ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਸੱਤਾ ਵਿਚ ਆਏ ਲਗਭਗ ਦੋ ਮਹੀਨਿਆਂ ਦਾ ਸਮਾਂ ਹੋ ਚੁੱਕਾ ਹੈ। ਇਸ ਮਿਆਦ ਦੌਰਾਨ CM ਮਾਨ ਵੱਲੋਂ ਲਗਾਤਾਰ ਲੋਕ ਹਿੱਤ ਲਈ ਵੱਡੇ-ਵੱਡੇ ਫੈਸਲੇ ਲਏ ਗਏ ਹਨ।
ਮੁੱਖ ਮੰਤਰੀ ਮਾਨ ਸ਼ੁਰੂ ਤੋਂ ਹੀ ਵੀਆਈਪੀ ਕਲਚਰ ਦੇ ਖਿਲਾਫ ਰਹੇ ਹਨ। ਪਹਿਲਾਂ ਵੀ ਸੂਬਾ ਸਰਕਾਰ ਵੱਲੋਂ ਇਸ ‘ਤੇ ਕਾਰਵਾਈ ਕੀਤੀ ਜਾ ਚੁੱਕੀ ਹੈ। ਇਸ ਤਹਿਤ ਪਹਿਲਾਂ ‘ਇਕ ਵਿਧਾਇਕ ਇਕ ਪੈਨਸ਼ਨ’ ਦਾ ਫੈਸਲਾ ਲਿਆ ਜਾ ਚੁੱਕਾ ਹੈ। ਅੱਜ ਫਿਰ ਤੋਂ ਮੁੱਖ ਮੰਤਰੀ ਮਾਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਜਿਸ ਤਹਿਤ ਵੀਆਈਪੀ ਕਲਚਰ ਨੂੰ ਘਟਾਉਣ ਲਈ 424 ਲੋਕਾਂ ਦੀ ਸੁਰੱਖਿਆ ਵਾਪਿਸ ਲਈ ਗਈ ਹੈ। ਇਨ੍ਹਾਂ ਵਿਚ ਡੇਰਾ ਮੁਖੀਆਂ ਸਣੇ ਸਾਬਕਾ ਪੁਲਿਸ ਅਫ਼ਸਰ ਸ਼ਾਮਿਲ ਹਨ। ਸਾਬਕਾ ਵਿਧਾਇਕਾਂ ਤੇ ਰਸੂਖਦਾਰਾਂ ਤੋਂ ਵੀ ਸੁਰੱਖਿਆ ਵਾਪਿਸ ਲਈ ਗਈ ਹੈ।
ਜਿਨ੍ਹਾਂ ਵਿਧਾਇਕਾਂ ਤੇ ਰਸੂਖਦਾਰਾਂ ਤੋਂ ਸੁਰੱਖਿਆ ਵਾਪਸ ਲਈ ਗਈ ਹੈ ਉਨ੍ਹਾਂ ਵਿਚ ਸਾਬਕਾ ਰਾਜਸਭਾ ਮੈਂਬਰ ਸ਼ਮਸ਼ੇਰ ਦੂਲੋ, ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ., ਸਾਬਕਾ DGP ਮੁਹੰਮਦ ਮੁਸਤਫ਼ਾ, ਹਰਦਿਆਲ ਕੰਬੋਜ, ਰੁਪਿੰਦਰ ਰੂਬੀ, ਫਤਿਹਜੰਗ ਬਾਜਵਾ, ਸੁਖਪਾਲ ਭੁੱਲਰ, ਦਿਨੇਸ਼ ਸਿੰਘ ਬਾਬੂ, ਸੰਜੇ ਤਲਵਾਰ, ਕੁਲਜੀਤ ਨਾਗਰਾ, ਸੁਰਜੀਤ ਸਿੰਘ ਧੀਮਾਨ, ਨਾਥੁ ਰਾਮ, ਰਾਜੀਵ ਸ਼ੁਕਲਾ,S.K. ਅਸਥਾਨ , ਪੰਜਾਬੀ ਗਾਇਕ ਤੇ ਕਾਂਗਰਸੀ ਸਿੱਧੂ ਮੂਸੇ ਵਾਲਾ ਤੇ ਜਥੇਦਾਰ ਸ੍ਰੀ ਅਕਾਲ ਤਖਤ ਹਰਪ੍ਰੀਤ ਸਿੰਘ, ਡੇਰਾ ਰਾਧਾ ਸੁਆਮੀ ਸਤਸੰਗ ਬਿਆਸ, ਲਖਬੀਰ ਸਿੰਘ ਲੱਖਾ, ਇੰਦੂ ਬਾਲਾ, ਸੁਖਦੇਵ ਢੀਂਡਸਾ , ਇੰਦਰਬੀਰ ਸਿੰਘ ਬੁਲਾਰੀਆ, ਅਨਿਲ ਸਰੀਨ, ਅਮਰੀਕ ਢਿੱਲੋਂ, ਹਰਜੋਤ ਕਮਲ, ਜੋਗਿੰਦਰਪਾਲ ਭੋਆ, ਧਰਮਬੀਰ ਅਗਨੀਹੋਤਰੀ, ਤੀਕਸ਼ਨ ਸੂਦ, ਬਲਵਿੰਦਰ ਲਾਡੀ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: