ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਇਕ ਦਿਨਾ ਵਿਸ਼ਵ ਕੱਪ 2023 ਦਾ ਨਵਾਂ ਸ਼ੈਡਿਊਲ ਜਾਰੀ ਕਰ ਦਿੱਤਾ ਹੈ। ਇਸ ਵਿਚ ਭਾਰਤ ਤੇ ਪਾਕਿਸਤਾਨ ਵਿਚ ਹੋਣ ਵਾਲੇ ਮੈਚ ਤੋਂ ਇਲਾਵਾ 8 ਹੋਰ ਮੁਕਾਬਲਿਆਂ ਦੀਆਂ ਤਰੀਕਾਂ ਵਿਚ ਬਦਲਾਅ ਕੀਤਾ ਗਿਆ ਹੈ। ਭਾਰਤ ਤੇ ਪਾਕਿਸਤਾਨ ਵਿਚ ਮੁਕਾਬਲਾ ਐਤਵਾਰ 15 ਅਕਤੂਬਰ 2023 ਨੂੰ ਅਹਿਮਦਾਬਾਦ ਵਿਚ ਹੋਣਾ ਸੀ। ਹੁਣ ਇਸ ਨੂੰ ਇਕ ਦਿਨ ਪਹਿਲਾਂ ਬਦਲ ਦਿੱਤਾ ਗਿਆ ਹੈ।ਹੁਣ ਇਹ ਮੁਕਾਬਲਾ ਸ਼ਨੀਵਾਰ 14 ਅਕਤੂਬਰ 2023 ਨੂੰ ਉਸੇ ਸਥਾਨ ‘ਤੇ ਖੇਡਿਆ ਜਾਵੇਗਾ।
ਦਿੱਲੀ ਵਿਚ ਅਫਗਾਨਿਸਤਾਨ ਖਿਲਾਫ ਇੰਗਲੈਂਡ ਦਾ ਮੈਚ 14 ਅਕਤੂਬਰ ਦੀ ਜਗ੍ਹਾ ਹੁਣ 24 ਘੰਟੇ ਬਾਅਦ ਯਾਨੀ ਐਤਵਾਰ 15 ਅਕਤੂਬਰ ਨੂੰ ਖੇਡਿਆ ਜਾਵੇਗਾ। ਹੈਦਰਾਬਾਦ ਵਿਚ ਸ਼੍ਰੀਲੰਕਾ ਤੇ ਪਾਕਿਸਤਾਨ ਵਿਚ ਵੀਰਵਾਰ 12 ਅਕਤੂਬਰ ਨੂੰ ਹੋਣ ਵਾਲਾ ਮੁਕਾਬਲਾ ਮੰਗਲਵਾਰ 10 ਅਕਤੂਬਰ ਨੂੰ ਖੇਡਿਆ ਜਾਵੇਗਾ। ਲਖਨਊ ਵਿਚ ਸਾਊਥ ਅਫਰੀਕਾ ਤੇ ਆਸਟ੍ਰੇਲੀਆ ਵਿਚ 13 ਅਕਤੂਬਰ 2023 ਨੂੰ ਖੇਡਿਆ ਜਾਣ ਵਾਲਾ ਮਹਾਮੁਕਾਬਲਾ ਹੁਣ 24 ਘੰਟੇ ਪਹਿਲਾਂ 12 ਅਕਤੂਬਰ ਨੂੰ ਖੇਡਿਆ ਜਾਵੇਗਾ।
ਇਸੇ ਤਰ੍ਹਾਂ ਬੰਗਲਾਦੇਸ਼ ਖਿਲਾਫ ਨਿਊਜ਼ੀਲੈਂਡ ਦਾ ਮੈਚ 14 ਅਕਤੂਬਰ ਨੂੰ ਚੇਨਈ ਵਿਚ ਖੇਡਿਆ ਜਾਣਾ ਸੀ ਪਰ ਹੁਣ ਇਸ ਨੂੰ ਇਕ ਦਿਨ ਪਹਿਲਾਂ ਸ਼ੈਡਿਊਲ ਕੀਤਾ ਗਿਆ ਹੈ। ਹੁਣ ਇਹ ਮੈਚ 13 ਅਕਤੂਬਰ 2023 ਨੂੰ ਖੇਡਿਆ ਜਾਵੇਗਾ। ਟੂਰਨਾਮੈਂਟ ਦੇ ਸ਼ੁਰੂਆਤੀ ਪੜਾਅ ਦੇ ਸ਼ੈਡਿਊਲ ਵਿਚ ਛੋਟਾ ਜਿਹਾ ਬਦਲਾਅ ਕੀਤਾ ਗਿਆ ਹੈ। ਧਰਮਸ਼ਾਲਾ ਵਿਚ ਬੰਗਲਾਦੇਸ਼ ਤੇ ਇੰਗਲੈਂਡ ਵਿਚ ਹੋਣ ਵਾਲਾ ਮੁਕਾਬਲਾ ਹੁਣ ਡੇ-ਨਾਈਟ ਦੀ ਜਗ੍ਹਾ ਦਿਨ ਦਾ ਮੁਕਾਬਲਾ ਹੋ ਗਿਆ ਹੈ।ਹੁਣ ਇਹ ਮੈਚ ਸਵੇਰੇ 10.30 ਵਜੇ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਕਾਰੋਬਾਰੀ ਤੋਂ 1 ਕਰੋੜ ਦੀ ਮਾਮਲੇ ‘ਚ ਕਾਂਸਟੇਬਲ ਨੇ ਕੀਤਾ ਸਰੰਡਰ, SI ਅਜੇ ਵੀ ਫਰਾਰ
ਲੀਗ ਪੜਾਅ ਦੇ ਅੰਤ ‘ਤੇ 12 ਨਵੰਬਰ (ਐਤਵਾਰ) ਲਈ ਡਬਲ-ਹੈਡਰ ਸ਼ਡਿਊਲ ਬਦਲ ਗਿਆ ਹੈ। ਇਸ ਦਿਨ ਹੋਣ ਵਾਲੇ ਮੈਚਾਂ ਨੂੰ ਇੱਕ ਦਿਨ ਪਹਿਲਾਂ 11 ਨਵੰਬਰ (ਸ਼ਨੀਵਾਰ) ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਪੁਣੇ ਵਿੱਚ ਆਸਟਰੇਲੀਆ ਬਨਾਮ ਬੰਗਲਾਦੇਸ਼ (10:30 ਵਜੇ) ਅਤੇ ਕੋਲਕਾਤਾ ਵਿੱਚ ਇੰਗਲੈਂਡ ਬਨਾਮ ਪਾਕਿਸਤਾਨ (02:00 ਵਜੇ) ਹੋਣਗੇ। ਭਾਰਤ ਦਾ ਨੀਦਰਲੈਂਡ ਖਿਲਾਫ ਆਖਰੀ ਲੀਗ ਮੈਚ ਹੁਣ 11 ਦੀ ਬਜਾਏ 12 ਨਵੰਬਰ ਨੂੰ ਬੈਂਗਲੁਰੂ ‘ਚ ਡੇ-ਨਾਈਟ ਮੈਚ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: