਤੇ ਪੰਕਜ ਕੁਮਾਰ ਪੁੱਤਰ ਜਨਮ ਸਿੰਘ ਵਾਸੀ ਮੰਗਲੀ, ਚੁਰਾਹ ਚੰਬਾ ਵਜੋਂ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: