ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਮਗਰੋਂ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਹੁਣ ਇੱਦਾਂ ਦੇ ਸਕੂਲ ਅਤੇ ਹਸਪਤਾਲ ਬਣਵਾਂਗੇ ਕਿ ਬਾਹਰਲੇ ਲੋਕ ਇੱਥੇ ਆ ਕੇ ਦੇਖ ਕੇ ਫੋਟੋ ਖਿਚਾਅ ਕੇ ਜਾਇਆ ਕਰਨਗੇ।
CM ਮਾਨ ਨੇ ਕਿਹਾ ਕਿ ਅੱਜ ਪੰਜਾਬ ਵਾਲੇ ਵਿਦੇਸ਼ਾਂ ਵਿੱਚ ਭੱਜੇ ਜਾ ਰਹੇ ਹਨ ਪਰ ਹੁਣ ਅਸੀਂ ਇਥੇ ਰਹਿ ਕੇ ਆਪਣਾ ਮੁਲਕ ਠੀਕ ਕਰਾਂਗੇ। ਵਪਾਰ, ਕੁਰੱਪਸ਼ਨ, ਸਕੂਲ, ਹਸਪਤਾਲ ਇਹ ਸਾਰੀ ਤਾਣੀ ਬਹੁਤ ਉਲਝੀ ਪਈ ਹੈ ਇਸ ਉਲਝੀ ਹੋਈ ਤਾਣੀ ਦਾ ਸਿਰਾ ਸਾਰੇ ਪੰਜਾਬ ਦੇ ਲੋਕਾਂ ਦੇ ਸਹਿਯੋਗ ਨਾਲ ਲੱਭਾਂਗੇ।
ਉਨ੍ਹਾਂ ਕਿਹਾ ਕਿ ਪਰ ਇਹ ਸਭ ਕਰਨ ਲਈ ਸਾਰੇ ਲੋਕਾਂ ਦਾ ਸਹਿਯੋਗ ਚਾਹੀਦਾ ਹੈ। ਇਕੱਲੇ-ਇਕੱਲੇ ਬੰਦੇ ਨੂੰ ਸਾਥ ਦੇਣਾ ਪਏਗਾ। ਉਨ੍ਹਾਂ ਕਿਹਾ ਕਿ ਇਸ ਸਭ ‘ਤੇ ਅੱਜ ਤੋਂ ਹੀ ਕੰਮ ਸ਼ੁਰੂ ਹੋਏਗਾ, ਅਸੀਂ 70 ਸਾਲ ਪਹਿਲਾਂ ਹੀ ਲੇਟ ਹੋ ਚੁੱਕੇ ਹਾਂ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਸੁਪਰੀਮੋ ਕੇਜਰੀਵਾਲ ਦਾ ਧੰਨਵਾਦ ਕੀਤਾ।