ਅਫਗਾਨਿਸਤਾਨ ਨੇ ਸੁਪਰ-12 ਮੈਚ ‘ਚ ਭਾਰਤ ਖਿਲਾਫ ਟੌਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਦਾ ਸਕੋਰ 7 ਓਵਰਾਂ ਤੱਕ 62 ਹੋ ਗਿਆ ਹੈ। ਰਾਹੁਲ ਤੇ ਰੋਹਿਤ ਸ਼ਰਮਾ ਪਿਚ ‘ਤੇ ਹਨ।
ਟੀਮ ਇੰਡੀਆ ਨੇ ਪਲੇਇੰਗ ਇਲੈਵਨ ਵਿੱਚ ਦੋ ਬਦਲਾਅ ਕੀਤੇ ਹਨ। ਈਸ਼ਾਨ ਕਿਸ਼ਨ ਅਤੇ ਵਰੁਣ ਚੱਕਰਵਰਤੀ ਦੀ ਥਾਂ ਸੂਰਿਆਕੁਮਾਰ ਯਾਦਵ ਅਤੇ ਆਰ ਅਸ਼ਵਿਨ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅਫਗਾਨਿਸਤਾਨ ਨੇ ਅਸਗਰ ਅਫਗਾਨ ਦੀ ਜਗ੍ਹਾ ਸ਼ਰਾਫੂਦੀਨ ਅਸ਼ਰਫ ਨੂੰ ਟੀਮ ‘ਚ ਸ਼ਾਮਲ ਕੀਤਾ ਹੈ। ਭਾਰਤ ਨੂੰ ਸੈਮੀਫਾਈਨਲ ‘ਚ ਪਹੁੰਚਣ ਲਈ ਇਸ ਮੈਚ ਨੂੰ ਵੱਡੇ ਫਰਕ ਨਾਲ ਜਿੱਤਣਾ ਹੋਵੇਗਾ। ਟੀ-20 ਵਿਸ਼ਵ ਕੱਪ ਵਿੱਚ ਭਾਰਤ ਆਪਣੇ ਦੋਵੇਂ ਸ਼ੁਰੂਆਤੀ ਮੈਚ ਹਾਰ ਚੁੱਕਿਆ ਹੈ।
ਭਾਰਤ ਨਾਲ ਮੈਚ ਤੋਂ ਪਹਿਲਾਂ ਅਫ਼ਗਾਨਿਸਤਾਨ ਤਿੰਨ ਮੈਚਾਂ ਵਿੱਚ ਚਾਰ ਅੰਕ ਹਾਸਿਲ ਕਰ ਚੁੱਕੀ ਹੈ। ਸੈਮੀਫਾਇਨਲ ਵਿੱਚ ਪਹੁੰਚਣ ਲਈ ਭਾਰਤੀ ਟੀਮ ਨੂੰ ਤਾਂ ਨਾ ਕੇਵਲ ਆਪਣੇ ਬਚੇ ਹੋਏ ਮੈਚ ਵੱਡੇ ਅੰਤਰ ਨਾਲ ਜਿੱਤਣੇ ਹੋਣਗੇ ਸਗੋਂ ਇਹ ਵੀ ਉਮੀਦ ਕਰਨੀ ਪਵੇਗੀ ਕਿ ਬਾਕੀ ਟੀਮਾਂ ਉਨ੍ਹਾਂ ਦੇ ਹਿਸਾਬ ਨਾਲ ਖੇਡਣ।