ਪੰਜਾਬੀ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਹੈ। ਗਾਇਕ ਸੁਰਿੰਦਰ ਛਿੰਦਾ ਦਾ ਅੱਜ ਦੇਹਾਂਤ ਹੋ ਗਿਆ। ਉਹ ਪਿਛਲੇ ਕਾਫੀ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ, ਜਿਥੇ ਅੱਜ ਉਨ੍ਹਾਂ ਨੇ ਆਖਰੀ ਸਾਹ ਲਏ।
ਕੁਝ ਦਿਨ ਪਹਿਲਾਂ ਗਾਇਕ ਸੁਰਿੰਦਰ ਛਿੰਦਾ ਨੇ ਇਕ ਆਪ੍ਰੇਸ਼ਨ ਕਰਵਾਇਆ ਸੀ ਜਿਸ ਦੇ ਬਾਅਦ ਸਰੀਰ ਵਿਚ ਇੰਫੈਕਸ਼ਨ ਵਧ ਗਿਆ ਸੀ। ਛਿੰਦਾ ਕਈ ਦਿਨ ਦੀਪ ਹਸਪਤਾਲ ਵੀ ਵੈਂਟੀਲੇਟਰ ‘ਤੇ ਰਹੇ। ਜਿਸ ਤੋਂ ਬਾਅਦ ਉੁਨ੍ਹਾਂ ਦੀ ਵਿਗੜਦੀ ਹਾਲਤ ਕਾਰਨ ਉਨ੍ਹਾਂ ਨੂੰ ਡੀਐੱਮਸੀ ਰੈਫਰ ਕਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਸਾਹ ਲੈਣ ਵਿਚ ਵੀ ਪ੍ਰੇਸ਼ਾਨੀ ਆ ਰਹੀ ਸੀ।
ਛਿੰਦਾ 4 ਸਾਲ ਦੀ ਉਮਰ ਵਿਚ ਹੀ ਸੰਗੀਤ ਸਿੱਖਣ ਲੱਗੇ ਸਨ। ਸੰਗੀਤ ਉਨ੍ਹਾਂ ਨੂੰ ਵਿਰਾਸਤ ਵਿਚ ਮਿਲਿਆ। ਘਰ ਦਾ ਮਾਹੌਲ ਇਸ ਤਰ੍ਹਾਂ ਦਾ ਸੀ ਕਿ ਗਾਇਕੀ ਉਨ੍ਹਾਂ ਦੇ ਰੋਮ-ਰੋਮ ਵਿਚ ਵਸ ਗਈ। ਛਿੰਦਾ ਦਾ ਜਨਮ 20 ਮਈ 1953 ਨੂੰ ਹੋਇਆ ਤੇ ਉਨ੍ਹਾਂ ਦੇ ਪਿਤਾ ਦਾ ਨਾਂ ਬਚਨ ਰਾਮ ਤੇ ਮਾਤਾ ਵਿਦੇਵਤੀ ਸੀ।
ਛਿੰਦਾ ਦਾ ਅਸਲੀ ਨਾਂ ਸੁਰਿੰਦਰ ਪਾਲ ਧੰਮੀ ਹੈ। ਛਿੰਦਾ ਨੂੰ ਗਾਇਕੀ ਸਿਖਾਉਣ ਵਾਲੇ ਉਨ੍ਹਾਂ ਦੇ ਉਸਤਾਦ ਮਿਸਤਾਰੀ ਬਚਨ ਰਾਮ ਹਨ।ਉਹ ਆਪਣੇ ਪਿੱਛੇ ਪਤਨੀ ਜੋਗਿੰਦਰ ਕੌਰ ਤੇ ਬੇਟੇ ਮਨਜਿੰਦਰ ਛਿੰਦਾ ਤੇ ਸਿਮਰਨ ਛਿੰਦਾ ਨੂੰ ਛੱਡ ਗਏ ਹਨ। ਛਿੰਦਾ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਪ੍ਰਾਇਮਰੀ ਸਕੂਲ, ਹਾਤਾ ਸ਼ੇਰ ਜੰਗ ਸਰਕਾਰੀ ਸਕੂਲ ਤੋਂ ਪੂਰੀ ਕੀਤੀ ਸੀ। ਆਪਣੀ ਸ਼ੁਰੂਆਤੀ ਪੜ੍ਹਾਈ ਪੂਰੀ ਕਰਨ ਦੇ ਬਾਅਦ ਉਨ੍ਹਾਂ ਨੂੰ ਸਰਕਾਰੀ ਨੌਕਰੀ ਮਿਲ ਗਈ।
ਇਹ ਵੀ ਪੜ੍ਹੋ : ਪੰਜਾਬ DC ਦਫ਼ਤਰਾਂ ਤੇ ਤਹਿਸੀਲਾਂ ‘ਚ ਅੱਜ ਵੀ ਨਹੀਂ ਹੋਵੇਗਾ ਕੋਈ ਕੰਮ, ਮੁਲਾਜ਼ਮ ਸਮੂਹਿਕ ਛੁੱਟੀ ‘ਤੇ ਗਏ
ਸਕੂਲੀ ਸਿੱਖਿਆ ਪੂਰੀ ਕਰਨ ਦੇ ਬਾਅਦ ਛਿੰਦਾ ਨੇ ਐੱਸਆਈਐੱਸ ਲੁਧਿਆਣਾ ਵਿਚ ਦਾਖਲਾ ਲਿਆ ਤੇ ਸ਼ਾਰਟ ਇੰਜੀਨੀਅਰਿੰਗ ਵਿਚ ਮਕੈਨੀਕਲ ਦਾ ਕੋਰਸ ਕੀਤਾ। ਗਾਇਕ ਬਣਨ ਤੋਂ ਪਹਿਲਾਂ ਉਨ੍ਹਾਂ ਨੇ ਸਰੂਪ ਮਕੈਨੀਕਲ ਵਰਕਸ ਲੁਧਿਆਣਾ ਵਿਚ ਨੌਕਰੀ ਕੀਤੀ ਪਰ ਉਹ ਗਾਇਕ ਬਣਨਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ ਤੇ ਗਾਇਕ ਬਣਨ ਦਾ ਫੈਸਲਾ ਕੀਤਾ।
ਵੀਡੀਓ ਲਈ ਕਲਿੱਕ ਕਰੋ -: