ਦਿੱਗਜ਼ ਆਫ ਸਪਿਨਰ ਹਰਭਜਨ ਸਿੰਘ ਨੇ ਕ੍ਰਿਕਟ ਦੇ ਫਾਰਮੇਟ ਤੋਂ ਸ਼ੁੱਕਰਵਾਰ ਨੂੰ ਸੰਨਿਆਸ ਲੈ ਲਿਆ ਹੈ। ਹਰਭਜਨ ਸਿੰਘ ਨੇ ਸੋਸ਼ਲ ਮੀਡੀਆ ਸਾਈਟ ਜ਼ਰੀਏ ਆਪਣੇ ਸੰਨਿਆਸ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਦੇ 23 ਸਾਲ ਦੇ ਕੈਰੀਅਰ ਦਾ ਸਮਾਪਨ ਹੋਇਆ।
41 ਸਾਲ ਦੇ ਹਰਭਜਨ ਨੇ ਲਿਖਿਆ ਕਿ ‘ਸਾਰੀਆਂ ਚੀਜ਼ਾਂ ਖਤਮ ਹੋ ਜਾਂਦੀਆਂ ਹਨ ਤੇ ਅੱਜ ਮੈਂ ਇਸ ਖੇਡ ਤੋਂ ਵਿਦਾ ਲੈਂਦਾ ਹਾਂ ਜਿਸ ਨੇ ਮੇਰੇ ਜੀਵਨ ‘ਚ ਸਭ ਕੁਝ ਦਿੱਤਾ ਹੈ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਦੇਣਾ ਚਾਹੁੰਦਾ ਹਾਂ ਜਿਨ੍ਹਾਂ ਨੇ 23 ਸਾਲ ਦੀ ਲੰਬੀ ਯਾਤਰਾ ਨੂੰ ਸੁੰਦਰ ਤੇ ਯਾਦਗਾਰ ਬਣਾਇਆ। ਤੁਹਾਡਾ ਤਹਿ ਦਿਲ ਤੋਂ ਸ਼ੁਕਰੀਆ, ਧੰਨਵਾਦ।’
ਹਰਭਜਨ ਸਿੰਘ ਅਗਲੇ ਆਈਪੀਐੱਲ ਸੀਜ਼ਨ ਲਈ ਕਿਸੇ ਇਕ ਟੀਮ ਵਿਚ ਬਤੌਰ ਕੋਚ ਵਾਪਸੀ ਕਰ ਸਕਦੇ ਹਨ। ਹਰਭਜਨ ਸਿੰਘ ਨੇ ਭਾਰਤ ਲਈ ਆਪਣਾ ਆਖਰੀ ਇੰਟਰਨੈਸ਼ਨਲ ਮੁਕਾਬਲਾ 2016 ਵਿਚ ਯੂ. ਏ. ਈ. ਖਿਲਾਫ ਏਸ਼ੀਆ ਕੱਪ ਟੀ-20 ਵਿਚ ਖੇਡਿਆ ਸੀ। ਉਥੇ ਹਰਭਜਨ ਪਿਛਲੇ ਆਈਪੀਐੱਲ ਸੀਜ਼ਨ ਵਿਚ ਕੋਲਕਾਤਾ ਨਾਈਟ ਰਾਈਡਰਸ ਨਾਲ ਜੁੜੇ ਸਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਭੱਜੀ ਨਿਕਨੇਮ ਨਾਲ ਮਸ਼ਹੂਰ ਹਰਭਜਨ ਸਿੰਘ ਨੇ ਟੀਮ ਇੰਡੀਆ ਲਈ 103 ਟੈਸਟ ਮੈਚ ਖੇਡੇ ਹਨ। ਉਨ੍ਹਾਂ ਦੇ ਨਾਂ 417 ਵਿਕਟਾਂ ਦਰਜ ਹਨ। ਵਨਡੇ ਵਿਚ ਉਨ੍ਹਾਂ ਨੇ 236 ਮੈਚਾਂ ਵਿਚ 269 ਵਿਕਟਾਂ ਲਈਆਂ ਹਨ। ਟੀ-20 ਵਿਚ ਭੱਜੀ ਨੇ ਭਾਰਤ ਲਈ 28 ਮੁਕਾਬਲੇ ਖੇਡੇ ਹਨ। ਉਨ੍ਹਾਂ ਨੇ 25 ਵਿਕਟਾਂ ਲਈਆਂ ਹਨ। ਜਦੋਂ ਕਿ 236 ਵਨਡੇ ਇੰਟਰਨੈਸ਼ਨਲ ਮੈਚਾਂ ਵਿਚ 269 ਵਿਕਟਾਂ ਲਈਆਂ। ਇਸ ਤੋਂ ਇਲਾਵਾ 28 ਟੀ-20 ਇੰਟਰਨੈਸ਼ਨਲ ਮੈਚਾਂ ਵਿਚ ਉਨ੍ਹਾਂ ਦੇ ਨਾਂ 25 ਵਿਕਟਾਂ ਦਰਜ ਹਨ। ਉਹ ਟੈਸਟ ਕ੍ਰਿਕਟ ਵਿਚ ਦੋ ਸੈਂਕੜਿਆਂ ਨਾਲ 2225 ਦੌੜਾਂ ਬਣਾ ਚੁੱਕੇ ਹਨ ਜਦੋੰ ਕਿ ਵਨਡੇ ਕ੍ਰਿਕਟ ਵਿਚ ਉਨ੍ਹਾਂ ਨੇ 1237 ਦੌੜਾਂ ਬਣਾਈਆਂ।
ਹਾਲਾਂਕਿ ਆਈਪੀਐੱਲ 2021 ਦੇ ਦੂਜੇ ਫੇਜ ਵਿਚ ਉਨ੍ਹਾਂ ਨੇ ਇਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ। ਹਰਭਜਨ ਨੇ ਆਪਣਾ ਆਖਰੀ ਇੰਟਰਨੈਸ਼ਨਲ ਮੈਚ 2016 ਵਿਚ ਖੇਡਿਆ ਸੀ।