ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਿਹ ਅਲ-ਸੀਸੀ ਨੇ ਕਾਹਿਰਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਆਰਡਰ ਆਫ ਦਿ ਨਾਇਲ’ ਪੁਰਸਕਾਰ ਨਾਲ ਸਨਮਾਨਿਤ ਕੀਤਾ। ‘ਆਰਡਰ ਆਫ ਦਿ ਨਾਇਲ’ ਮਿਸਰ ਦਾ ਸਰਵਉੱਚ ਰਾਜਕੀ ਸਨਮਾਨ ਹੈ। ਇਸ ਤੋਂ ਇਲਾਵਾ ਭਾਰਤ ਤੇ ਮਿਸਰ ਵਿਚ ਕਈ ਸਮਝੌਤਿਆਂ ‘ਤੇ ਹਸਤਾਖਰ ਹੋਏ।
ਸ਼ਨੀਵਾਰ ਨੂੰ ਮਿਸਰ ਦੀ ਰਾਜਕੀ ਯਾਤਰਾ ‘ਤੇ ਪਹੁੰਚੇ ਪੀਐੱਮ ਨਰਿੰਦਰ ਮੋਦੀ ਨੇ ਅੱਜ ਕਾਹਿਰਾ ਵਿਚ ਅਲ-ਹਕੀਮ ਮਸਜਿਦ ਦਾ ਦੌਰਾ ਕੀਤਾ। ਇਸ ਮੌਕੇ ‘ਤੇ ਮਿਸਰ ਦੇ ਰਾਸ਼ਟਰਪਤੀ ਵੀ ਮੌਜੂਦ ਰਹੇ। ਪੀਐੱਮ ਮੋਦੀ ਨੇ ਮਿਸਰ ਦੇ ਕਾਹਿਰਾ ਵਿਚ ਹੇਲੀਓਪੋਲਿਸ ਯੁੱਧ ਸਮਾਰਕ ਦਾ ਦੌਰਾ ਕੀਤਾ ਤੇ ਪ੍ਰਥਮ ਵਿਸ਼ਵ ਯੁੱਧ ਦੌਰਾਨ ਸ਼ਹਾਦਤ ਦੇਣ ਸ਼ਹਾਦਤ ਦੇਣ ਵਾਲੇ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ।
ਇਹ ਵੀ ਪੜ੍ਹੋ : PAK ‘ਚ ਫੇਰ ਟਾਰਗੇਟ ਕਿਲਿੰਗ, ਸਿੱਖ ਨੂੰ 2 ਬਾਈਕ ਸਵਾਰਾਂ ਨੇ ਮਾਰੀਆਂ ਗੋਲੀਆਂ, ਦੋ ਦਿਨ ‘ਚ ਦੂਜਾ ਹਮਲਾ
ਇਸ ਤੋਂ ਪਹਿਲਾਂ ਮਿਸਰ ਤੇ ਭਾਰਤ ਵਿਚ ਵਪਾਰਕ ਸਬੰਧਾਂ ਤੇ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਉਨ੍ਹਾੰ ਨੇ ਮਿਸਰ ਦੇ ਪੀਐੱਮ ਮੁਸਤਫਾ ਮੈਡਬੌਲੀ ਅਤੇ ਮੰਤਰੀ ਮੰਡਲ ਦੇ ਚੋਟੀ ਦੇ ਮੰਤਰੀਆਂ ਦੇ ਨਾਲ ਗੱਲਬਾਤ ਕੀਤੀ। ਪੀਐੱਮ ਮੋਦੀ ਮਿਸਰ ਦੇ ਰਾਸ਼ਟਰਪਤੀ ਅਲ-ਸਿਸੀ ਦੇ ਸੱਦੇ ‘ਤੇ ਮਿਸਰ ਦਾ ਦੌਰਾ ਕਰ ਰਹੇ ਹਨ। ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ 26 ਸਾਲਾਂ ਵਿਚ ਮਿਸਰ ਦੀ ਪਹਿਲੀ ਦੋ-ਪੱਖੀ ਯਾਤਰਾ ਹੈ।
ਵੀਡੀਓ ਲਈ ਕਲਿੱਕ ਕਰੋ -: