ਚੰਡੀਗੜ੍ਹ : ਆਖਿਰਕਾਰ ਵਿਦਿਆਰਥੀਆਂ ਦਾ ਇੰਤਜ਼ਾਰ ਖਤਮ ਹੋ ਗਿਆ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਦੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਰਿਜ਼ਲਟ 96.48 ਫੀਸਦੀ ਰਿਹਾ।
ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਦੇ ਰੈਗੂਲਰ ਵਿਦਿਆਰਥੀਆਂ ਵਿਚੋਂ ਕੁਲ 96.48 ਫੀਸਦੀ ਵਿਦਿਆਰਥੀ ਪਾਸ ਹੋਏ। ਲੜਕੀਆਂ ਦੀਆਂ 97.34 ਫੀਸਦੀ ਹੈ, ਲੜਕਿਆਂ ਦੀਆਂ ਪਾਸ ਫੀਸਦੀ 95.74 ਬਣਦੀ ਹੈ। ਵਿਦਿਆਰਥੀ ਕੱਲ੍ਹ ਨੂੰ ਬੋਰਡ ਦੀ ਵੈਬਸਾਈਟ ਉਤੇ ਆਪਣਾ ਨਤੀਜਾ ਦੇਖ ਸਕਣਗੇ। ਨਤੀਜਿਆਂ ਦੀ ਮੈਰਿਟ ਸੂਚੀ ਨਹੀਂ ਬਣਾਈ ਗਈ। ਦੱਸ ਦੇਈਏ ਕਿ ਅੱਜ ਸੀ. ਬੀ. ਐੱਸ. ਈ. ਵੱਲੋਂ ਵੀ 12ਵੀਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ। 99.37 ਫੀਸਦੀ ਵਿਦਿਆਰਥੀ ਪਾਸ ਹੋਏ ਹਨ। 99.67 ਫੀਸਦੀ ਲੜਕੀਆਂ ਨੇ ਪ੍ਰੀਖਿਆ ਪਾਸ ਕੀਤੀ ਤੇ 99.13 ਫੀਸਦੀ ਲੜਕੇ ਪਾਸ ਹੋਏ ਹਨ।
ਇਸ ਸਾਲ ਬੋਰਡ ਨੇ ਪ੍ਰਧਾਨ ਮੰਤਰੀ ਦੇ ਕੋਰੋਨਾ ਮਹਾਂਮਾਰੀ ਦੇ ਫੈਸਲੇ ਤੋਂ ਬਾਅਦ 10 ਵੀਂ -12 ਵੀਂ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਸੀ ਅਤੇ ਮੁਲਾਂਕਣ ਸਕੀਮ ਦੇ ਅਧਾਰ ‘ਤੇ ਉਨ੍ਹਾਂ ਨੂੰ ਜਾਰੀ ਕਰਨ ਦਾ ਫੈਸਲਾ ਕੀਤਾ ਸੀ। ਬੋਰਡ ਦੀਆਂ ਪ੍ਰੀਖਿਆਵਾਂ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤਾ ਸੀ ਕਿ ਉਹ 10 ਵੀਂ ਅਤੇ 12 ਵੀਂ ਦੇ ਨਤੀਜੇ 31 ਜੁਲਾਈ ਤੱਕ ਜਾਰੀ ਕਰੇ। ਜਿਸ ਤੋਂ ਬਾਅਦ ਪੀ. ਐੱਸ. ਈ. ਬੀ. ਬੋਰਡ ਨੇ ਆਪਣੀ ਤਿਆਰੀ ਤੇਜ਼ ਕਰ ਦਿੱਤੀ ਸੀ।
ਇਸ ਸਾਲ ਵਿਦਿਆਰਥੀਆਂ ਨੂੰ ਡਿਜੀਲੌਕਰ ਰਾਹੀਂ ਡਿਜੀਟਲ ਮਾਰਕਸ਼ੀਟ ਦਿੱਤੀ ਜਾਵੇ। ਡਿਜੀਲੌਕਰ ਤੋਂ ਮਾਰਕਸ਼ੀਟ ਡਾਊਨਲੋਡ ਕਰਨ ਲਈ, ਇਸਨੂੰ digilocker.gov.in ਤੋਂ ਡਾਊਨਲੋਡ ਕਰਨਾ ਹੋਵੇਗਾ। ਬੋਰਡ ਦੁਆਰਾ ਵਿਦਿਆਰਥੀਆਂ ਨੂੰ ਐਸਐਮਐਸ ਰਾਹੀਂ ਡਿਜੀਲੋਕਰ ਪ੍ਰਮਾਣ ਪੱਤਰ ਦਿੱਤੇ ਗਏ ਹਨ। ਇਸਦੀ ਵਰਤੋਂ ਕਰਦੇ ਹੋਏ ਉਹ ਆਪਣੀ ਮਾਰਕ ਸ਼ੀਟ ਡਾਊਨਲੋਡ ਕਰ ਸਕਦੇ ਹਨ।
ਇਹ ਵੀ ਪੜ੍ਹੋ : CM ਕੈਪਟਨ ਨੇ ਭਾਰਤੀ ਮੁੱਕੇਬਾਜ਼ ਲਵਲੀਨਾ ਨੂੰ ਸੈਮੀਫਾਈਨਲ ‘ਚ ਪੁੱਜਣ ‘ਤੇ ਦਿੱਤੀ ਵਧਾਈ