ਕੈਨੇਡਾ ਆਉਣ ਵਾਲੇ ਉਹ ਯਾਤਰੀ ਅੱਜ ਤੋਂ ਜਹਾਜ਼ ਜਾਂ ਰੇਲਗੱਡੀ ਵਿੱਚ ਸਵਾਰ ਨਹੀਂ ਹੋ ਸਕਣਗੇ, ਜਿਨ੍ਹਾਂ ਨੇ ਕੋਰੋਨਾ ਟੀਕੇ ਨਹੀਂ ਲੁਆਏ ਹਨ। ਹੁਣ ਜ਼ਿਆਦਾਤਰ ਲੋਕਾਂ ਲਈ ਇਕੱਲੇ ਸਿਰਫ ਕੋਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਹੀ ਕਾਫ਼ੀ ਨਹੀਂ ਹੋਵੇਗੀ।
ਇਸ ਵਿਚਕਾਰ ਏਅਰ ਕੈਨੇਡਾ ਅਤੇ ਵੈਸਟਜੈੱਟ ਨੇ ਕਿਹਾ ਕਿ ਉਹ ਆਪਣੀਆਂ ਫਲਾਈਟਸ ਵਿੱਚ ਸਵਾਰ ਹੋਣ ਵਾਲੇ ਹਰ ਵਿਅਕਤੀ ਤੋਂ ਕੋਰੋਨਾ ਟੀਕਾ ਲੱਗਾ ਹੋਣਾ ਦਾ ਸਬੂਤ ਮੰਗਣਗੇ।
ਇਹ ਪਾਲਿਸੀ 30 ਅਕਤੂਬਰ ਤੋਂ ਲਾਗੂ ਹੋ ਗਈ ਸੀ ਪਰ ਉਦੋਂ ਟਰੂਡੋ ਸਰਕਾਰ ਨੇ ਟੀਕਾ ਨਹੀਂ ਲੁਆ ਸਕੇ ਲੋਕਾਂ ਨੂੰ ਛੋਟ ਦਿੱਤੀ ਸੀ ਕਿ ਉਹ ਯਾਤਰਾ ਤੋਂ ਪਹਿਲਾਂ 72 ਘੰਟਿਆਂ ਅੰਦਰ ਦੀ ਨੈਗੇਟਿਵ ਰਿਪੋਰਟ ਦਿਖਾ ਸਕਦੇ ਸਨ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਕੈਨੇਡਾ ਸਰਕਾਰ ਨੇ ਓਮੀਕ੍ਰੋਨ ਦੀ ਵਜ੍ਹਾ ਨਾਲ ਇਹ ਸਖ਼ਤ ਨਿਯਮ ਲਾਗੂ ਕੀਤੇ ਹਨ। ਓਮੀਕ੍ਰੋਨ ਦੀ ਵਜ੍ਹਾ ਨਾਲ ਕੈਨੇਡਾ ਦੇ ਬਾਰਡਰਾਂ ‘ਤੇ ਸਖਤੀ ਨਾਲ ਜਾਂਚ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਈ ਹੋਰ ਦੇਸ਼ ਸਰਹੱਦਾਂ ਬੰਦ ਵੀ ਕਰ ਰਹੇ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ, ਓਮੀਕ੍ਰੋਨ ਨਾਲ ਸਬੰਧਤ ਜੋਖਮ ਬਹੁਤ ਜ਼ਿਆਦਾ ਹੈ ਪਰ ਅਜੇ ਵੀ ਬਹੁਤ ਸਾਰੇ ਜਨਤਕ ਸਿਹਤ ਅਧਿਕਾਰੀ ਅਤੇ ਵਿਗਿਆਨੀ ਇਸ ਬਾਰੇ ਚੰਗੀ ਤਰ੍ਹਾਂ ਨਹੀਂ ਜਾਣਦੇ ਹਨ।